ਕੱਲਾ ਕੱਲਾ ਤਾਰਾ ਪੁੱਛਦਾ ਐ ਤੇਰੇ ਬਾਰੇ ਨੀ
ਇੱਕ ਨੀ ਓਹ ਅੰਬਰਾਂ ਦੇ ਪੁੱਛਦੇ ਦੇ ਸਾਰੇ ਨੀ
ਕਿੱਥੇ ਗਈ ਜਿਹਦੇ ਨਾਲ ਪਿਆਰ ਐੰਨਾ ਕਰਦਾ
ਜਿਹਦਾ ਤੇਰੇ ਬਿਨਾ ਇੱਕ ਪਲ ਵੀ ਨਾ ਸਰਦਾ
ਮੈਂ ਸਾਂਝੀ ਕਰਦਾ ਆ ਸਾਂਝੀ ਕਰਦਾ ਆ
ਹੋ ਜਦ ਚੇਤੇ ਆਉਣੀ ਐ ਨੀ ਭੱਜ ਕੋਠੇ ਚੜ੍ਹਦਾ ਆ
ਗੱਲਾਂ ਤਾਰੇਆਂ ਨਾਲ ਕਰਦਾ ਆ ਹਾਂ
ਯਾਦ ਤੇਰੇ ਵਿਚ ਮੇਰੇ ਨੈਣ ਭਰ ਆਉਂਦੇ ਨੇ
ਰੋਂਦਾ ਵੇਖ ਅੰਬਰ ਵੀ ਪਾਣੀ ਬਰਸਾਉਂਦੇ ਨੇ
ਰੋਂਦਾ ਵੇਖ ਅੰਬਰ ਵੀ ਪਾਣੀ ਬਰਸਾਉਂਦੇ ਨੇ
ਤੇਰੀਆਂ ਨਿਸ਼ਾਨੀਆਂ ਵੀ ਦੁੱਖ ਦਿੰਦੀ ਜਾਂਦੀ ਆਂ
ਟੁੱਟੇ ਹੋਏ ਦਿਲ ਨੂੰ ਵੀ ਹੋਰ ਤੜਫਾਉਂਦੀ ਆਂ
ਦਿਲ ਚ ਉੱਠਦੇ ਨੇ ਸਵਾਲ ਵਿੱਚੋਂ ਵਿਚ ਮਰਦਾ ਆ
ਹੋ ਜਦ ਚੇਤੇ ਆਉਣੀ ਐ ਨੀ ਭੱਜ ਕੋਠੇ ਚੜ੍ਹਦਾ ਆ
ਗੱਲਾਂ ਤਾਰੇਆਂ ਨਾਲ ਕਰਦਾ ਆ ਹਾਂ
ਕੈਸੀ ਲਿਖ ਦਿੱਤੀ ਜ਼ਿੰਦਗੀ ਓ ਮੇਰੇ ਰੱਬਾ ਵੇ
ਗਵਾਚਾ ਹੋਇਆ ਯਾਰ ਦੱਸ ਕਿੱਥੋਂ ਹੁਣ ਲੱਭਾ ਵੇ
ਗਵਾਚਾ ਹੋਇਆ ਯਾਰ ਦੱਸ ਕਿੱਥੋਂ ਹੁਣ ਲੱਭਾ ਵੇ
ਖ਼ਾਬਾਂ ਵਿੱਚ ਵੱਸਦੀ ਐ ਜ਼ਿੰਦਗੀ ਤੋਂ ਦੂਰ ਹੋਈ
ਤੇਰੇ ਪਿੱਛੇ ਰੁੱਲ ਗਿਆ ਰੂਹ ਵੀ ਚੂਰੋ-ਚੂਰ ਹੋਈ
ਤੇਰੀ ਯਾਦਾਂ ਵਾਲੀ ਅੱਗ ਵਿੱਚ ਜੈਨੀ ਸੰਧੂ ਸੜਦਾ ਆ
ਹੋ ਜਦ ਚੇਤੇ ਆਉਣੀ ਐ ਨੀ ਭੱਜ ਕੋਠੇ ਚੜ੍ਹਦਾ ਆ
ਗੱਲਾਂ ਤਾਰੇਆਂ ਨਾਲ ਕਰਦਾ ਆ ਹਾਂ
ਮਾਫ਼ ਕਰੀ ਮੈ ਤੇਰੀ ਹੋ ਨਾ ਸਕੀ (ਹਾਂ ਆਂ)
ਐ ਦੋਸ਼ ਹੈ ਸਾਰਾ ਤੱਕਦੀਰਾ ਦਾ (ਹਾਂ ਆਂ)
ਚੱਲਿਆ ਨਾ ਕਿਸਮਤ ਦੇ ਉੱਤੇ ਜ਼ੋਰ ਕੋਈ ਸਾਡਾ ਫ਼ਕੀਰਾਂ ਦਾ (ਹਾਂ ਆਂ)
ਸਾਹ ਆਖਰੀ ਤੱਕ ਤੇਰੀ ਹੋ ਨਿਬੜੀ ਸ਼ੁਕਰੀਆ ਹੈ ਸੱਬੇ ਪੀਰਾਂ ਦਾ
ਤੈਨੂੰ ਅੱਜ ਕਲੇਯਾ ਛੱਡ ਕੇ ਚਲੀ ਆ ਰੱਖੀ ਸਾਂਭ ਖਜ਼ਾਨਾ ਤਸਵੀਰਾਂ ਦਾ
ਮਾਫ਼ ਕਰੀ ਮੈ ਤੇਰੀ ਹੋ ਨਾ ਸਕੀ
ਮਾਫ਼ ਕਰੀ ਮੈ ਤੇਰੀ ਹੋ ਨਾ ਸਕੀ