LyricFind Logo
LyricFind Logo
Profile image icon
Lyric cover art

Din Bachpan De

Apple Music logo
Deezer logo
Spotify logo
Lyrics
ਦਿਨ ਬਚਪਨ ਦੇ ਓਹ ਚੰਗੇ ਸੀ
ਤੇ ਚੰਗਾ ਸੀ ਸਮਾਂ ਅੜੀਏ
ਖੜਕਾ ਕੇ ਪੀਪੇ ਛਲੀਆਂ ਤੋ
ਜਦੋ ਡੌਂਦੇ ਸੀ ਗੇ ਕਾ ਅੜੀਏ
ਓਹਦੋ ਬਾਪੂ ਮੇਰਾ ਤਗੜਾ ਸੀ
ਤੇ ਜਿਉਂਦੀ ਸੀ ਮੇਰੀ ਮਾਂ ਅੜੀਏ
ਕਰਦੇ ਸੀ ਮੈਨੂੰ ਪਿਆਰ ਬੜਾ
ਰੱਬ ਜਹੀ ਸੀ ਸਿਰ ਤੇ ਛਾਂ ਅੜੀਏ
ਦਿਨ ਬਚਪਨ ਦੇ ਓਹ ਚੰਗੇ ਸੀ
ਤੇ ਚੰਗਾ ਸੀ ਸਮਾਂ ਅੜੀਏ
ਖੜਕਾ ਕੇ ਪੀਪੇ ਛਲੀਆਂ ਤੋ
ਜਦੋ ਡੌਂਦੇ ਸੀ ਗੇ ਕਾ ਅੜੀਏ
ਕੱਚੇ ਸੀ ਸਾਡੇ ਘਰ ਹੁੰਦੇ
ਮਿੱਟੀ ਨਾਲ ਜਾਣੇ ਲਿੱਪੀ ਨੀ
ਖਾਂਦੇ ਸੀ ਗੁੜ ਮਰੁੰਡੇ ਨੀ
ਕਿੱਥੇ ਸੀ Maggi yippy ਨੀ
ਕੱਚੇ ਸੀ ਸਾਡੇ ਘਰ ਹੁੰਦੇ
ਮਿੱਟੀ ਨਾਲ ਜਾਣੇ ਲਿੱਪੀ ਨੀ
ਖਾਂਦੇ ਸੀ ਗੁੜ ਮਰੁੰਡੇ ਨੀ
ਕਿੱਥੇ ਸੀ Maggi yippy ਨੀ
ਚੁੱਲ੍ਹੇ ਦੀ ਰੋਟੀ ਸੱਕਦੇ ਸਾਂ
ਗੈਸਾਂ ਦਾ ਨਈਂ ਸੀ ਨਾਂ ਅੜੀਏ
ਘੀਓ ਨਾਲ ਚੋਪੜ ਕੇ ਰੋਟੀ ਨੂੰ
ਗੁੜ ਨਾਲ ਦਿੰਦੀ ਸੀ ਮਾਂ ਅੜੀਏ
ਦਿਨ ਬਚਪਨ ਦੇ ਓਹ ਚੰਗੇ ਸੀ
ਤੇ ਚੰਗਾ ਸੀ ਸਮਾਂ ਅੜੀਏ
ਖੜਕਾ ਕੇ ਪੀਪੇ ਛਲੀਆਂ ਤੋ
ਜਦੋ ਡੌਂਦੇ ਸੀ ਗੇ ਕਾ ਅੜੀਏ
ਖੜਕਾ ਕੇ ਪੀਪੇ ਛਲੀਆਂ ਤੋ
ਜਦੋ ਡੌਂਦੇ ਸੀ ਗੇ ਕਾ ਅੜੀਏ

ਕਦੇ ਪੁਰਾਣੇ ਪਾਕੇ ਫੱਟੀ ਤੇ
ਵੱਡੀ ਭੈਣ ਨੇ ਜੂੜਾ ਕੀਤਾ ਸੀ
ਕਦੇ ਯੂਰੀਆ ਵਾਲੇ ਬੋਰੇ ਦਾ
ਅਮੜੀ ਨੇ ਬਸਤਾ ਸੀਤਾ ਸੀ
ਕੁਝ ਗੱਲਾਂ ਚੜ੍ਹਦੇ ਉਮਰ ਦੀਆਂ
ਜਦੋਂ ਪਹਿਲੀ ਵਾਰੀ ਲੱਗੀ ਸੀ
ਪੱਠੇ ਵੱਡ ਦੇਆਂ ਭਿੰਦਰਾਂ ਨਜ਼ਰ ਮਿਲੀ
ਉੰਗਲੀ 'ਤੇ ਦਾਤੀ ਵੱਜੀ ਸੀ
ਪੱਠੇ ਵੱਡ ਦੇਆਂ ਉਤੇ ਨਜ਼ਰ ਪਈ
ਉੰਗਲੀ 'ਤੇ ਦਾਤੀ ਵੱਜੀ ਸੀ
ਨਾ ਓਹ ਯਾਰ ਰਹੇ ਨਾ ਓਹ ਪਿੰਡ ਰਹਿਆ
ਨਾ ਓਹ ਭੋਲੇ ਜਹੇ ਇਨਸਾਨ ਅੜੀਏ
ਅੱਜ ਬੈਠੇ ਵਿਚ ਵਿਦੇਸ਼ਾਂ ਦੇ
ਪਰ ਦਿਲ ਤਾਂ ਓਸੇ ਥਾਂ ਅੜੀਏ
ਅੱਜ ਬੈਠੇ ਵਿਚ ਵਿਦੇਸ਼ਾਂ ਦੇ
ਪਰ ਦਿਲ ਤਾਂ ਓਸੇ ਥਾਂ ਅੜੀਏ

ਜਿਸ ਧਰਤੀ 'ਤੇ ਜਨਮ ਲਿਆ
ਚਲੋ ਉਹਨੂੰ ਸੀਸ ਝੁਕਾਈਏ
ਕੰਮ ਧੰਦੇ ਤਾਂ ਚਲਦੇ ਹੀ ਰਹਿਣੇ
ਇੱਕ ਗੇੜਾ ਪਿੰਡ ਲਾ ਆਈਏ
ਇੱਕ ਗੇੜਾ ਪਿੰਡ ਲਾ ਆਈਏ

WRITERS

Saabi Bhinder

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other