ਲੱਗਦਾ ਦਿਮਾਗ਼ ਹੀ ਹਿਲਾਦੂ ਸੋਹਣੀਏ
ਕਰਤਾ ਮੇਰੇ ਤੇ ਤੂੰ ਕੋਈ ਜਾਦੂ ਸੋਹਣੀਏ
ਚੰਨ ਤਾਰਿਆਂ ਚੋ ਚੇਹਰਾ ਦਿਖਦਾ ਤੇਰਾ
ਆਉਂਦੀ ਫੁੱਲਾਂ ਚੋਂ ਵੀ ਤੇਰੀ ਖੁਸ਼ਬੂ
ਜਿੱਥੇ ਦੇਖਾਂ ਦਿਖੇਂ ਮੈਨੂੰ ਤੂੰ ਨੀ
ਦਿਖੇਂ ਮੈਨੂੰ ਤੂੰ ਨੀ ਦਿਖੇਂ ਮੈਨੂੰ ਤੂੰ
ਟੂਣਾ ਟੱਪਾ ਥੌਲਾ ਥੱਪਾ ਵੈਦ ਰਿਸ਼ੀ ਸਾਧ ਜੋਗੀ
ਕੋਲੋਂ ਤੂੰ ਤਵੀਤ ਜੋ ਕਰਾਇਆ ਨੀ
ਦਿਨ ਸ਼ਨੀਵਾਰ ਪਹਿਰ ਚਾਰ ਪਾਣੀ ਨੀਂਬੂ ਆਲਾ
ਸੱਤ ਵਾਰੀ ਕੱਟ ਕੇ ਪਿਲਾਇਆ ਨੀ
ਅੱਖਾਂ ਵਿੱਚੋਂ ਖੌਰੇ ਕਿਹੜੀ ਕੀਤੀ telepathy
ਮੈਥੋਂ ਚਾਉਂਦੇ ਹੋਏ ਵੀ ਹੋਈ ਨਇਓ ਨਾਂਹ ਨੀ
ਚਾਹ ਆਲਾ ਬੰਦੇ ਉੱਤੋਂ ਚਾਹ ਆਲੇ ਟੈਮ ਤੇ
ਤੇ ਲੈ ਚੱਕ ਕੇ ਗਲਾਸ ਮੂੰਹ ਨੂੰ ਲਾਇਆ ਨੀ
ਅੱਧੇ ਘੰਟੇ ਚ ਅਸਰ ਬਿੱਲੋ ਹੋਇਆ ਜੋ
ਮੈਨੂੰ ਰਹੀ ਨਾ ਕਿਤੋਂ ਦੀ ਕੋਈ ਸੂਹ
ਜਿੱਥੇ ਦੇਖਾਂ ਦਿਖੇਂ ਮੈਨੂੰ ਤੂੰ ਨੀ
ਦਿਖੇਂ ਮੈਨੂੰ ਤੂੰ ਨੀ ਦਿਖੇਂ ਮੈਨੂੰ ਤੂੰ
ੳ ਅ ੲ ਸ ਹ ਕ ਖ ਗ ਘ ਹੁਣ ਘਰੇ ਹੀ ਨਈ ਵੜਦਾ
ਮਿੱਟੀ ਮੁੱਟੀ ਚੱਕੀ ਐ ਤੂੰ ਉਹਦਿਆਂ ਪੈਰਾਂ ਦੀ ਬਿੱਲੋ ਤੇਰੀਆਂ ਪੈੜਾਂ ਚ ਪੈੜ ਦੱਬਦਾ
ਸੈਮ ਸੈਮ ਸੈਮ ਸੈਮ ਕਰਦੀ ਐ ਦੁਨੀਆ ਤੇ ਸੈਮ ਕਰੇ ਬੱਸ ਚੰਨੋ
ਜਿੱਥੇ ਜਿੱਥੇ ਜਿੱਥੇ ਪੈਰ ਪਾਉਣੀ ਐਂ ਤੂੰ ਮੁੰਡਾ ਤੈਨੂੰ ਓਥੇ ਓਥੇ ਓਥੇ
ਜਾਦੂ ਕਾਲਾ ਹੀ ਕੋਈ ਲੱਗਦਾ ਕਰਾਇਆ ਨੀ
ਕਰੀ ਫਿਰਦਾ ਤੇਰੇ ਨਾਂ ਚੰਨੋ ਰੂਹ
ਜਿੱਥੇ ਦੇਖਾਂ ਦਿਖੇਂ ਮੈਨੂੰ ਤੂੰ ਨੀ
ਦਿਖੇਂ ਮੈਨੂੰ ਤੂੰ ਨੀ ਦਿਖੇਂ ਮੈਨੂੰ ਤੂੰ