LyricFind Logo
LyricFind Logo
Profile image icon
Lyric cover art

Mere Naal Hi C

Apple Music logo
Deezer logo
Spotify logo
Lyrics
The Masterz
ਮੈਨੂੰ ਨਹੀਂ ਪਤਾ ਰੱਬ ਨੇ ਕੀ ਸੋਚ ਕੇ
ਤੈਨੂੰ ਮੇਰੀ ਜ਼ਿੰਦਗੀ 'ਚ ਭੇਜਿਆ ਏ
ਪਰ ਸੱਚ ਜਾਣੀ, ਜਦੋਂ ਦਾ ਤੇਰਾ ਜ਼ਿੰਦਗੀ 'ਚ ਪੈਰ ਪਿਆ ਨਾ
ਮੈਂ ਲੋਕਾਂ ਦੀ ਪਰਵਾਹ ਕਰਨੀ ਬੰਦ ਕਰਤੀ
ਤੇ ਜਦੋਂ ਨਾਲ ਹੁੰਦੀ ਏ ਨਾ ਮੇਰੇ ਤੂੰ
ਮੈਨੂੰ ਤੇਰਾ ਹੌਸਲਾ ਈ ਬਹੁਤ ਹੁੰਦਾ
ਹੋ ਜਦੋਂ ਕੱਲਾ ਸੀ ਮੈਂ, ਝੱਲਾ ਸੀ, ਨਹੀਂ ਕੋਈ ਪੁੱਛਦਾ
ਸੱਚ ਆਖਿਆ ਸੀ ਕਿਸੇ, ਨਾ ਸਮਾਂ ਇਹ ਰੁਕਦਾ
ਮੈਨੂੰ ਪਤਾ ਹੀ ਨਹੀਂ ਕਦ ਮੈਨੂੰ ਤੂੰ ਮਿਲ ਗਈ
ਮੇਰੇ ਲਈ ਤਾਂ, ਹਾਏ, ਰੱਬ ਦਾ ਖਿਆਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ ਨਾਲ ਹੀ ਸੀ ਤੂੰ
ਚਾਹੇ ਚੰਗੇ, ਚਾਹੇ ਮਾੜੇ, ਹਰ ਸਾਲ ਹੀ ਸੀ ਤੂੰ
ਲੋਕਾਂ ਪੁੱਛੇ ਜਿਹੜੇ ਤੇਰੇ 'ਤੇ ਸਵਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ
ਓਹ ਚੰਨ ਕੋਲੋਂ ਪੁੱਛਾਂ ਮੈਂ, ਕਰ ਕੋਈ ਦੁਆ ਵੇ
ਮਿਲਿਆ ਏ ਮੈਨੂੰ ਵੀ ਆਪਣਾ ਖੁਦਾ ਵੇ
ਜਿਹਦੇ 'ਤੇ ਫਨਾ ਵੇ, ਹੋਵੇ ਨਾ ਜੁਦਾ ਵੇ
ਓਹ ਵੀ ਹੋਈ ਮੇਰੇ 'ਤੇ, ਮੈਂ ਉਹਦੇ 'ਤੇ ਫਿਦਾ ਵੇ
ਲੋਕਾਂ ਮਾਰੇ ਬੜੇ ਤਾਅਨੇ ਮੈਨੂੰ ਮਾੜਾ ਬੋਲ ਕੇ
ਨਾਲੇ ਛੱਡ ਦਿੱਤਾ ਕਈਆਂ ਸੀ ਕਈਆਂ ਨੇ ਰੋਲ ਕੇ
ਕੋਈ ਸੁਰ ਸੀ ਗਵਾਚਾ, ਬਣੀ ਤਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ ਨਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ ਨਾਲ ਹੀ ਸੀ ਤੂੰ
ਚਾਹੇ ਚੰਗੇ, ਚਾਹੇ ਮਾੜੇ, ਹਰ ਸਾਲ ਹੀ ਸੀ ਤੂੰ
ਲੋਕਾਂ ਪੁੱਛੇ ਜਿਹੜੇ ਤੇਰੇ 'ਤੇ ਸਵਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ...

ਹੋ ਰੱਬਾ, ਦੁਨੀਆਂ 'ਤੇ ਕਦੇ ਐਤਬਾਰ ਨਾ ਹੋਵੇ
ਹੋਵੇ ਪਿਆਰ ਜਦੋਂ ਹੋਵੇ, ਤੇਰੇ ਨਾਲ ਹੀ ਹੋਵੇ
ਮੇਰੇ ਦਿਲ ਦੀ ਸੁਣੇ, ਤੇ ਮੈਂ ਤੇਰੇ ਦੀ ਸੁਣਾਂ
ਹੋ ਲੱਖਾਂ ਦੁਨੀਆਂ ਹੋਵੇ, ਮੈਂ ਬੱਸ ਤੈਨੂੰ ਹੀ ਚੁਣਾਂ
ਹੋ ਕੀਤਾ ਕਰਮ ਕੋਈ ਚੰਗਾ, ਮੈਨੂੰ ਤੂੰ ਮਿਲਿਆ
ਲੱਗੇ ਜ਼ਿੰਦਗੀ, ਏ ਜ਼ਿੰਦਗੀ 'ਚ ਫੁੱਲ ਖਿਲੇਆ
ਜਿਹੜੀ ਦਿਲ ਨੂੰ ਸੀ ਮੇਰੇ ਓਹ ਭਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ
ਜਦੋਂ ਕੱਖ ਵੀ ਨਹੀਂ ਸੀ, ਮੇਰੇ ਨਾਲ ਹੀ ਸੀ ਤੂੰ
ਚਾਹੇ ਚੰਗੇ, ਚਾਹੇ ਮਾੜੇ, ਹਰ ਸਾਲ ਹੀ ਸੀ ਤੂੰ
ਲੋਕਾਂ ਪੁੱਛੇ ਜਿਹੜੇ ਤੇਰੇ 'ਤੇ ਸਵਾਲ ਹੀ ਸੀ ਤੂੰ
ਜਦੋਂ ਕੱਖ ਵੀ ਨਹੀਂ ਸੀ, ਮੇਰੇ

WRITERS

MASTINDERPAL SINGH

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other