ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ
ਮੇਰੇ ਦਿਲ ਵਿੱਚ ਉੱਠਦੇ ਨੇ ਹੈਗੇ ਕਈ ਸਵਾਲ
ਇਹ ਸਵਾਲ ਦਾ ਨੀ ਮੇਰੇ ਕੋਲ ਹੈਗਾ ਕੋਈ ਜਵਾਬ
ਮਨਜ਼ਿਲ ਕਿ ਆ ਮੇਰੀ ਮੈਨੂੰ ਕਿਸੇ ਚੀਜ਼ ਦੀ ਤਲਾਸ਼
ਇਹ ਮੋਹ ਮਾਇਆ ਤੋਂ ਵੀ ਪੱਖ ਅਲੱਗ ਮੇਰੇ ਖਾਬ
ਕੱਲਾ ਨੀ ਮੈਂ ਤੁਰਿਆ ਰੱਬ ਚੱਲੇ ਮੇਰੇ ਨਾਲ
ਉਸਦਾ ਹੱਥ ਮੇਰੇ ਸਿਰ ਤੇ ਓਹ ਕਰਦਾ ਬਚਾਅ
ਹੋਈ ਮੇਰੇ ਤੋਂ ਗਲਤੀਆਂ ਚੀਜ਼ਾਂ ਕੀਤੀ ਨਜ਼ਰਅੰਦਾਜ਼
ਮੂੰਹ ਦੇ ਵੱਲ ਗਿਰਕੇ ਉੱਠਿਆ ਪਰ ਮੰਨੀ ਨਹੀਂ ਹਾਰ
ਕਾਮਯਾਬੀ ਆਲਾ ਫਲ ਖਨਾ ਹੈ ਜ਼ਰੂਰੀ
ਰੂਹ ਔਰ ਸ਼ਰੀਰ ਵਿੱਚ ਮੈਂ ਰੱਖੀ ਨਹੀਓ ਦੂਰੀ
ਕਹਿਲੋ ਇਸਨੂੰ ਜ਼ਿੱਦ ਯਾ ਕਹਿਲੋ ਮਜਬੂਰੀ
ਜੀਵਨ ਦੇ ਔਖੇ ਪਲਾ ਨੇ ਦਿੱਤੀ ਮਜ਼ਬੂਤੀ
ਬਾਦਲਾਂ ਤੇ ਨਿਗਾਹ ਮਾਰਾਂ ਆਸਮਾਨ ਦੀ ਉਡਾਰੀ
ਇਹ ਲਫ਼ਜ਼ਾਂ ਦੇ ਪਿੱਛੇ ਮੈਂ ਲਾਤੀ ਜਾਨ ਸਾਰੀ
ਇਹ ਜ਼ਿੰਦਗੀ ਹੈ ਖੇਡ ਉਰੇ ਹਰ ਕੋਈ ਖਿਡਾਰੀ
ਸਫਲ ਓਹੀ ਹੁੰਦਾ ਜੇਹੜਾ ਕਰ ਬੈਠਾ ਹੈ ਤਿਆਰੀ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ
ਆਜ ਦੀ ਇਹ ਦੁਨੀਆ ਓਹ ਹੈਗੀ ਏਨੀ ਫੇਕ
ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਲੱਗੀ ਰੇਸ
ਵੀਡੀਓ ਦੇ ਵਿੱਚ ਇਹ ਵਿਖਾਉਂਦੇ ਹੈਪੀ ਫੇਸ
ਹੱਸਦੇ ਚਿਹਰਿਆਂ ਦੇ ਪਿੱਛੇ ਹੈਗਾ ਦੁੱਖਾਂ ਵਾਲਾ ਫੇਜ਼
ਈਮਾਨ ਸੱਬ ਦਾ ਵਿਖਦਾ ਪਰ ਵੱਖਰੇ ਆ ਰੇਟ
ਜੋ ਸਿਗੇ ਤੇਰੇ ਯਾਰ ਓਹ ਯਾਰ ਨਿਕਲੇ ਸਨੇਕ
ਦੁਨੀਆ ਉਹਨਾਂ ਪੁੱਛਦੀ ਜਿੰਨੀ ਵੱਡੀ ਜੇਬ
ਬਾਬਰ ਸ਼ੇਰ ਵਾਂਗੂ ਉਰੇ ਕਈ ਘੁੰਮਦੇ ਆਂ ਭੇਡ
ਪਰ ਪੈਸਾ ਇਕ ਚੀਜ਼ ਹੀ ਨਿਰਾਲੀ
ਜੇ ਪੈਸੇ ਤੇਰੇ ਕੋਲ ਜ਼ਿੰਦਗੀ ਚ ਖੁਸ਼ਹਾਲੀ
ਬਿਨਾ ਪੈਸਿਆਂ ਦੇ ਜ਼ਿੰਦਗੀ ਲਗਦੀ ਹੈ ਖਾਲੀ
ਪੈਸਿਆਂ ਦੇ ਚੱਕਰ ਚ ਜ਼ਮਾਨਾ ਹੈਗਾ ਜਾਲੀ
ਉਰੇ ਧਰਮ ਦੇ ਨਾ ਤੇ ਲੋਕੀ ਲੈ ਲੈਂਦੇ ਜਾਨ
ਕਯੂ ਭੁੱਲ ਬੈਠੇ ਆ ਕਿ ਆਪਾਂ ਹੈਗਾ ਆ ਇਨਸਾਨ
ਜਾਤ ਦਾ ਦਿਖਾਵਾ ਕਰਕੇ ਵਧਦੀ ਨੀ ਸ਼ਾਨ
ਨਫ਼ਰਤ ਦਿਲ ਵਿੱਚ ਰੱਖ ਕੇ ਹਾਸਿਲ ਹੁੰਦੇ ਨੀ ਮੁਕਾਮ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਤੰਗ ਮੈਨੂੰ ਕਰਦੇ ਤੇ ਪੁੱਛਦੇ ਸਵਾਲ
ਇਹ ਮੇਰੇ ਜੋ ਖਿਆਲ ਨੇ ਮੇਰੇ ਜੋ ਖਿਆਲ
ਸੋਚਾ ਇਹਨੇ ਬਾਰੇ ਤੇ ਮੈਂ ਜਾਗਾਂ ਸਾਰੀ ਰਾਤ