ਹੱਡੀਆਂ ਨੂੰ ਖਾ ਗਿਆ ਏ ਰੋਗ ਕੁੜੇ ਪਿਆਰ ਦਾ
ਪੁੱਛਦਾ ਨੀ ਹਾਲ ਕੋਈ ਦਿਲ ਦੇ ਬੀਮਾਰ ਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਤੇਰਾ ਪੁੰਨਿਆਂ 'ਚ ਸੁੱਕਿਆ ਗੁਲਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਤੇਰੇ ਲਾਰਿਆਂ ਦੇ ਲਹੂ ਵਿੱਚ ਲਿਬੜੀ ਹੋਈ ਲਾਸ਼
ਨੀ ਮੈਂ ਕੱਲ ਵੀ ਬੇਚੈਨ ਸੀ ਤੇ ਅੱਜ ਵੀ ਉਦਾਸ
ਸਾਡੀ ਪੀੜ ਦੀ ਕੋਈ ਪੀ ਆ ਕੇ ਪੜ੍ਹੇ ਜੇ ਦੁਆ
ਦਿਲ ਹੋ ਜਾਵੇ ਜੇ ਰਾਜ਼ੀ ਉਹਨੂੰ ਮੰਨ ਲਾਂ ਖੁਦਾ
ਕੋਈ ਹੰਝੂਆਂ ਦਾ ਨੈਣਾਂ 'ਚ ਸੈਲਾਬ ਨਹੀਂ ਓ ਵੇਖਦਾ
ਪੀਣ ਲੱਗੇ ਤਾਈਓਂ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਤੇਰਾ ਪੁੰਨਿਆਂ 'ਚ ਸੁੱਕਿਆ ਗੁਲਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਨੀ ਤੂੰ ਕਲੀ ਏ ਨੀ ਗੈਰ ਦੀ ਬੁੱਕਲ ਵਿੱਚ ਮਹਿਕਦੀ
ਮੇਰੀ ਆਖ਼ਰੀ ਸਾਹਾਂ 'ਤੇ ਜਿੰਦ ਤੇਰੇ ਲਈ ਆ ਸਹਿਕਦੀ
ਨੀ ਤੂੰ ਕਲੀ ਏ ਨੀ ਗੈਰ ਦੀ ਬੁੱਕਲ ਵਿੱਚ ਮਹਿਕਦੀ
ਮੇਰੀ ਆਖ਼ਰੀ ਸਾਹਾਂ 'ਤੇ ਜਿੰਦ ਤੇਰੇ ਲਈ ਆ ਸਹਿਕਦੀ
ਕਿਵੇਂ ਭਿੰਡਰਾਂ ਤੂੰ ਇਸ਼ਕੇ ਦਾ ਕਰੇਗਾ ਬਚਾਅ
ਜਦੋਂ ਬੇੜੀਆਂ ਨੂੰ ਡੋਬਣ 'ਤੇ ਆ ਗਏ ਮਲਾਹ
ਪਿਆਰੇ ਹੁਸਨਾਂ ਦੇ ਚਿਹਰੇ 'ਤੇ ਨਕਾਬ ਨਹੀਂ ਓ ਵੇਖਦਾ
ਪੀਣ ਲੱਗੇ ਤਾਈਂਓ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਤੇਰਾ ਪੁੰਨਿਆਂ 'ਚ ਸੁੱਕਿਆ ਗੁਲਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ
ਪੀਣ ਲੱਗੇ ਹੁਣ ਮੈਂ ਸ਼ਰਾਬ ਨਹੀਂ ਓ ਵੇਖਦਾ