LyricFind Logo
LyricFind Logo
Profile image icon
Lyric cover art

Pind

Apple Music logo
Deezer logo
Spotify logo
Lyrics
ਵਖ਼ਤਾ ਸਿਰਾਣੇ ਸਾਡੇ ਕੈਸੀ ਘੜੀ ਬਹਿ ਗਈ
ਹਾਏ ਮਾਰ ਤੇਰੀ ਸਾਥੋਂ ਸਾਰਾ ਕੁਝ ਲੁੱਟ ਲੈ ਗਈ
ਹੁਣ ਨਿੰਮਾ ਖੇਤਾਂ ਆਲੇ ਰਾਹ ਛੁੱਟ ਗਏ ਨੇ
ਹਾਏ ਬਾਹਾਂ ਟੁੱਟ ਗਈਆਂ ਤੇ ਭਰਾ ਛੁੱਟ ਗਏ ਨੇ
ਬੜੀਆਂ ਨੇ ਦਿਲ ਵਿਚ ਗੱਲਾਂ ਕਹਿ ਲੈਣ ਦੋ
ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ
ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ

ਹੋ ਹੋ ਹੋ ਹੋ
ਓ ਸੱਜਣ ਪਿਆਰੇ ਖੋਰੇ ਕਦੋਂ ਮੱਥੇ ਲੱਗਣੇ
ਰੱਬਾ ਸਾਨੂੰ ਪੈ ਗਏ ਕਾਹਤੋਂ ਘਰ ਸਾਡੇ ਛੱਡਣੇ
ਯਾਰਾਂ ਦਿਆਂ ਮੇਲਿਆਂ ਚੋਂ ਉੱਠ ਤੁਰ ਚਲੇ ਆਂ
ਖੁਸ਼ੀਆਂ ਦੇ ਖੇੜੇ ਸਾਨੂੰ ਹੁਣ ਕਿੱਥੇ ਲੱਭਣੇ
ਹਾੜਾ ਮੈਨੂੰ ਖੂੰਡਾ ਉੱਤੇ ਫਿਰ ਬਹਿ ਲੈਣ ਦੋ
ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ
ਮੈਨੂੰ ਥੋੜਾ ਚਿਰ ਹੋਰ ਮੇਰੇ ਪਿੰਡ ਰਹਿਣ ਲੈਣ ਦੋ

ਹਾਏ ਜਿਨ੍ਹਾਂ ਕੋਲੋਂ ਡਰ ਕੇ ਸੀ ਨਵਾਂ ਘਰ ਲੱਭਿਆ
ਦੁੱਖਾਂ ਨੇ ਤਾਂ ਸਾਡਾ ਪੱਲਾ ਇੱਥੇ ਵੀ ਨਹੀਂ ਛੱਡਿਆ
ਕੰਡਿਆਂ ਚ ਬਹਿ ਕੇ ਹੀ ਗੁਲਾਬ ਯਾਦ ਆਉਂਦਾ ਐ
ਮਾਏ ਸਾਨੂੰ ਇੱਥੇ ਵੀ ਪੰਜਾਬ ਯਾਦ ਆਉਂਦਾ ਐ
ਆਪਣੀ ਮਿੱਟੀ ਨੂੰ ਜਾ ਕੇ ਮੱਥੇ ਲਾ ਲੈਣ ਦੋ
ਹਾੜਾ ਮੈਨੂੰ ਫਿਰ ਮੇਰੇ ਪਿੰਡ ਜਾ ਲੈਣ ਦੋ
ਹਾੜਾ ਮੈਨੂੰ ਫਿਰ ਮੇਰੇ ਪਿੰਡ ਜਾ ਲੈਣ ਦੋ

WRITERS

Ricky Khan, Sharry Mann, Avvy Sra

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist