LyricFind Logo
LyricFind Logo
Profile image icon
Lyric cover art

Teri Yaad

Apple Music logo
Deezer logo
Spotify logo
Lyrics
ਮ ਗ ਰੇ ਸਾ ਨੀ ਸਾ ਨੀ ਧ ਰੇ ਧ ਰੇ ਸਾ

ਧਾ ਧੀ ਧੀ ਤਾਂ ਧਾ ਧੀ ਧੀ ਤਾਂ ਧਾ ਧੀ ਧੀ ਤਾਂ

ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ
ਤੇਰੇ ਖਿਆਲ ਵੀ ਖੜੇ ਨੇ
ਉਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ

ਮਹਿਕਾਂ ਦੇ ਕਲ ਚੋਂ ਤੇਰੀ
ਮੁਸਕਾਨ ਝਾੰਕਦੀ ਏ (ਮ ਗ ਰੇ ਸਾ)
ਮਹਿਕਾਂ ਦੇ ਕਲ ਚੋਂ ਤੇਰੀ
ਮੁਸਕਾਨ ਝਾੰਕਦੀ ਏ
ਆ ਜਾ ਵੇ ਬਾਤਾਂ ਪਾਈਏ
ਹਰ ਰੋਜ਼ ਆਖਦੀ ਏ
ਪਰ ਮੈਂ ਜਦੋਂ ਬੁਲਾਂਵਾਂ
ਭੈੜੀ ਕਦੇ ਨਾ ਬੋਲੇ
ਪਰ ਮੈਂ ਜਦੋਂ ਬੁਲਾਂਵਾਂ
ਭੈੜੀ ਕਦੇ ਨਾ ਬੋਲੇ
ਤੇਰੇ ਖਿਆਲ ਵੀ ਖੜੇ ਨੇ
ਉਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ

ਧਾ ਧੀ ਧੀ ਤਾਂ ਧਾ ਧੀ ਧੀ ਤਾਂ ਧਾ ਧੀ ਧੀ ਤਾਂ

ਜਦ ਨੈਣ ਬੰਦ ਕਰਾਂ ਤਾਂ
ਦੋ ਨੈਣ ਮੈਨੂੰ ਦਿਸਦੇ (ਹੇ ਹੇ ਹੇ)
ਜਦ ਨੈਣ ਬੰਦ ਕਰਾਂ ਤਾਂ
ਦੋ ਨੈਣ ਮੈਨੂੰ ਦਿਸਦੇ
ਤੂੰ ਸੱਚੀਂ ਸੱਚੀਂ ਦੱਸੀਂ
ਇਹ ਮੁੰਤਜ਼ਿਰ ਨੇ ਕਿਸਦੇ
ਕਿ ਮੈਂ ਵੀ ਤੇਰੇ ਖ਼ਵਾਬਾਂ
'ਚ ਆਉਂਦਾ ਹਾਂ ਪੋਲੇ ਪੋਲੇ
ਕਿ ਮੈਂ ਵੀ ਤੇਰੇ ਖ਼ਵਾਬਾਂ
'ਚ ਆਉਂਦਾ ਹਾਂ ਪੋਲੇ ਪੋਲੇ
ਤੇਰੇ ਖਿਆਲ ਵੀ ਖੜੇ ਨੇ
ਇਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ

ਮੈਨੂੰ ਰੋਜ਼ ਆ ਕੇ ਛੋਹਂਦੇ
ਉਂਗਲਾਂ ਦੇ ਸੰਦਲੀ ਪੋਟੇ (ਆ ਆ)
ਮੈਨੂੰ ਰੋਜ਼ ਆ ਕੇ ਛੋਹਂਦੇ
ਉਂਗਲਾਂ ਦੇ ਸੰਦਲੀ ਪੋਟੇ
ਇੰਜ ਆ ਭੁਲੇਖਾ ਪਾਉਂਦੇ
ਇਹਸਾਸ ਛੋਟੇ ਛੋਟੇ
ਜਜ਼ਬਾਤਾਂ ਮੇਰਿਆਂ ਨੂੰ
ਨਖਰੇ ਦੇ ਨਾਲ ਤੋਲੇ
ਉਹ ਜਜ਼ਬਾਤਾਂ ਮੇਰਿਆਂ ਨੂੰ
ਨਖਰੇ ਦੇ ਨਾਲ ਤੋਲੇ
ਤੇਰੇ ਖਿਆਲ ਵੀ ਖੜੇ ਨੇ
ਉਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ

ਬਾਰੀ ਉਮੀਦ ਵਾਲੀ
ਖੁੱਲ੍ਹੇ 'ਤੇ ਬੰਦ ਹੋਵੇ (ਏ ਏ ਏ)
ਬਾਰੀ ਉਮੀਦ ਵਾਲੀ
ਖੁੱਲ੍ਹੇ 'ਤੇ ਬੰਦ ਹੋਵੇ
ਸਰਤਾਜ ਦੇ ਅੰਬਰ ਤੇ
ਖੁਸ਼ੀਆਂ ਦਾ ਚੰਦ ਹੋਵੇ
ਰਾਤਾਂ ਹਨੇਰੀਆਂ 'ਚ
ਸ਼ਾਯਰ ਦਾ ਦਿਲ ਵੀ ਡੋਲੇ
ਰਾਤਾਂ ਹਨੇਰੀਆਂ 'ਚ
ਸ਼ਾਯਰ ਦਾ ਦਿਲ ਵੀ ਡੋਲੇ
ਤੇਰੇ ਖਿਆਲ ਵੀ ਖੜੇ ਨੇ
ਉਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ
ਤੇਰੀ ਯਾਦ ਖੁਸ਼ਬੂਆਂ ਦੇ
ਮੁੜ ਮੁੜ ਕੇ ਬੂਹੇ ਖੋਲ੍ਹੇ
ਤੇਰੇ ਖਿਆਲ ਵੀ ਖੜੇ ਨੇ
ਉਹਨਾਂ ਬੂਹਿਆਂ ਦੇ ਓਹਲੇ

ਤੇਰੀ ਯਾਦ, ਤੇਰੀ ਯਾਦ, ਤੇਰੀ ਯਾਦ

WRITERS

SATINDER SARTAAJ, GAG STUDIOZ

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist