ਗੱਲ ਕਰਮੂ ਬਾਹਮਣ ਨੂ, ਦਾਨਬਾਦੋ ਜੱਟ ਬੁਲਾਯਾ
ਮੈਨੂ ਸਧਯਾ ਜੱਟੀ ਨੇ, ਬਕੀ ਲੇ ਸਿਆਲਾਂ ਤੋਂ ਮੈਂ ਆਯਾ
ਖੀਵੇ ਦੀ ਧੀ ਬਾਜੋ, ਮੈਨੂ ਦਿੱਸਦਾ ਜੱਗ ਹਨੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
ਘਰ ਸੱਦ ਕੇ ਆਪਣੇ ਨੀ, ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁੱਦਤ ਮਿਲਿਆ ਨੂ, ਜੱਟੀ ਨੂ ਦੋ ਪਲ ਕੋਲ ਬਹਾ ਦੇ
ਕਿਵੇਂ ਬੋਲ ਕੇ ਦੱਸਾਂ ਨੀ, ਆਓਂਦਾ ਰੰਨ ਦਾ ਪ੍ਯਾਰ ਬਥੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ
ਲੈ ਜਾਣੀ ਚੰਦੜਾ ਨੇ, ਤੜਕੇ ਪੜ੍ਹ ਦੁ ਨੱਕਾਹ ਨੀ ਕ਼ਾਜ਼ੀ
ਜੱਟ ਮਿਰਜ਼ਾ ਖਰਲਾਂ ਦਾ, ਮਾਸੀ ਜਿੱਤ ਕੇ ਹਰ ਗਯਾ ਬਾਜ਼ੀ
ਜੰਗ ਦੁਸ਼ਮਣ ਜਾਪੇ ਨੀ, ਵੈਰੀ ਬਣ ਗਯਾ ਚਾਰ ਚੁਫੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲਾਂਦਾ ਤੇਰਾ
ਅੱਜ ਤਕ ਜੋ ਮੇਰੀ ਸੀ, ਹੋ ਜੁ ਹੋਰ ਕਿੱਸੇ ਦੀ ਪਲ ਨੂ
ਤਰਸੁ ਮੁਹ ਦੇਖਨ ਨੂ, ਮਾਸੀ ਮੈਂ ਸਾਹਿਬਾ ਦਾ ਕਲ ਨੂ
ਗੱਲਾਂ ਹੋਣ ਜਲਾਲ ਦੀਆ, ਬੇਵਜਾਹ ਫਿਰੇ ਢੋਲੀਆਂ ਜਿਹੜਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲਾਉਂਦਾ ਤੇਰਾ
ਜਾ ਕਿਹ ਦੇ ਸਾਹਿਬਾ ਸਾਹਿਬਾ ਸਾਹਿਬਾ ਨੂ ਯਾਰ ਬੁਲਾਉਂਦਾ ਤੇਰਾ
ਸਾਹਿਬਾ ਸਾਹਿਬਾ ਸਾਹਿਬਾ ਯਾਰ ਬੁਲਾਉਂਦਾ ਤੇਰਾ