ਤੇਰੀਆਂ ਮੇਰੀਆਂ ਮੁੱਕੀਆਂ ਕਹਾਣੀਆਂ
ਖੋਹ ਲਿਆ ਜਿਵੇ ਕਿਸੇ ਦਰਿਆ ਤੋਂ ਪਾਣੀਆ
ਤੇਰੀਆਂ ਮੇਰੀਆਂ ਮੁੱਕੀਆਂ ਕਹਾਣੀਆਂ
ਖੋਹ ਲਿਆ ਜਿਵੇ ਕਿਸੇ ਦਰਿਆ ਤੋਂ ਪਾਣੀਆ
ਰੱਬਾ ਜੋ ਵੀ ਹੋਈਆ ਨੇ ਤੇਰੀਆ ਮਿਹਰਬਾਨੀਆ
ਤੇਰੀਆਂ ਮੇਰੀਆਂ ਮੁੱਕੀਆਂ ਕਹਾਣੀਆਂ
ਖੋਹ ਲਿਆ ਜਿਵੇ ਕਿਸੇ ਦਰਿਆ ਤੋਂ ਪਾਣੀਆ
ਦਿਲ ਮੇਰੇ ਤੇ ਲੱਗੀ ਏ ਤੇ ਦਿਲ ਮੇਰਾ ਹੀ ਜਾਣੇ
ਤੇਰੇ ਨਾਲ ਜੇ ਹੋਵੇ ਰੱਬਾ ਤਾਂ ਤੂੰ ਦਰ੍ਦ ਪਛਾਣੇ
ਸਿੱਲੀਆ-ਸਿੱਲੀਆ ਅੱਖਾਂ ਨੇ ਤੇ ਡਿਗਦੇ ਹੰਝੂ ਖਾਰੇ
ਬੁੱਲੀਆ ਉੱਥੇ ਚੁੱਪ ਹੀ ਰਹਿ ਜੇ ਪੁਛਦੇ ਨੇ ਜਦ ਸਾਰੇ
ਰਹਿ ਜਾਵਣ ਇਕੱਲੀਆ ਹੇ ਰੂਹਾਂ ਜੋ ਦੀਵਾਨੀਆ
ਤੇਰੀਆਂ ਮੇਰੀਆਂ ਮੁੱਕੀਆਂ ਕਹਾਣੀਆਂ
ਖੋਹ ਲਿਆ ਜਿਵੇ ਕਿਸੇ ਦਰਿਆ ਤੋਂ ਪਾਣੀਆ
ਯਾਦੀ ਯਾਦੀ ਸੁਣ ਵੇ ਯਾਦੀ ਪਿਆਰ ਤੇਰਾ ਓਏ
ਸੁੱਟ ਗਿਆ ਸਾਨੂੰ ਸੁੱਟ ਗਿਆ ਸਾਨੂੰ ਸੁੱਟ ਗਿਆ ਕਰਕੇ ਮੋਏ
ਜਿਓਂਦੇ ਜੀ ਤਾਂ ਕ਼ਦਰ ਨਾ ਕੀਤੀ ਕਾਬਰਾਂ ਤੇ ਜਾ ਰੋਏ
ਮਿੱਟੀ ਹੋ ਗਏ ਇਸ਼ਕਾਂ ਵਾਲੇ ਬੀਜ ਜਿਹੜੇ ਸੀ ਬੋਏ
ਉੱਡ ਗਈਆ ਹਵਾ ਦੇ ਨਾਲ ਪੈੜਾ ਦੀ ਨਿਸ਼ਾਨੀਆ
ਤੇਰੀਆਂ ਮੇਰੀਆਂ ਮੁੱਕੀਆਂ ਕਹਾਣੀਆਂ
ਖੋਹ ਲਿਆ ਜਿਵੇ ਕਿਸੇ ਦਰਿਆ ਤੋਂ ਪਾਣੀਆ