ਕੇ ਉਮਰਾਂ ਤਾਂ ਆਪੇ ਹੋ ਜਾਉਗੀ ਲੰਮੀਆਂ
ਸਾਨੂੰ ਤੇਰੀ ਦੀਦ ਦੀ ਦਵਾਈ ਚਾਹੀਦੀ
ਇੱਕ ਜਿਉਂਦੇ ਜੀ ਵੇ ਤੇਰਾ ਸਾਥ ਮੰਗਦੇ
ਤੇ ਤੇਰੇ ਨਾਲ ਹੀ ਜੱਗ ਤੋਂ ਵਿਦਾਈ ਚਾਹੀਦੀ
ਇੱਕ coffee ਸੁਬਹ ਤੇਰੇ ਹੱਥ ਦੀ ਹੋਵੇ
ਇੱਥੋਂ ਵੱਧ ਕੋਈ ਕੀ ਸੁਗਾਤ ਦੇ ਦੇਵੇ
ਗਾਣੇ ਤੇਰੇ ਬਾਰੇ ਸਾਰਾ ਦਿਨ ਮੈਂ ਲਿਖਾਂ
ਤੇ window ਵਿੱਚੋਂ ਹਵਾ ਥੋੜਾ ਸਾਥ ਦੇ ਦੇਵੇ
ਪਹਿਲਾਂ ਤੇਰੀ ਸੁਣ ਲਾਂ compose ਗਾਣੇ ਦੀ
ਮੈਂ ਕੰਮ ਘਰ ਵਾਲੇ ਚੰਨਾ ਫਿਰ ਕਰ ਲਾਂ
ਰੋਟੀ ਪਾਣੀ ਦੇਖ ਲਵਾਂਗੇ ਫਿਰ ਸੋਹਣਿਆ
ਮੈਂ ਪਹਿਲਾਂ ਥੋੜੇ idea ਹੀ share ਕਰ ਲਾਂ
ਕੀਹਦਾ ਕਿੰਨਾ ਜ਼ਿਆਦਾ ਹੋਣਾ ਦੂਜੇ ਦੇ ਲਈ
ਦੋਵੇਂ ਪਿਆਰ ਕਰੀਏ ਲਗਾ ਕੇ ਸ਼ਰਤਾਂ
ਮੈਂ ਸੋਚ ਕੇ ਹੈਰਾਨ ਹਰ ਵਾਰ ਨੀ ਕਿਵੇਂ
ਤੈਨੂੰ ਜਚ ਜਾਂਦੀਆਂ ਨੇ ਮੇਰੀਆਂ ਸ਼ਰਟਾਂ
ਤੇਥੋਂ ਸਿੱਖ ਰਹੀ ਆ ਪਿਆਰ ਕਿਵੇਂ ਕਰੀਦਾ
ਸਿੱਖ ਲਈ ਆ cooking ਵੀ ਥੋੜੀ ਕਰਨੀ
ਵੇ ਬਸ ਤੇਰੇ ਹੋਰ ਨੀ ਮੈਂ ਕੱਪੜੇ ਪਾਉਂਦੀ
ਆ hoodie ਇੱਕ ਨਵੀਂ ਵਾਲੀ ਚੋਰੀ ਕਰਨੀ
ਕੇ ਉਮਰਾਂ ਤਾਂ ਆਪੇ ਹੋ ਜਾਉਗੀ ਲੰਮੀਆਂ
ਸਾਨੂੰ ਤੇਰੀ ਦੀਦ ਦੀ ਦਵਾਈ ਚਾਹੀਦੀ
ਇੱਕ ਜਿਉਂਦੇ ਜੀ ਵੇ ਤੇਰਾ ਸਾਥ ਮੰਗਦੇ
ਤੇ ਤੇਰੇ ਨਾਲ ਹੀ ਜੱਗ ਤੋਂ ਵਿਦਾਈ ਚਾਹੀਦੀ
ਵੱਡੀ ਛੱਡ ਪਵੇਂ ਛੋਟੀ car ਚ ਹੋਈਏ
ਸਫਰਾਂ ਤੇ ਹੋਣ ਅੱਖਾਂ ਬੰਦ ਤੇਰੇ ਨਾਲ
ਖੁੱਲਣ ਤਾਂ ਦੋਵੇਂ ਹੀ ਪਹਾੜ ਚ ਹੋਈਏ
ਜਿੱਤ ਚ ਹੋਈਏ ਜਾਂ ਹਾਰ ਚ ਹੋਈਏ
ਪਾਗਲਾਂ ਦੇ ਵਾਂਗੂ ਤੇਰੇ ਪਿਆਰ ਚ ਹੋਈਏ
ਸਫਰਾਂ ਤੇ ਹੋਣ ਅੱਖਾਂ ਬੰਦ ਤੇਰੇ ਨਾਲ
ਖੁੱਲਣ ਤਾਂ ਦੋਵੇਂ ਹੀ ਪਹਾੜ ਚ ਹੋਈਏ
ਕੀ ਖਾਓਗੇ ਤੇ ਕਦੋਂ ਘਰ ਆਓਗੇ ਛੇਤੀ
ਏਹ ਪੁੱਛਣ ਦਾ ਹੱਕ ਬਸ ਤੇਰਾ ਹੀ ਹੋਵੇ
ਜਦੋਂ ਵਾਲ ਚਿੱਟੇ ਹੋ ਗਏ ਉਸ ਉਮਰੇ
ਦੇਣ ਨੂੰ ਸਹਾਰਾ ਹੱਥ ਤੇਰਾ ਹੀ ਹੋਵੇ
ਭਾਵੇਂ ਰੂਹਾਂ ਆਈਆਂ ਸੀ ਜਹਾਨ ਉੱਤੇ ਦੋ
ਜਾਣ ਲੱਗੇ ਦੁਨੀਆਂ ਤੋਂ ਇੱਕੋ ਨਿਕਲੂ
ਮੰਜ਼ੂਰੀ ਤੈਨੂੰ ਜਾਣ ਦੀ ਉਦੋਂ ਹੀ ਹੋਵੇਗੀ
ਨੀ ਜਦੋਂ ਜਾਨ ਪਹਿਲਾਂ ਮੇਰੇ ਵਿਚੋਂ ਨਿਕਲੂ
ਕੇ ਉਮਰਾਂ ਤਾਂ ਆਪੇ ਹੋ ਜਾਉਗੀ ਲੰਮੀਆਂ
ਸਾਨੂੰ ਤੇਰੀ ਦੀਦ ਦੀ ਦਵਾਈ ਚਾਹੀਦੀ
ਇੱਕ ਜਿਉਂਦੇ ਜੀ ਵੇ ਤੇਰਾ ਸਾਥ ਮੰਗਦੇ
ਤੇ ਤੇਰੇ ਨਾਲ ਹੀ ਜੱਗ ਤੋਂ ਵਿਦਾਈ ਚਾਹੀਦੀ