ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖਿਡੌਣਾ
ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖਿਡੌਣਾ
ਤੇਰਾ ਨਾਉਂ ਲਿਖਵਾਈ ਫਿਰਦਾ ਨੀ
ਤੇਰਾ ਨਾਉਂ ਲਿਖਵਾਈ ਫਿਰਦਾ ਨੀ
ਹਿੱਕ ਤਾਣ ਕੇ ਤੂੰ ਜਦੋਂ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹਿੱਕ ਤਾਣ ਕੇ ਤੂੰ ਜਦੋਂ ਬਿੱਲੋ ਤੁਰਦੀ ਨੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ
ਐਵੇਂ ਬੈਠ ਨਾ ਡਰਾਂ ਚ ਮੰਜੀ ਡਾਹ ਕੇ ਨੀ
ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ
ਆ ਹਾ ਮੁੰਡੇ ਪਿੰਡ ਦੇ ਹਾਣ ਦੇ
ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ
ਪੱਟ ਹੋਣੀਏ ਪੁਆੜੇ ਨਵੇਂ ਪਾਏਂਗੀ
ਨਿੱਤ ਮੁੰਡਿਆਂ ਦੇ ਸਿਰ ਪੜਵਾਏਂਗੀ
ਪੱਟ ਹੋਣੀਏ ਪੁਆੜੇ ਨਵੇਂ ਪਾਏਂਗੀ
ਨਿੱਤ ਮੁੰਡਿਆਂ ਦੇ ਸਿਰ ਪੜਵਾਏਂਗੀ
ਹੋ ਪੁੱਛਦੇ ਸੀ ਮੁੰਡੇ ਚਮਕੀਲੇ ਨੂੰ ਓਹ ਕੌਣ
ਮਹਿੰਗੇ ਮਾਮਲੇ ਪੁਆ ਤੇ ਜੀਹਦੀ ਯਾਰੀ ਵੇ
ਲੱਕ ਪਤਲਾ ਪੱਟਾਂ ਦੀ ਭਾਰੀ ਨੇ
ਲੱਕ ਪਤਲਾ ਪੱਟਾਂ ਦੀ ਭਾਰੀ ਨੇ