ਕੀ ਕਰਦੀ ਵੇ ਅੜਿਆ ਮੇਰੇ ਘਰ ਦੇ ਨਾ ਮੰਨੇ
ਹਾਂ ਜਾਣ ਦਾ ਆ ਨੀ ਓਹਨਾ ਅੱਗੇ ਹੱਥ ਮੈਂ ਵੀ ਸੀ ਬਨੇ
ਨਿੱਤ ਨਿੱਤ ਬਹਿ ਕੇ ਜ਼ਖ਼ਮਾਂ ਨੂੰ ਵੇ ਸੀ ਰਹੀ ਆ
ਅੰਦਰੋਂ ਅੰਦਰੀਂ ਮੁੱਕੀ ਉਪਰੋਂ ਜੀ ਰਹੀ ਆ
ਤੂੰ ਸੁਣਾਵੇਂ ਵਿਆਹ ਕਰਵਾਇਆ ਕਿ ਨਹੀਂ
ਤੇਰੇ ਵਰਗਾ ਜ਼ਿੰਦਗੀ ਵਿੱਚ ਕੋਈ ਆਇਆ ਹੀ ਨਹੀਂ
ਬਥੇਰਾ ਸੋਹਣਾ ਟੌਰ ਟੂਰ ਤੂੰ ਕੱਡ ਤਾ ਸਹੀ
ਵੇ ਮੈਥੋਂ ਸੋਹਣੀ ਲੱਭ ਜਾਣੀਆਂ ਲੱਭਤਾ ਸਹੀ
ਤੇਰਾ ਸੀ ਤੇ ਸਾਰੀ ਜ਼ਿੰਦਗੀ ਰਹੂੰਗਾ ਤੇਰਾ ਨੀ
ਸਤਬੀਰ ਨਾ ਬਣੂੰ ਕਿਸੇ ਹੋਰ ਦੇ ਨਾਂ ਦਾ ਸੇਹਰਾ ਨੀ
ਤੇਰਾ ਦਿੱਤਾ ਸ਼ੌਲ ਹੱਲੇ ਤੱਕ ਸਾਂਭਿਆ ਮੇਰੇ ਤੋਂ
ਤੇਰੀ youth fest ਵਿੱਚ ਨੱਚਦੀ ਦੀ clip ਏ ਮੇਰੇ ਕੋਲ
ਇੱਕ ਦੂਜੇ ਦੇ ਸਾਹਾਂ ਤੋਂ ਵੀ ਨੇੜੇ ਰਹਿੰਦੇ ਸੀ
ਸਬ ਤੋਂ ਸੋਹਣੀ ਜੋੜੀ college ਵਾਲੇ ਕਹਿੰਦੇ ਸੀ
ਭੁੱਲੀ ਨਾ ਮੈਂ ਹਾਣ ਦਿਆਂ splendor ਦੇ ਗੇੜੇ
ਮੈਂ ਵੀ ਨਾ ਭੁੱਲਿਆ ਮੋਢੇ ਹੱਥ ਰੱਖੇ ਤੂੰ ਜੇਹੜੇ
ਨੀ ਸਾਡੇ ਪਿਆਰ ਨੂੰ ਨਜ਼ਰ ਹਾਏ ਕੋਈ ਲਾ ਗਿਆ ਲੱਗਦਾ ਏ
ਰੱਖ ਦੀ ਆ ਹੁਣ ਫ਼ੋਨ ਵੇ ਕੋਈ ਆ ਗਿਆ ਲੱਗਦਾ ਏ