LyricFind Logo
LyricFind Logo
Profile image icon
Lyric cover art

Preeta'n De Vanjarey

Apple Music logo
Deezer logo
Spotify logo
Lyrics
ਪਰੀਤਾਂ ਦੇਆਂ ਵਣਜਾਰਿਆਂ ਨੇ
ਇਹੀ ਜ਼ਿੰਦਗੀ ਦੇ ਸਫਰਾਂ ਚੋਂ ਜਾਣਿਆ
ਇਸ਼ਕਾਂ ਤਾ ਓਹਨਾ ਨੇ ਕਮਾਇਆ
ਜਿਨ੍ਹਾਂ ਰੂਹਾਂ ਦੇ ਪਿਆਰ ਨੂੰ ਪਛਾਣਿਆ
ਪਰੀਤਾਂ ਦੇਆਂ ਵਣਜਾਰਿਆਂ ਨੇ
ਇਹੀ ਜ਼ਿੰਦਗੀ ਦੇ ਸਫਰਾਂ ਚੋਂ ਜਾਣਿਆ
ਇਸ਼ਕਾਂ ਵੀ ਓਹਨਾ ਨੇ ਕਮਾਇਆ
ਜਿਨ੍ਹਾਂ ਰੂਹਾਂ ਦੇ ਪਿਆਰ ਨੂੰ ਪਛਾਣਿਆ
ਤੇਰੇ ਉੱਤੇ ਦੋਸ਼ ਕੋਈ ਨਾ
ਇਹ ਤਾਂ ਲਿਖੀਆਂ ਡਾਢੇ ਨੇ ਤਕਦੀਰਾਂ
ਹਿਜਰਾਂ ਦਾ ਦੇਸ ਏ ਮੇਰਾ
ਮੈਨੂੰ ਸੋਹੰਦੀਆਂ ਨਾ ਵੱਸਣ ਜਗੀਰਾਂ
ਚਸ਼ਮਾ ਜੋ ਵੱਗੇ ਅੱਖੀਆਂ ਚੋਂ
ਕਦੇ ਸੋਚੀ ਇਹੋ ਪਾਣੀ ਕਿਦਾਂ ਛਾਣਿਆ
ਚਸ਼ਮਾ ਜੋ ਵੱਗੇ ਨੈਣਾ ਵਿਚੋਂ
ਕਦੇ ਪੁੱਛੀ ਇਹਦਾ ਪਾਣੀ ਕਿਵੇਂ ਛਾਣਿਆ
ਪਰੀਤਾਂ ਦੇਆਂ ਵਣਜਾਰਿਆਂ ਨੇ
ਇਹੀ ਜ਼ਿੰਦਗੀ ਦੇ ਸਫਰਾਂ ਚੋਂ ਜਾਣਿਆ
ਇਸ਼ਕ ਤਾਂ ਓਹਨਾ ਨੇ ਕਮਾਇਆ
ਜਿਨ੍ਹਾਂ ਰੂਹਾਂ ਦੇ ਪਿਆਰ ਨੂੰ ਪਛਾਣਿਆ

ਤੂੰ ਤਾਂ ਕਾਇਨਾਤ ਏਂ ਅਸਾਡੀ, ਦੱਸ ਕਿਵੇਂ ਮੈਂ ਭੁਲਾਵਾਂ ਤੇਰਾ ਮੁੱਖੜਾ?
ਕਦੇ ਆ ਬੈਠੈਂ ਜੇ ਸਾਡੇ ਕੋਲ਼, ਫ਼ੇਰ ਖੋਲ੍ਹਕੇ ਸੁਣਾਈਏ ਸਾਰਾ ਦੁੱਖੜਾ
ਪੀੜ ਜਦੋਂ (ਪੀੜ ਜਦੋਂ)
ਪੀੜ ਜਦੋਂ ਕੋਈ ਨਾ ਸੁਣੇ ਤਾਂ ਫਿਰ ਹੌਂਕੇ ਖੇਡ ਲੈਂਦੇ ਸੰਗ ਗਾਣਿਆਂ
(ਲੈਂਦੇ ਸੰਗ ਗਾਣਿਆਂ)
ਆਹ ਪੀੜ ਜਦੋਂ ਕੋਈ ਨਾ ਸੁਣੇ ਤਾਂ ਫਿਰ ਹੌਂਕੇ ਖੇਡ ਲੈਂਦੇ ਸੰਗ ਗਾਣਿਆਂ
(ਖੇਡ ਲੈਂਦੇ ਸੰਗ ਗਾਣਿਆਂ)
ਜੀ ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ

ਯਾਦ ਤੇਰੀ ਬਣਕੇ ਨਸ਼ਾ, ਮੈਨੂੰ ਕੇਸਰੀ ਸਰੂਰ ਇੱਕ ਦੇ ਗਈ
"ਦੱਸੀਂ" ਕਿਹਾ ਆਲਮ ਏਂ ਹੁਣ, ਮੁੜ ਮਿਲਣ ਦੀ ਜਗ੍ਹਾ ਉੱਤੇ ਜੇ ਗਈ
ਮੈਂ ਤਾਂ ਦੇਖਾਂ ਦੂਰ ਤੋਂ ਓਹ ਥਾਵਾਂ, ਜਦੋਂ ਰਾਤ ਨੇ ਹਨ੍ਹੇਰਾ ਹੋਵੇ ਤਾਣਿਆਂ
(ਹਨ੍ਹੇਰਾ ਹੋਵੇ ਤਾਣਿਆਂ)
ਮੈਂ ਤਾਂ ਦੇਖਾਂ ਦੂਰ ਤੋਂ ਓਹ ਥਾਵਾਂ, ਜਦੋਂ ਰਾਤ ਨੇ ਹਨ੍ਹੇਰਾ ਹੋਵੇ ਤਾਣਿਆਂ
(ਹਨ੍ਹੇਰਾ ਹੋਵੇ ਤਾਣਿਆਂ)
ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ ′ਚੋਂ ਜਾਣਿਆ
ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ

ਸ਼ਾਯਰ ਬਣਾਇਆ Sartaaj ਨੂੰ ਤੇ ਦੇ ਗਈਂ ਏਂ ਦਰਦ ਤੇ ਵੈਰਾਗ ਤੂੰ
(ਵੈਰਾਗ, ਵੈਰਾਗ)
ਸ਼ਾਯਰ ਬਣਾਇਆ Sartaaj ਨੂੰ ਤੇ ਦੇ ਗਈਂ ਏਂ ਦਰਦ ਤੇ ਵੈਰਾਗ ਤੂੰ
ਚਾਨਣੀ ′ਚ ਫ਼ੁੱਲ ਲੱਗਦੀ ਏ, ਜਦੋਂ ਹਨ੍ਹੇਰਾ ਹੋਵੇ ਬਣਦੀ ਚਰਾਗ ਤੂੰ
ਤੇਰਾ ਬੜਾ ਦੇਣਦਾਰ ਹਾਂ ਮੈਂ, ਤੇਰੇ ਸਦਕੇ ਹਿਜ਼ਰ ਐਨਾ ਮਾਣਿਆ
(ਹਿਜ਼ਰ ਐਨਾ ਮਾਣਿਆ)
ਕਿ ਤੇਰਾ ਬੜਾ ਦੇਣਦਾਰ ਹਾਂ ਮੈਂ, ਤੇਰੇ ਕਰਕੇ ਹਿਜ਼ਰ ਐਨਾ ਮਾਣਿਆ
ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
(ਸਫ਼ਰਾਂ ′ਚੋਂ ਜਾਣਿਆ)
ਕਿ "ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ"
(ਰੂਹਾਂ ਦੇ ਪਿਆਰ ਨੂੰ ਪਛਾਣਿਆਂ)

WRITERS

SATINDER SARTAAJ, GAG STUDIOZ

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist