ਆਜਾ ਬੈਠ ਮੇਰੇ ਤੂੰ ਕੋਲ ਦੱਸਾਂ ਤੂੰ ਕਿਹਦੇ ਵਰਗੀ ਐ

ਜੇ ਸੱਚ ਪੁੱਛੇ ਤਾਂ ਅੜੀਏ ਤੂੰ ਮੇਰੀ ਅੰਮੀ ਵਰਗੀ ਐ

ਹੋਵੇਂ ਮੈਨੂੰ ਬੁੱਕਲ 'ਚ ਲੈ ਕੇ ਗੱਲਾਂ ਮਿੱਠੀਆਂ ਕਰਦੀ
ਨਿੱਕੀ ਮੋਟੀ ਸੱਟ ਵੱਜੀ ਤੇ ਹੋਵੇਂ ਪੱਟੀਆਂ ਕਰਦੀ
ਹੋਵੇਂ ਰੱਖਦੀ ਖਿਆਲ ਮੇਰਾ ਦੁੱਖ ਹੋਣ ਨਾ ਦਿੰਦੀ ਨੇੜੇ
ਹੋਵੇਂ ਰੱਖ ਕੇ ਸਿਰ ਤੇ ਚੁੰਨੀ ਘਰ ਦੇ ਕੰਮ ਨਬੇੜੇ
ਜੋ ਰੱਖੇ ਲਾਜ ਪਰਿਵਾਰ ਦੀ ਤੂੰ ਉਸ ਦੀ ਜੰਮੀ ਵਰਗੀ ਐ
ਜੇ ਸੱਚ ਪੁੱਛੇ ਤਾਂ ਅੜੀਏ ਤੂੰ ਮੇਰੀ ਅੰਮੀ ਵਰਗੀ ਐ
ਜੇ ਸੱਚ ਪੁੱਛੇ ਤਾਂ ਅੜੀਏ ਤੂੰ ਮੇਰੀ ਅੰਮੀ ਵਰਗੀ ਐ
ਜਿਵੇਂ ਮਾਂ ਕਰੇ ਪੁੱਤ ਪਾਸ ਹੋਏ ਤੇ ਓਵੇ ਜ਼ਿਕਰਾ ਕਰਦੀ
ਹੋਵੇਂ ਲੜਦੀ ਘਰ ਲੇਟ ਆਉਣ ਤੇ ਓਵੇ ਫਿਕਰਾ ਕਰਦੀ
ਓਵੇ ਹੱਸਦੀ ਸੋਹਣੀ ਲੱਗਦੀ ਅੜੀਏ ਜਿਵੇਂ ਮੇਰੀ ਮਾਂ ਹੱਸਦੀ
ਓਵੇ ਕਰਦੀ ਪਿਆਰ ਮੈਨੂੰ ਓਵੇਂ ਰੂਹ ਮੇਰੀ ਵਿੱਚ ਵੱਸਦੀ
ਜਿਵੇਂ ਖੁਸ਼ ਹੋ ਰੱਬ ਨੇ ਬਖ਼ਸ਼ੀ ਐ ਓਸ ਮੰਗੀ ਵਰਗੀ ਐ
ਜੇ ਸੱਚ ਪੁੱਛੇ ਤਾਂ ਅੜੀਏ ਤੂੰ ਮੇਰੀ ਅੰਮੀ ਵਰਗੀ ਐ
ਜੇ ਸੱਚ ਪੁੱਛੇ ਤਾਂ ਅੜੀਏ ਤੂੰ ਮੇਰੀ ਅੰਮੀ ਵਰਗੀ ਐ
ਬੋਲ ਵਾਹਿਗੁਰੂ ਮੰਗਦੀ ਓਵੇ ਉਮਰ ਲੰਬੀ ਝੋਲੀ ਅੱਡ ਕੇ
ਓਵੇ ਉੱਠ ਜੋ ਕਹਿ ਕੇ ਲੱਗਜੇ ਜਦ ਆਵੇਂ ਧਾਰਾਕੱਢ ਕੇ
ਹੋਵੇਂ ਲੱਗਦੀ ਉੱਚੀ ਲੰਮੀ ਤੂੰ ਓਵੇਂ ਗੁੱਤ ਗੁੰਦ ਲੈਂਦੀ
ਓਵੇ ਕਰਦੀ ਲਾਡ ਮੇਰਾ ਤੂੰ ਓਵੇਂ ਪੁੱਤ ਪੁੱਤ ਕਹਿੰਦੀ
ਤੂੰ ਪ੍ਰੀਤ ਰਾਣੀਏ ਨੂੰ ਲੋੜ ਜਾਈ ਪੰਗੀ ਵਰਗੀ ਐ