ਮੈਂ ਬਦਲ ਰਹੀ ਹਾਂ ਮੈਨੂੰ ਇਹਸਾਸ ਹੋ ਗਿਆ ਹੈ
ਮੈਂ ਬਦਲ ਰਹੀ ਹਾਂ ਮੈਨੂੰ ਇਹਸਾਸ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ

ਪੜ੍ਹ ਕਥਾ ਮੈਂ ਸਲੀਬ ਵਾਲੀ ਬੁਕ ਬੁਕ ਰੋਈ
ਪੰਡ ਮੇਰਿਆਂ ਪਾਪਾਂ ਦੀ ਕਿਦਾਂ ਯੇਸੂ ਨੇ ਹੈ ਧੋਈ

ਹੁਣ ਲਿਖਤਾਂ ਦਾ ਮੈਨੂੰ ਪ੍ਰਕਾਸ਼ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਹੁਣ ਦੁਨੀਆ ਦੇ ਲੋਗ ਮੈਨੂੰ ਮਾਰਦੇ ਨੇ ਤਾਨੇ
ਜਿਹੜੇ ਆਪਣੇ ਸੀ ਕਹਿੰਦੇ ਸਭ ਹੋ ਗਏ ਬੇਗਾਨੇ
ਹੁਣ ਦੁਨੀਆ ਦੇ ਲੋਗ ਮੈਨੂੰ ਮਾਰਦੇ ਨੇ ਤਾਨੇ
ਜਿਹੜੇ ਆਪਣੇ ਸੀ ਕਹਿੰਦੇ ਸਭ ਹੋ ਗਏ ਬੇਗਾਨੇ
ਪਰ ਯੇਸੂ ਮੇਰੀ ਜ਼ਿੰਦਗੀ ਚ ਖ਼ਾਸ ਹੋਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਜਦੋਂ ਪਾਪ ਦੀਆਂ ਰਾਵਾਂ ਵਿੱਚ ਤੜਫ ਰਹੀ ਸੀ
ਸੱਚੀ ਜੀਵਨ ਦੀ ਰੋਟੀ ਨੂੰ ਮੈਂ ਤਰਸ ਰਹੀ ਸੀ
ਜਦੋਂ ਪਾਪ ਦੀਆਂ ਰਾਵਾਂ ਵਿੱਚ ਤੜਫ ਰਹੀ ਸੀ
ਸੱਚੀ ਜੀਵਨ ਦੀ ਰੋਟੀ ਨੂੰ ਮੈਂ ਤਰਸ ਰਹੀ ਸੀ
ਲਹੂ ਪੀਣ ਤੇ ਖਾਣ ਨੂੰ ਉਹ ਮਾਸ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਮੈਂ ਉਠਾਈ ਜਾਵਾਂਗੀ ਮੈਨੂੰ ਵਿਸ਼ਵਾਸ ਹੋ ਗਿਆ ਹੈ
ਟੁੱਟੇ ਦਿਲ ਦਾ ਮਸੀਹਾ ਆਕੇ ਬਣਿਆ ਸਹਾਰਾ
ਮੇਰੀ ਡੁਬਦੀ ਹੋਈ ਬੇੜੀ ਦਾ ਖੁਦ ਬਣਿਆ ਕਿਨਾਰਾ
ਟੁੱਟੇ ਦਿਲ ਦਾ ਮਸੀਹਾ ਆਕੇ ਬਣਿਆ ਸਹਾਰਾ
ਮੇਰੀ ਡੁਬਦੀ ਹੋਈ ਬੇੜੀ ਦਾ ਖੁਦ ਬਣਿਆ ਕਿਨਾਰਾ
ਹੁਣ ਹਰ ਇੱਕ ਸਾਹ ਚ ਉਹਦਾ ਵਾਸ ਹੋ ਗਿਆ ਹੈ