ਕਠੇਯਾ ਜੋ ਆਪਾਂ ਕਦੇ ਸੁਪਨੇ ਸੀ ਦੇਖੇ
ਸੱਚ ਕਿ ਸੀ ਹੋਣੇ ਸਾਰੇ ਚੂਰ ਹੋ ਗਏ
ਆਖਦੇ ਮੁਹੱਬਤ ਆ ਇਕ ਵਾਰੀ ਹੁੰਦੀ
ਅੱਸੀ ਜਿਹਨੂੰ ਕੀਤੀ ਸਾਥੋਂ ਦੂਰ ਹੋ ਗਏ
ਭੱਜ ਵੀ ਨਾ ਹੋਇਆ ਦਿਲੋਂ ਕੱਢ ਵੀ ਨਾ ਹੋਇਆ
ਮੱਤ ਦਿੰਦੇ ਲੋਕਾਂ ਦੇ ਵੀ ਸੁੱਕ ਬੁੱਲ੍ਹ ਗਏ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ
ਤੇਰੀ ਗਲਵਕੜੀ ਚ ਜਾਨ ਬਿੱਲੋ ਮੇਰੀ
ਬੋਲ ਅਹਿਸਾਸ ਏਦਾਂ ਕਿਵੇ ਭੁੱਲ ਜਾ
ਰੂਹ ਤੇਰੀ ਨਾਲ ਜਾਨੇ ਕੀਤਾ ਏ ਪਿਆਰ ਦੱਸ
ਕਿਸੇ ਹੋਰ ਉੱਤੇ ਕਿਵੇ ਕਿੱਵੇ ਡੁੱਲ ਜਾ
ਦਿਲ ਵੱਟੇ ਦਿਲ ਔਂਦਾ ਦੁਨੀਆ ਨੂੰ ਰਾਸ
ਓਹਨਾਂ ਮੋਤੀ ਦਿੰਦੇ ਮਹਿੰਗੇ ਜਿੱਥੇ ਯਾਰ ਤੁਲ ਗਏ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ
ਸੁਪਨੇ ਚ ਜਦੋ ਕਦੀ ਆਣ ਕੇ ਬੁਲਾਵੇ
ਚਿੱਤ ਕਰੇ ਮੇਰਾ ਸਦਾ ਲਈ ਸੋ ਜਾਵਾਂ
ਇਸ ਜਨਮ ਚ ਤੂੰ ਕਦੇ ਮੇਰੀ ਨਈਓ ਹੋਣਾ
ਕਾਸ਼ ਸੁਪਨੇ ਚ ਫੇਰ ਨੀ ਮੈਂ ਤੇਰਾ ਹੋ ਜਾਵਾਂ
ਦਿਲ ਦੇ ਮਰੀਜ਼ ਬੱਸ ਯਾਰ ਨੂੰ ਉਡੀਕਦੇ
ਭੁੱਲ ਜਾਂਦੇ ਆਪਾਂ ਨਈਓ ਯਾਰ ਭੁੱਲਦੇ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ
ਅੱਜ ਵੀ ਮੈਂ ਯਾਦਾਂ ਰਖਾ ਹਿੱਕ ਨਾਲ ਲਾਕੇ
ਭੁੱਲ ਕੇ ਨਾ ਸੋਚੀ ਤੈਨੂੰ ਅੱਸੀ ਭੁੱਲ ਗਏ