LyricFind Logo
LyricFind Logo
Profile image icon
Lyric cover art

Destined

Apple Music logo
Deezer logo
Spotify logo
Lyrics
ਅਸੀਂ ਚੁਗਦੇ ਫਿਰਦੇ ਨਹੀਂ ਬੱਲੀਏ
ਜਿਥੇ ਰੱਬ ਨੇ ਚੋਗ ਖਲਾਰੀ ਐ
ਸਾਡੀ ਲੇਖਾਂ ਦੇ ਨਾਲ ਯਾਰੀ ਐ
ਸਾਡੇ ਕੋਲ ਖੁਦ ਮੁਖਤਿਆਰੀ ਐ
ਅਸੀਂ ਗੱਲਾਂ ਬਹੁਤੀਆਂ ਕਰਦੇ ਨਹੀਂ
ਥੋੜੀਆਂ ਗੱਲਾਂ ਨੇ ਮੱਤ ਮਾਰੀ ਐ
ਸੱਬ ਚੁਗਦੇ ਫਿਰਦੇ ਨਹੀਂ ਬੱਲੀਏ
ਜਿਥੇ ਰੱਬ ਨੇ ਚੋਗ ਖਲਾਰੀ ਐ

ਕੋਈ ਅੱਖ ਨਹੀਂ ਸਾਨੂੰ ਮੋਹ ਸਕਦੀ
ਅਨਹੋਣੀ ਨਾ ਕਦੇ ਹੋ ਸਕਦੀ
ਕੋਈ ਅੱਗ ਨਹੀਂ ਸਾਨੂੰ ਪੋਹ ਸਕਦੀ
ਅਸੀਂ ਸਿੱਖ ਲਈ ਖੇਡ ਨਿਆਰੀ ਐ

ਲੋਕੀਂ ਗੱਲਾਂ ਕਰਦੇ ਚੌਡ ਦੀਆਂ
ਅਸੀਂ ਗੱਲਾਂ ਕਰਦੇ ਜੋੜ ਦੀਆਂ
ਨਾਲੇ ਬੱਕੀਆਂ ਰੱਖੀਏ ਫੋਰਡ ਦੀਆਂ
ਨਾਲੇ ਕਰਦੇ ਘੋੜ ਸਵਾਰੀ ਐ

ਜਿਥੇ ਚਿੱਤ ਕਰਦੈ ਲੈ ਚੱਲੀਏ
ਕੁਝ ਕਰਦੇ ਮਿੱਠ ਕੇ ਨਹੀਂ ਬੱਲੀਏ
ਸਾਡੀ ਦੁਨੀਆ ਜਿੱਤ ਕੇ ਨਹੀਂ ਬੱਲੀਏ
ਹੋਣੀ ਅੰਬਰਾਂ ਦੇ ਵੱਲ ਤਿਆਰੀ ਐ

ਸੌਹਣ ਨਾ ਕਰਾਈਏ ਲੱਗੀਆਂ ਯਾਰੀਆਂ ਦੀ
ਸਾਨੂੰ ਭੁੱਖ ਰਹਿੰਦੀ ਸਰਦਾਰੀਆਂ ਦੀ
ਜਿਥੇ ਜਿੰਮੇਵਾਰੀਆਂ ਕਾਇਮ ਸਦਾ
ਉਥੇ ਲੋੜ ਨਹੀਂ ਪੈਂਦੀ ਵਾਰੀਆਂ ਦੀ

ਜਿਹੜੇ ਨਾਲ ਬੈਠੇ ਓਹੀ ਨਾਲ ਖੜੇ
ਸਾਡੇ ਸੁਖ ਨਾ ਬੱਲੀਏ ਯਾਰ ਵੱਡੇ
ਹੋਰ ਕਿਸੇ ਨੇ ਬਾਂਹਾਂ ਫੜੀਆਂ ਨਹੀਂ
ਅੜੇ ਲੇਖਾਂ ਦੇ ਨਾਲ ਆਪ ਲੜੇ

ਸਾਰੇ ਕਹਿੰਦੇ ਜੁਬਾਨਾਂ ਪੱਕੀਆਂ ਨੇ
ਗੁੰਨਾਂ ਪੱਕੀਆਂ ਕੋਲੇ ਰੱਖੀਆਂ ਨੇ
ਸਾਡੇ ਅਸਲੇਆਂ ਵਰਗੇ ਯਾਰਾਂ ਨੇ show off ਲਈ ਨਾ ਚੱਕੀਆਂ ਨੇ

ਅਸੀਂ ਵਿਰਲਿਆਂ ਵਿੱਚ ਹੀ ਆਉਣੇ
ਇਕੀਆਂ ਦੇ ਕੱਟੀ ਪਾਉਣੇ ਆਂ
ਜੇ ਗੱਲ ਕੋਈ ਦਿਲ ਤੇ ਲਾ ਜਾਈਏ
ਲੰਡੂਆਂ ਨੂੰ ਜੁੱਤੀ ਵਾਉਣੇ ਆਂ

ਅਸੀਂ ਅੱਡੀਆਂ ਤੇ ਗਿਰਾਰੀਆਂ ਨੂੰ
ਘਰ ਹੀ ਰੱਖ ਕੇ ਆਉਣੇ ਆਂ
ਬੱਸ ਦਿਲ ਦੀ ਤਾਰ ਮਿਲਾ ਛੱਡ ਦੇ
ਅਸੀਂ ਜਦ ਵੀ ਮਹਿਫ਼ਲ ਲਾਉਣੇ ਆਂ

ਸਾਡੇ ਸਿਰ ਤੋਂ ਪਾਣੀ ਲੰਘਦੇ ਨਹੀਂ
ਅਸੀਂ ਕਿਸੇ ਦਾ ਮਾੜਾ ਮੰਗਦੇ ਨਹੀਂ
ਰੰਗ ਦੁਨੀਆ ਦੇ ਤਾਂ ਰੋਜ਼ ਨਵੇਂ
ਸਾਨੂੰ ਆਪਣੇ ਰੰਗ ‘ਚ ਰੰਗ ਦੇ ਨਹੀਂ

ਬੱਸ ਆਪਣੀ ਚਾਲ ਹੀ ਚੱਲਦੇ ਆਂ
ਬਿਨਾ ਗੱਲ ਤੋਂ ਚਾਲਾਂ ਚੱਲਦੇ ਨਹੀਂ
ਸਾਨੂੰ ਮਿੱਠੇ ਜ਼ਹਰ ਨਾ ਛੱਡਦੇ ਨੇ
ਸੱਪ ਜੁਲਫ਼ਾਂ ਦੇ ਸਾਨੂੰ ਡੰਗਦੇ ਨਹੀਂ

ਜੋ ਵੀ ਬੀਜਿਆ ਪੈਂਦਾ ਖਾਣਾ ਐ
ਬੱਸ ਮੰਨ ਨਾ ਪੈਂਦਾ ਭਾਣਾ ਐ
ਇੱਥੇ ਇੱਕੋ ਇੱਕ ਹੈ ਵਰਤ ਰਿਹਾ
ਸੱਬ ਨੇ ਇੱਕੋ ਥਾਂ ਹੀ ਜਾਣਾ ਐ

ਕਈ ਹੀਰਾਂ ਸਾਨੂੰ ਤੋਲਦੀਆਂ
ਕੁਝ ਦਿਲ ਦੇ ਵਰਕੇ ਖੋਲਦੀਆਂ
ਕਈ ਹਿੰਮਤ ਕਰਨੋਂ ਰਹਿ ਗਈਆਂ
ਕੁਝ ਸਿਰ ਤੇ ਚੜ੍ਹ ਕੇ ਬੋਲਦੀਆਂ

ਜੱਟ ਰੱਖੇ ਬਣ ਗਏ ਇੱਜ਼ਤਾਂ ਦੇ
ਤੇ ਓ western ਜੇ ਮਾਹੌਲ ਦੀਆਂ
ਕਈਆਂ ਤੇ ਖਤਰੇ ਖੌਲਦੇ ਨੇ
ਜਦੋਂ ਜ਼ੁਰਤਾਂ ਸਾਡੀਆਂ ਬੋਲਦੀਆਂ

WRITERS

The Boss, Shivjot Dandiwal, Shivjot

PUBLISHERS

Lyrics © IPRS

Share icon and text

Share


See A Problem With Something?

Lyrics

Other