ਤੱਕੀ ਜਾਵੇ ਸਾਨੂੰ ਪਰ ਜਾਂਦੀ ਵੀ ਨਹੀਂ
ਪੰਗੇ ਲਈ ਜਾਵੇ ਤੂੰ ਹਾਣ ਦੀ ਵੀ ਨਹੀਂ
ਅੱਖ ਸਾਂਭ ਸਾਨੂੰ ਪੈਗ ਲਾਉਣ ਦੀ ਆ ਪਈ
ਨੀ ਬੀਬਾ ਤੈਨੂੰ ਸਾਡੇ ਕੋਲ ਆਉਣ ਦੀ ਆ ਪਈ
ਮੰਨਿਆ ਤੂੰ ਹੁਸਨਾ ਦੀ ਪਰੀ ਸੋਹਣੀਏ
ਤੇਰੇ ਜਿੰਨੀ ਕੋਈ ਵੀ ਨਾ ਖਰੀ ਸੋਹਣੀਏ
ਸਾਡੇ ਉੱਤੇ ਜਾਦੂ ਤੇਰਾ ਨਹੀਓਂ ਚੱਲਣਾ
ਕਿਉਂ ਵਾਰ ਵਾਰ ਵਾਲਾਂ ਨੂੰ ਸਵਾਰਦੀ ਪਈ
ਹਾਲੇ ਚੱਲਦੀ ਆ ਯਾਰਾਂ ਦੀ trip ਨੀ
Vibe ਮਾਰਦੀ ਨਾ ਸੌਖੀ ਜੀ flip ਨੀ
ਕੋਈ ਮਾੜਾ ਬੰਦਾ ਸਾਹਮਣੇ ਨਾ ਖੜ੍ਹ ਸਕਦਾ
ਨੀ ਜਿਵੇਂ ਕਰਦੀ ਆ shake ਤੇਰੀ hip ਨੀ
ਓਹ ਗੋਰਾ ਗੋਰਾ ਰੰਗ ਲਿਸ਼ਕੇ ਨੀ one piece 'ਚੋਂ
ਦੱਸ ਮੈਂ ਪੁਗਾ ਦੂੰ ਤੇਰੀ ਬਾਕੀ ਰਹਿੰਦੀ ਰੀਝ ਜੋ
ਚੱਲਦਾ ਨਾ ਵੱਸ ਕੁੜੇ ਹਾਂ ਬਸ ਕਰ ਦੇ
ਨੇਕ ਨਾ ਇਰਾਦੇ ਤੇਰਾ ਕਰੀ ਜਾਵੇ tease ਜੋ
ਦੱਸ ਤੂੰ ਸਾਡੇ ਬਾਰੇ ਜਾਣਦੀ ਆ ਕੀ
ਸੋਚੇ ਤੂੰ ਜੋ ਓਹ ਤਾਂ ਸੱਚ ਹੀ ਨਹੀਂ
ਸੌਖੇ ਜੇ ਬਿੱਲੋ ਜਿਹੜੇ ਲੱਭਦੇ ਨਹੀਂ
ਓ ਬਿੱਲੋ ਕਦੇ ਹੁਸਨਾ 'ਤੇ ਵਿਕਦੇ ਨਹੀਂ
ਦਿਲ ਨਾ ਤੁੜਾ ਕੇ ਕਿਤੇ ਬਹਿ ਜੀ
ਤੂੰ ਸਾਂਭ ਲੈ ਨੀ ਜਿਹੜੇ ਜਜ਼ਬਾਤ ਉੱਠਦੇ
ਮੰਨ ਲੈ ਨੀ ਇਸ਼ਕ ਦੀ ਬਾਜ਼ੀ ਬੜੀ ਭੈੜੀ
ਇਹ ਲੁੱਟ ਲੈਂਦਾ ਆਸ਼ਿਕਾਂ ਤੋਂ ਦੇਖ ਪੁੱਛ ਕੇ
ਤੱਕੀ ਜਾਵੇ ਸਾਨੂੰ ਪਰ ਜਾਂਦੀ ਵੀ ਨਹੀਂ
ਪੰਗੇ ਲਈ ਜਾਵੇ ਤੂੰ ਤਾਂ ਹਾਣ ਦੀ ਵੀ ਨਹੀਂ
ਅੱਖ ਸਾਂਭ ਸਾਨੂੰ ਪੈਗ ਲਾਉਣ ਦੀ ਆ ਪਈ
ਨੀ ਬੀਬਾ ਤੈਨੂੰ ਸਾਡੇ ਕੋਲ ਆਉਣ ਦੀ ਆ ਪਈ
ਮੰਨਿਆ ਤੂੰ ਹੁਸਨਾ ਦੀ ਪਰੀ ਸੋਹਣੀਏ
ਤੇਰੇ ਜਿੰਨੀ ਕੋਈ ਵੀ ਨਾ ਖਰੀ ਸੋਹਣੀਏ
ਸਾਡੇ ਉੱਤੇ ਜਾਦੂ ਤੇਰਾ ਨਹੀਓਂ ਚੱਲਣਾ
ਕਿਉਂ ਵਾਰ ਵਾਰ ਵਾਲਾਂ ਨੂੰ ਸਵਾਰਦੀ ਪਈ
ਤੱਕੀ ਜਾਵੇ ਸਾਨੂੰ ਪਰ ਜਾਂਦੀ ਵੀ ਨਹੀਂ
ਤੱਕੀ ਜਾਵੇ ਸਾਨੂੰ ਪਰ ਜਾਂਦੀ ਵੀ ਨਹੀਂ
ਹੋ ਪਹਿਲਾਂ ਵੀ ਮੈਂ ਬੜਾ ਕੁਝ ਵੇਖਿਆ ਏ ਰਕਾਣੇ
ਜੋ ਤੂੰ ਹੁਸਨਾ ਦੇ ਜਲਵੇ ਦਿਖਾਈ ਜਾਣੀ ਏ
ਪਹਿਲਾਂ ਜਿਹੜੀ ਪੀਤੀ ਉਹਨੂੰ ਖਿੜ ਤਾਂ ਲੈਣ ਦੇ
ਕਾਹਤੋਂ ਨਸ਼ਾ ਜਿਹਾ ਆਪਣਾ ਚੜ੍ਹਾਈ ਜਾਣੀ ਏ
ਜਿਹੜਾ ਕਦੇ ਓਪਰੇ ਨਾਲ ਗੱਲ ਵੀ ਨਾ ਕਰੇ
ਓਹ 'ਤੇ ਜ਼ੁਲਫਾਂ ਦੇ ਜਾਲ ਕਾਹਤੋਂ ਪਾਈ ਜਾਣੀ ਏ
ਇਸ਼ਕ ਮੁਹੱਬਤਾਂ ਦੇ ਚੱਕਰਾਂ ਤੋਂ ਦੂਰ
ਜਿਹੜਾ ਓਹਦੇ ਉੱਤੇ ਹੱਕ ਜਿਹਾ ਜਤਾਈ ਜਾਣੀ ਏ
ਨਾ ਤੂੰ ਬਾਰ ਬਾਰ ਮੇਰੇ ਮੂਹਰੇ ਆ ਨੀ
ਪਿੱਛੇ ਛੱਡ ਤੇ ਮੈਂ ਇਸ਼ਕੇ ਦਾ ਰਾਹ ਨੀ
ਇਹ ਨਖਰੇ ਅਦਾਵਾਂ ਕਿਸੇ ਹੋਰ ਨੂੰ ਦਿਖਾਈ
ਐਥੇ ਪੂਰੇ ਨਹੀਓਂ ਹੋਣੇ ਤੇਰੇ ਚਾਅ ਨੀ
ਓਹ ਚਸਕਾ ਏ ਮਾੜਾ ਕਹਿੰਦੇ ਕੁੜੀ ਹੁੰਦਾ ਪਿਆਰ ਦਾ
ਚੰਗੇ ਭਲੇ ਬੰਦੇ ਦੀ ਵੀ ਮੱਤ ਇਹ ਮਾਰਦਾ
ਦੁਨੀਆ ਸ਼ਿਕਾਰੀ ਫਿਰੇ ਖੇਡਦੀ ਦਿਲਾਂ ਨਾਲ
ਕਿਤੇ ਤੂੰ ਵੀ ਸਾਡੇ ਬਾਰੇ ਕਿਤੇ ਬਣ ਜੀ ਸ਼ਿਕਾਰ ਨਾ
ਨਵੀਂ ਨਵੀਂ ਹੋਈ ਆ cross ਹਾਲੇ ਤਿੰਨ ਨੀ
ਫਿਰਦੀ ਬਣਾਉਣ ਨੂੰ ਤੂੰ ਸਾਡੇ ਨਾਲ scene ਨੀ
ਅੱਖਾਂ ਵਾਲੇ ਨਸ਼ਿਆਂ ਨਾ ਕਿਤੇ ਅੱਖ ਚੜ੍ਹਦੀ ਆ
ਜਿਹੜੇ ਬਿੱਲੋ ਬੋਤਲਾਂ ਨੂੰ ਮੂੰਹ ਲਾ ਕੇ ਪੀਣ ਨੀ
ਜੋ ਇੱਕ ਥਾਂ 'ਤੇ ਬਿੱਲੋ ਕਦੇ ਨਾ ਰੁੱਕਦੇ
ਮੰਨ ਲੈ ਨੀ ਮਿਲਣਾ ਨਾ ਤੈਨੂੰ ਮੈਂ ਦੁਬਾਰਾ
ਤੂੰ ਲੈਣਾ ਕੀ ਏ ਦੱਸ ਮੇਰਾ ਹਾਲ ਪੁੱਛ ਕੇ
ਤੱਕੀ ਜਾਵੇ ਸਾਨੂੰ ਪਰ ਜਾਂਦੀ ਵੀ ਨਹੀਂ
ਪੰਗੇ ਲਈ ਜਾਵੇ ਤੂੰ ਤਾਂ ਹਾਣ ਦੀ ਵੀ ਨਹੀਂ
ਅੱਖ ਸਾਂਭ ਸਾਨੂੰ ਪੈਗ ਲਾਉਣ ਦੀ ਆ ਪਈ
ਨੀ ਬੀਬਾ ਤੈਨੂੰ ਸਾਡੇ ਕੋਲ ਆਉਣ ਦੀ ਆ ਪਈ
ਮੰਨਿਆ ਤੂੰ ਹੁਸਨਾ ਦੀ ਪਰੀ ਸੋਹਣੀਏ
ਤੇਰੇ ਜਿੰਨੀ ਕੋਈ ਵੀ ਨਾ ਖਰੀ ਸੋਹਣੀਏ
ਸਾਡੇ ਉੱਤੇ ਜਾਦੂ ਤੇਰਾ ਨਹੀਓਂ ਚੱਲਣਾ
ਕਿਉਂ ਵਾਰ ਵਾਰ ਵਾਲਾਂ ਨੂੰ ਸਵਾਰਦੀ ਪਈ
ਤੱਕੀ ਜਾਵੇ ਸਾਨੂੰ ਪਰ ਜਾਂਦੀ ਨਹੀਂ
ਓ ਤੱਕੀ ਜਾਵੇ ਸਾਨੂੰ ਪਰ ਜਾਂਦੀ ਨਹੀਂ