ਵੇ ਸੋਹਣਿਆ ਕੈਸਾ ਮੁਖੜਾ ਲੈ ਕੇ ਆਇਆ ਏ
ਵੇ ਲੱਗਦਾ ਜਿਵੇਂ ਤੂੰ ਦਿਲ ਮੇਰੇ ਵਿੱਚ ਰਹਿ ਕੇ ਆਇਆ ਏ
ਤੈਨੂੰ ਤੱਕ ਕੇ ਦੁਨੀਆ ਭੁੱਲੀ ਪਹਿਲਾਂ ਮਰ ਗਈ ਫਿਰ ਮੈਂ ਡੋਲੀ
ਮੇਰੇ ਇਸ਼ਕ ਅੱਖਾਂ 'ਚੋਂ ਚੋਇਆ, ਵੇ ਤੂੰ ਜਦ ਸਾਡਾ ਹੋਇਆ
ਬਿਨਾ ਕਰਮਾਂ ਤੋਂ ਤੇਰੇ ਜਿਹਾ ਲੱਭਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਵੇ ਮੈਨੂੰ ਤਾਂ ਨਹੀਂ ਲੱਗਦਾ, ਇੱਥੇ ਤੇਰੇ ਜਿਹਾ ਯਾਰ ਹੋਣਾ ਸਭ ਦਾ
ਵੇ ਮੈਨੂੰ ਤਾਂ ਨਹੀਂ ਲੱਗਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਇੰਨੀ ਛੇਤੀ ਕੋਈ ਕਿਸੇ ਦਾ ਦਿਲ ਠੱਗਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਖੌਰੇ ਅੱਜ ਦਾ ਸੂਰਜ ਕਿੱਥੋਂ ਚੜ੍ਹਿਆ ਏ
ਕਿ ਖ਼ਾਬਾਂ ਦਾ ਰਾਜਾ ਵਿਹੜੇ ਵੜਿਆ ਏ
ਸਾਡੇ ਵੀ ਨੈਣਾਂ ਦੇ ਬੂਹੇ ਚਮਕ ਪਏ
ਹਾਸਾ ਤੇਰਾ ਜਿਓਂ ਸੋਨੇ ਵਿੱਚ ਜੜ੍ਹਿਆ ਏ
ਵੇ ਤੂੰ ਕਿਹੜੀ ਮਾਂ ਦਾ ਜਾਇਆ, ਤੇਰਾ ਮੋਹ ਐਨਾ ਕਿਉਂ ਆਇਆ
ਮੇਰੀ ਹਾਲਤ ਦਿਲ ਦੀ ਮੰਦੀ, ਵੇ ਮੈਂ ਗਈ ਇਸ਼ਕੇ ਵਿੱਚ ਰੰਗੀ
ਹੁਣ ਆਉਗਾ ਖਿਆਲ ਕਿਹੜੇ ਜੱਗ ਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਵੇ ਮੈਨੂੰ ਤਾਂ ਨਹੀਂ ਲੱਗਦਾ, ਇੱਥੇ ਤੇਰੇ ਜਿਹਾ ਯਾਰ ਹੋਣਾ ਸਭ ਦਾ
ਵੇ ਮੈਨੂੰ ਤਾਂ ਨਹੀਂ ਲੱਗਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਇੰਨੀ ਛੇਤੀ ਕੋਈ ਕਿਸੇ ਦਾ ਦਿਲ ਠੱਗਦਾ, ਵੇ ਮੈਨੂੰ ਤਾਂ ਨਹੀਂ ਲੱਗਦਾ
ਵੇ ਹੁਣ ਤਾਂ ਤੈਨੂੰ ਏ ਹੋ ਸਾਡਾ ਕਹਿਣਾ ਏ
ਵੇ ਮਰਨਾ ਜੀਣਾ ਨਾਲ ਤੇਰੇ ਹੀ ਰਹਿਣਾ ਏ
ਮੈਨੂੰ ਵੀ ਤੂੰ ਸਾਂਭੋਂ ਵੇ ਹੀ ਹਾਣ ਦੇ ਆ
ਤੂੰ ਮੇਰੇ ਸਾਹਾਂ ਦਾ ਸੱਜਣਾ ਗਹਿਣਾ ਏ
ਮੇਰੀ ਰੀਝ ਅੱਖਾਂ ਚੋਂ ਤੱਕ ਵੇ ਮੈਨੂੰ ਲਾਵਾਂ ਦਾ ਦਿਨ ਦੱਸ ਵੇ
ਵੇ ਮੈਂ ਤੇਰੇ ਲਈ ਬਣੇ ਆਈ ਤੇ ਤੂੰ ਮੇਰੇ ਲਈ ਬਸ ਵੇ
ਹੋਣਾ ਹੋਰ ਕੋਈ ਇਰਾਦਾ ਹੁਣੇ ਰੱਬ ਦਾ ਵੇ
ਮੈਨੂੰ ਤਾਂ ਨੀ ਲੱਗਦਾ ਵੇ, ਮੈਨੂੰ ਤਾਂ ਨੀ ਲੱਗਦਾ
ਇੱਥੇ ਤੇਰੇ ਜੇਹਾ ਯਾਰ ਹੋਣਾ ਸਭਦਾ ਵੇ
ਮੈਨੂੰ ਤਾਂ ਨੀ ਲੱਗਦਾ ਵੇ, ਮੈਨੂੰ ਤਾਂ ਨੀ ਲੱਗਦਾ
ਇੰਨੀ ਛੇਤੀ ਕੋਈ ਕਿਸੀ ਦਾ ਦਿਲ ਠੱਗਦਾ ਵੇ
ਮੈਨੂੰ ਤਾਂ ਨੀ ਲੱਗਦਾ ਵੇ, ਮੈਨੂੰ ਤਾਂ ਨੀ ਲੱਗਦਾ