LyricFind Logo
LyricFind Logo
Profile image icon
Lyric cover art

Main Ta Ni Royi

Apple Music logo
Deezer logo
Spotify logo
Lyrics
ਵੇ ਟੁੱਟ ਟੁੱਟ ਚੂਰ ਹੁੰਦੀ ਗਈ
ਖੁਦ ਤੋਂ ਹੀ ਦੂਰ ਹੁੰਦੀ ਗਈ
ਤੇਰੇ ਹਾਸੇ ਜਿਉਂਦੇ ਰਹਣ ਸੋਹਣੇਆ
ਬਦਨਾਮ ਹਜੂਰ ਹੁੰਦੀ ਗਈ
ਸਕੀ ਨਾ ਰੋਕ ਤੈਨੂੰ
ਓਹ ਸਜਣਾ ਮੌਤ ਮੈਨੂੰ
ਨਸੀਬ ਨਾ ਹੋਈ
ਨਸੀਬ ਨਾ ਹੋਈ
ਤੇਰੇ ਛੱਡ ਜਾਣ ਪਿੱਛੋ
ਇਨਾ ਟੁੱਟ ਜਾਣ ਪਿੱਛੋ
ਵੇ ਮੈਂ ਤਾਂ ਨੀ ਰੋਈ
ਤੇਰੇ ਛੱਡ ਜਾਣ ਪਿੱਛੋ
ਇਨਾ ਟੁੱਟ ਜਾਣ ਪਿੱਛੋ
ਵੇ ਮੈਂ ਤਾਂ ਨੀ ਰੋਈ
ਵੇ ਮੈਂ ਤਾਂ ਨੀ ਰੋਈ

ਪਥਰ ਬਣਕੇ ਰਹ ਗਈ ਮੈਂ
ਪਥਰ ਤੋਂ ਠੋਕਰ ਖਾ ਖਾ ਕੇ
ਕਿੰਨੀ ਝੂਠੀ ਪੈ ਗਈ ਮੈਂ
ਰੱਬ ਅਗੇ ਸੋਹਾ ਖਾ ਖਾ ਕੇ
ਪਥਰ ਬਣਕੇ ਰਹ ਗਈ ਮੈਂ
ਪਥਰ ਤੋਂ ਠੋਕਰ ਖਾ ਖਾ ਕੇ
ਵੇ ਕਿੰਨੀ ਝੂਠੀ ਪੈ ਗਈ ਮੈਂ
ਰੱਬ ਅਗੇ ਸੋਹਾ ਖਾ ਖਾ ਕੇ
ਕਿੰਨੀ ਮਜਬੂਰ ਹੁੰਦੀ ਗਈ
ਮੈਂ ਤੇਰੇ ਹਥੋਂ ਲੁਟ ਲੁਟ ਕੇ
ਮੈਂ ਜੋੜ ਕੇ ਹਥ ਜੋੜ ਦੀ ਰਹੀ
ਵੇ ਤੇਰੇ ਹੱਥੋਂ ਟੁੱਟ ਟੁੱਟ ਕੇ
ਮੇਰੇ ਨਾਲ ਤੂੰ ਜੋ ਕੀਤੀ
ਪਤਾ ਤੈਨੂੰ ਫੇਰ ਲੱਗੂ
ਤੇਰੇ ਨਾਲ ਜੇ ਹੋਈ
ਤੇਰੇ ਨਾਲ ਜੇ ਹੋਈ
ਤੇਰੇ ਛੱਡ ਜਾਣ ਪਿੱਛੋ
ਇਨਾ ਟੁੱਟ ਜਾਣ ਪਿੱਛੋ
ਵੇ ਮੈਂ ਤਾਂ ਨੀ ਰੋਈ
ਵੇ ਮੈਂ ਤਾਂ ਨੀ ਰੋਈ

ਮੇਰੇ ਲਈ ਵੀ ਸੌਖਾ ਨਹੀਂ
ਤੇਰੇ ਤੋਂ ਟੁੱਟ ਕੇ ਵਖ ਹੋਣਾ
ਅਪਣਾ ਸਬ ਕੁਛ ਤੈਨੂੰ ਦੇ
ਤੇਰੇ ਹੀ ਹਥੋਂ ਕਖ ਹੋਣਾ
ਮੇਰੇ ਲਈ ਵੀ ਸੌਖਾ ਨਹੀਂ
ਤੇਰੇ ਤੋਂ ਟੁੱਟ ਕੇ ਵਖ ਹੋਣਾ
ਅਪਣਾ ਸਬ ਕੁਛ ਤੈਨੂੰ ਦੇ
ਤੇਰੇ ਹੀ ਹਥੋਂ ਕਖ ਹੋਣਾ
ਜੋ ਤੇਥੋਂ ਹੋਈਆਂ ਨੇ ਸਜਣਾ
ਮੈਂ ਖੁਸ਼ ਹਾਂ ਉਨਾਂ ਹਾਰਾ ਚ
ਭਵੇਂ ਮੈਂ ਹਾਰੀ ਹਾਂ ਤੇਥੋਂ
ਜੀਤ ਗਈ ਹਾਂ ਪਰ ਪਿਆਰਾ ਚ
ਚਲ ਜਾ ਤੈਨੂੰ ਮਾਫ ਕੀਤਾ
ਪਰ ਜੋ ਮੇਰੇ ਨਾਲ ਕੀਤਾ
ਏਹ ਇਸ਼ਕ ਨਾ ਕੋਈ
ਏਹ ਇਸ਼ਕ ਨਾ ਕੋਈ
ਤੇਰੇ ਛੱਡ ਜਾਣ ਪਿੱਛੋ
ਇਨਾ ਟੁੱਟ ਜਾਣ ਪਿੱਛੋ
ਵੇ ਮੈਂ ਤਾਂ ਨੀ ਰੋਈ
ਤੇਰੇ ਛੱਡ ਜਾਣ ਪਿੱਛੋ
ਇਨਾ ਟੁੱਟ ਜਾਣ ਪਿੱਛੋ
ਮੈਂ ਤਾਂ ਨੀ ਰੋਈ
ਮੈਂ ਤਾਂ ਨੀ ਰੋਈ

WRITERS

Rajdeep

PUBLISHERS

Lyrics © IPRS

Share icon and text

Share


See A Problem With Something?

Lyrics

Other