ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਕਿਵੇਂ ਹੋਗੇ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗੇਯਾ
ਹੋ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ
ਆ ਨੀ ਚਲੀ ਚੱਲ ਕਿਸੇ ਵੀ ਵਸੀਲੇ ਕੇ ਏਦਾਂ ਨਹੀਓ ਦਿਲ ਛੱਡੀ ਦਾ
ਆਪੇ ਰੱਬ ਕਰੂ ਕੋਈ ਹੀਲੇ ਕੇ ਓਹਨੂੰ ਨੀ ਦਿਲਾਂ ਚੋਂ ਕੱਡੀ ਦਾ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਕਿਵੇਂ ਹੋਗੇ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗੇਯਾ
ਹੋ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ
ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਕੇ ਏਦਾਂ ਨਹੀਓ ਦਿਲ ਛੱਡੀ ਦਾ
ਆਪੇ ਰੱਬ ਕਰੂ ਕੋਈ ਹੀਲੇ ਕੇ ਓਹਨੂੰ ਨਈ ਦਿਲਾਂ ਚੋਂ ਕੱਡੀ ਦਾ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਹੱਲੇ ਜੋਬਨੇ ਨੇ ਸੱਜਰੇ ਸਜੀਲੇ ਤੂੰ ਰੁੱਤਾਂ ਨੂੰ ਤਾਂ ਮਾਣ ਭੈੜੀਏ
ਐਵੇ ਗਾਈ ਜਾਵੇ ਗੀਤ ਦਰਦੀਲੇ ਤੂੰ ਬੈਠੀ ਅਣਜਾਣ ਭੈੜੀਏ
ਹੋ ਤੇਰੇ ਕੰਡੇ ਬੈਠੇ ਰੁੱਖ ਹੋ ਗਏ ਪੀਲੇ
ਤੇਰੇ ਕੰਡੇ ਬੈਠੇ ਰੁੱਖ ਹੋ ਗਏ ਪੀਲੇ ਤੂੰ ਏਨਾ ਬਾਰੇ ਸੋਚ ਕੁਝ ਤਾਂ
ਜੜ੍ਹੀ ਪਾਣੀ ਪੈ ਗਏ ਨੇ ਨਸ਼ੀਲੇ ਤੂੰ ਏਨਾ ਦਾ ਇਲਾਜ ਬੁੱਝ ਤਾਂ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਨੀ ਤੂੰ ਹੌਂਕੇ ਲਵੇ ਲੰਬੇ ਕਈ ਮੀਲੇ, ਏ ਏ ਓ ਓ
ਨੀ ਤੂੰ ਹੌਂਕੇ ਲਵੇ ਲੰਬੇ ਕਈ ਮੀਲੇ ਕੇ ਮੂੰਹੋਂ ਬੋਲ ਕੇ ਵੀ ਦੱਸ ਦੇ
ਕਿਵੇਂ ਹੋ ਗਏ ਖ਼ਾਬ ਤੀਲੇ ਤੀਲੇ ਤੂੰ ਦਿਲ ਖੋਲ ਕੇ ਵੀ ਦੱਸਦੇ
ਤੇਰੀ ਚੁੱਪ ਦੇ ਹੁੰਗਾਰੇ ਬੇ ਦਲੀਲੇ
ਤੇਰੀ ਚੁੱਪ ਦੇ ਹੁੰਗਾਰੇ ਬੇ ਦਲੀਲੇ ਨੀ ਅਸੀਂ ਦੱਸ ਕੀ ਬੁੱਝੀਏ
ਉਦਾਸੀਆਂ ਖ਼ਿਆਲ ਸਾਡੇ ਕੀਲੇ ਨੀ ਅਸੀਂ ਦੱਸ ਕੀ ਬੁੱਝੀਏ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਤੇਰੇ ਸੰਗ ਦੇਖ ਬੇਲੀ ਅਣਖੀਲੇ ਤੂੰ ਐਵੇਂ ਦਿਲ ਹਾਰ ਬੈਠੀ ਏ
ਬਸ ਲੋਚਦੇ ਨੇ ਬੋਲ ਦੋ ਰਸੀਲੇ ਤੂੰ ਲਫ਼ਜ਼ ਵਿਸਾਰ ਬੈਠੀ ਏ
ਕਾਹਤੋਂ ਵੱਸ ਗਈ ਏ ਗ਼ਮਾ ਦੇ ਕਬੀਲੇ
ਕਾਹਤੋਂ ਵੱਸ ਗਈ ਏ ਗ਼ਮਾ ਦੇ ਕਬੀਲੇ ਕੇ ਓਥੇ ਹਰ ਕੋਈ ਝੱਲਾ ਏ
ਆਜਾ ਖੁਸ਼ੀ ਵਾਲੇ ਜ਼ਿਲ੍ਹੇ ਦੀ ਤਹਿਸੀਲੇ ਕੇ ਓਥੇ ਹਾਸੇ ਦਾ ਮਹੱਲਾ ਏ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਉੱਚੇ ਅੰਬਰਾਂ ਤੇ ਉੱਡ ਦੀਏ ਚੀਲੇ
ਉੱਚੇ ਅੰਬਰਾਂ ਤੇ ਉੱਡ ਦੀਏ ਚੀਲੇ, ਏ ਏ ਓ ਓ ਹਮੱਮ ਹਮੱਮ
ਉੱਚੇ ਅੰਬਰਾਂ ਤੇ ਉੱਡ ਦੀਏ ਚੀਲੇ ਨੀ ਤੂੰ ਹੀ ਸਮਝਾ ਦੇ ਝੀਲ ਨੂੰ
ਸ਼ਾਇਦ ਤਾਂ ਹੀ ਹੋਣ ਪਾਣੀ ਚਮਕੀਲੇ ਨੀ ਚੰਨ ਤੋਂ ਕਹਾ ਦੇ ਝੀਲ ਨੂੰ
ਹੋ ਕਿਵੇਂ ਖ਼ਾਰੀ ਹੋ ਗਈ ਮਿੱਠੀਏ ਛਬੀਲੇ ਕੇ ਤੇਰੇ ਨਾਲ ਮਿਠਾਸ ਬਣਦੀ
ਸਰਤਾਜ ਹੋਰੀ ਏਨੇ ਨੀ ਸੂਰੀਲੇ ਕੇ ਤੇਰੇ ਨਾਲ ਮਿਠਾਸ ਬਣਦੀ
ਗਹਿਰੀ ਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗੇਯਾ
ਕਿਵੇਂ ਹੋ ਗਏ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗੇਯਾ
ਹੋ ਨੀ ਤੂੰ ਚੱਲੀ ਚੱਲ ਕਿਸੇ ਵੀ ਵਸੀਲੇ
ਹੋ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਕੇ ਏਦਾਂ ਨਹੀਓ ਦਿਲ ਛੱਡੀ ਦਾ
ਆਪੇ ਰੱਬ ਕਰੂ ਕੋਈ ਹੀਲੇ ਕੇ ਓਹਨੂੰ ਨਈ ਦਿਲਾਂ ਚੋਂ ਕੱਡੀ ਦਾ
ਆਪੇ ਰੱਬ ਕਰੂ ਕੋਈ ਹੀਲੇ ਕੇ ਓਹਨੂੰ ਨਈ ਦਿਲਾਂ ਚੋਂ ਕੱਡੀ ਦਾ
ਆਪੇ ਰੱਬ ਕਰੂ ਕੋਈ ਹੀਲੇ ਕੇ ਓਹਨੂੰ ਨਈ ਨਈ ਦਿਲਾਂ ਚੋਂ ਨਈ ਕੱਡੀ ਦਾ