ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਕਈਆਂ ਨੇ ਸਮਝਿਆ ਉਸ ਨੂੰ ਗੱਲ ਸੁਣ ਮਸਤ
ਮਲੰਗਾ ਨਾ ਕਰ ਦੰਗਾ ਨਹਾ ਲੈ ਗੰਗਾ ਉਸਨੇ
ਕਿਹਾ ਸਾਲਾਨਾ ਦਾਤਾ ਰੋਜ਼ ਏ ਰਹਿੰਦਾ ਪੰਗਾ
ਇਹਦੇ ਚੰਗਾ ਰੱਬ ਰੰਗ ਰੰਗਾ ਅੱਧਾ ਘੰਟਾ
ਨਸ਼ੇ ਜਿਹੇ ਵਿੱਚ ਯਾਰ ਦੇ ਲੇਖੇ ਲਾ ਲਓ
ਸੂਰਤ ਟਿਕਾ ਲਓ ਜ਼ਰਾ ਧਿਆਨ ਲਾ ਲਓ ਫਿਰ ਤਾਂ
ਭਾਵੇਂ ਗੱਲੀਂ ਬਾਤੀਂ ਚੰਨ ਵੀ ਹੇਠਾਂ ਲਾ ਲਓ
ਨਾਮ ਕਰਾ ਲਓ ਬੋਝੇ ਪਾ ਲਓ ਓਏ ਮਸਤਾ
ਕੋਲੋਂ ਮੱਤ ਲੈ ਮਿੱਤਰਾ ਇਹਨਾਂ ਨਾਲ ਨਾ ਖਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਇਹ ਜੋ ਤੁਹਾਨੂੰ ਨਜ਼ਰੀਂ ਆਉਂਦੇ ਚੋਬਰ ਚੋਰੇ
ਸੀਨੇ ਯਾਰ ਨਗੀਨੇ ਮਾਂ ਦੇ ਦੀਨੇ ਹੁਸਨ
ਵਾਲੀਆਂ ਨਾਲ ਨਾ ਗੱਲ ਕਰ ਸਕਦੇ ਕਈ ਮਹੀਨੇ
ਆਉਣ ਪਸੀਨੇ ਗੋਲੇ ਚੀਨੇ ਚੁੱਪ ਕਰ ਕੇ ਬਿਸਤਰ
ਵਿੱਚ ਪੈ ਜੋ ਜੇ ਹੋਵੇ ਘੁੱਟ ਪੀਤੀ ਸ਼ੀਤ ਕੁਲੀਤੀ
ਕਰੀ ਕੁਰੀਤੀ ਅੱਖੀਆਂ ਸਾਹਮਣੇ ਘੁੰਮਦੀ ਜ਼ਿੰਦਗੀ ਯਾਰ
ਨਾਲ ਜੋ ਬੀਤੀ ਉਸਦੀ ਨੀਤੀ ਲਈ ਪ੍ਰੀਤੀ
ਨੀ ਆਜਾ ਆਜਾ, ਨੀ ਨੀ ਆਜਾ ਆਜਾ ਖ਼ਾਬਾਂ ਦੇ ਵਿੱਚ,
ਅੜੀਏ ਸੁਰਮਈਏ ਜਿੰਦੜੀ ਦਈਏ ਹੁਣ ਕੇ ਕਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਸ਼ਾਇਰੀ ਦਾ ਘਰ ਦੂਰ ਸਤਿੰਦਰਾ ਗਾਇਕੀ
ਉਹਤੋਂ ਦੂਣੀ ਵੀ ਲਾ ਲਾ ਧੂਣੀ ਜੇ ਮੰਜ਼ਿਲ ਛੂਹਣੀ
ਕਿੱਦਾਂ ਗੀਤ ਲਿਖੇਂਗਾ ਬਾਂਗਰ ਲਫ਼ਜ਼ਾਂ ਵਾਲੀ ਊਣੀ
ਚਾਰ ਬਹੂਣੀ ਸੋਚ ਅਲੂਣੀ ਹੁਣ ਤੂੰ ਆਪੇ ਦੱਸ
ਕਿੱਦਾਂ ਪਾ ਲਊ ਖਿੱਚ ਭੰਗੜਾ ਬੰਦਾ ਲੰਗੜਾ
ਸਾਹ ਲਏ ਟੰਗੜਾ ਲੋਕਾਂ ਨੂੰ ਕੀ ਦੇਵੇਂਗਾ ਖੁਦ
ਹੀ ਜਿਹੜਾ ਨੰਗੜਾ ਕਰਮਾਂ ਸਾਂਦਰਾ ਨਿਤੋਂ ਮੰਗੜਾ
ਤੇਰੀ ਤਾਂ ਔਕਾਤ ਸਤਿੰਦਰਾ ਉਸ ਭੁੱਲ ਭੁਲੇਖੇ ਜਾਈਏ
ਲੈ ਅਸੀਂ ਕੀ ਕਹੀਏ ਨੀ ਹੁਣ ਕੀ ਹਈਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਸਿੱਖਦੇ ਰਹੀਏ, ਨਿਵੇਂ ਬਹੀਏ ਹੋ ਹੋ ਹੋ
ਹੋਓ ਫ਼ੋਟੋ ਰੱਖੀ ਖ਼ਾਨ ਸਾਹਿਬ ਦੀ ਵੱਡੀ ਜਿਹੀ
ਕਰਾ ਕੇ ਕੰਧ ਲਟਕਾ ਮਾਲਾ ਪਾ ਕੇਇਹਨੂੰ ਆਖੋ
ਇਹਨਾਂ ਵਾਂਗੂੰ ਦੱਸੇ ਤਾਲ ਲਗਾ ਕੇ ਥੋੜ੍ਹਾ ਗਾ ਕੇ
ਗਾਲ਼ਾ ਘੁਮਾ ਕੇ, ਫ਼ੋਟੋ ਰੱਖੀ ਖ਼ਾਨ ਸਾਹਿਬ ਦੀ ਵੱਡੀ
ਜਿਹੀ ਕਰਾ ਕੇ ਕੰਧ ਲਟਕਾ ਮਾਲਾ ਪਾ ਕੇ ਇਹਨੂੰ ਆਖੋ
ਇਹਨਾਂ ਵਾਂਗੂੰ ਦੱਸੇ ਤਾਲ ਲਗਾ ਕੇ ਥੋੜ੍ਹਾ ਗਾ ਕੇ, ਗਾਲ਼ਾ
ਘੁਮਾ ਕੇ ਫੋਕੀ ਫ਼ੜ੍ਹ ਜਿਹੀ ਮਾਰ ਵੇਖਾਵੇ ਇੰਝ ਸਰਤਾਜ ਨੇ
ਸੜਨਾ ਪੈਂਦਾ ਮਰਨਾ ਸਭ ਕੁਝ ਹਰਨਾ ਮਰਦ ਫ਼ਨਕਾਰੀ
ਦਾਤੇ ਕੋਲੋਂ ਗਲ ਵਿੱਚ ਪਾ ਲੈ ਪਰਨਾ ਤਾਂ ਵੇ ਭਰਨਾ
ਜੇ ਕੁਝ ਕਰਨਾ ਉਹ ਜਿਹੜਾ ਨਾਂ ਲਏ ਦਰ ਤੇ ਭਾਵੇਂ 100
100 ਦੁਖੜੇ ਸਹੀਏ ਸੀ ਨਾ ਕਹੀਏ ਨਿਵੇਂ ਰਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ