ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ
ਕਹਿਕੇ ਹਮਦਮ ਕਦੀ ਤੇ ਕਦੀ ਬਾਵਰਾ
ਤੂੰ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ
ਮੇਰੇ ਦਿਲ ਦੀ ਅਮੀਰੀ ਤਸੱਵਰ ਤੇਰੇ
ਮਾਨ ਖੁਦ ਤੇ ਹੀ ਕਰਦੇ ਮੁਸੱਵਰ ਤੇਰੇ
ਮੇਰੇ ਦਿਲ, ਦੀ ਅਮੀਰੀ ਤਸੱਵਰ ਤੇਰੇ
ਮਾਨ ਖੁਦ ਤੇ ਹੀ ਕਰਦੇ ਮੁਸੱਵਰ ਤੇਰੇ
ਓ, ਚੰਗਾ ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ
ਲੱਗਦਾ ਸੀ ਦਿਲ ਨੂੰ ਗ਼ਰੂਰ ਤੇਰਾ
ਤੂੰ ਜੋ ਮਿਣਤਾਂ ਕਰਾਈਆਂ, ਅਸੀਂ ਭੁੱਲੀਏ ਕਿਵੇਂ
ਤੂੰ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ
ਤੂੰ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ
ਤੇਰੇ ਵਰਗੀ ਐ ਬਿਲਕੁਲ ਤੇਰੀ ਯਾਦ ਵੀ
ਤੇਰੇ ਵਰਗੀ ਐ ਬਿਲਕੁਲ ਤੇਰੀ ਯਾਦ ਵੀ
ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ
ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ
ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ
ਤੂੰ ਜੋ ਪਲਕਾਂ ਹਿਲਾਇਆਂ, ਅਸੀਂ ਭੁੱਲੀਏ ਕਿਵੇਂ
ਸੋਚਦਾ ਹਾਂ ਤਾਂ ਹੁੰਦਾ ਹੈਰਾਨੀ ਜਿਹੀ
ਓ, ਵਕਤ ਹੀ ਕਰ ਗਿਆ ਬੇਈਮਾਨੀ ਜਿਹੀ
ਸੋਚਦਾ ਹਾਂ ਤਾਂ ਹੁੰਦਾ ਹੈਰਾਨੀ ਜਿਹੀ
ਵਕਤ ਹੀ ਕਰ ਗਿਆ ਬੇਈਮਾਨੀ ਜਿਹੀ
ਇੰਨਾ ਨੈਣਾਂ ਦੇ ਪਾਣੀ ਨੂੰ ਰੋਕਣ ਲਈ
ਨੈਣਾਂ ਦੇ ਪਾਣੀ ਨੂੰ ਰੋਕਣ ਲਈ
ਤੂੰ ਜੋ ਉਂਗਲਾਂ ਛੂਹਾਈਆਂ, ਅਸੀਂ ਭੁੱਲੀਏ ਕਿਵੇਂ
ਰੋਕਾਂ ਕਿੰਝ ਮੈਂ ਖਿਆਲਾਂ ਦੀ ਪਰਵਾਜ਼, ਨੂੰ, ਉ ਉ
ਰੋਕਾਂ ਕਿੰਝ ਮੈਂ ਖਿਆਲਾਂ ਦੀ ਪਰਵਾਜ਼ ਨੂੰ
ਤੂੰ ਤਾਂ ਸ਼ਾਯਰ ਬਣਾ ਗਈ ਏ ਸਰਤਾਜ" ਨੂੰ
ਰੋਕਾਂ ਕਿੰਝ ਮੈਂ ਖਿਆਲਾਂ ਦੀ ਪਰਵਾਜ਼ ਨੂੰ
ਤੂੰ ਤਾਂ ਸ਼ਾਯਰ ਬਨਾਯਾ ਏ ਸਰਤਾਜ" ਨੂੰ
ਮੇਰੇ ਰੂਹ 'ਚ ਸਮਾਈਆਂ, ਮੇਰੇ ਦਿਲ ਬਰਾ
ਰੂਹ 'ਚ ਸਮਾਈਆਂ, ਮੇਰੇ ਦਿਲ ਬਰਾ
ਤੂੰ ਜੋ ਨਜ਼ਮਾਂ ਲਿਖਾਈਆਂ, ਅਸੀਂ ਭੁੱਲੀਏ ਕਿਵੇਂ