ਮੈਨੂੰ ਤਾਣਿਆ ਲਈ ਛੱਡ ਗਿਆ ਬਹਾਨਿਆਂ ਲਈ ਛੱਡ ਗਿਆ
ਮੈਨੂੰ ਤਾਣਿਆ ਲਈ ਛੱਡ ਗਿਆ ਬਹਾਨਿਆਂ ਲਈ ਛੱਡ ਗਿਆ
ਹੱਥ ਫੜ ਕੇ ਵੀ ਮੇਰਾ ਬੇਗਾਨਿਆਂ ਲਈ ਛੱਡ ਗਿਆ
ਮੂੰਹੋਂ ਦੱਸ ਤੇ ਦਿੰਦਾ ਤੂੰ ਐਡੀ ਗੱਲ ਸੀ ਕਿਹੜੀ ਵੇ
ਤੂੰ ਐਦਾਂ ਨਾ ਕਰ ਵੇ ਮੈਨੂੰ ਲੋੜ ਆ ਤੇਰੀ ਵੇ
ਤੇਰੇ ਹੱਥ ਫੜਾਈ ਸੀ ਮੈਂ ਜ਼ਿੰਦਗੀ ਦੀ ਬੇੜੀ ਵੇ
ਤੂੰ ਐਦਾਂ ਨਾ ਕਰ ਵੇ ਮੈਨੂੰ ਲੋੜ ਆ ਤੇਰੀ ਵੇ
ਤੇਰੇ ਹੱਥ ਫੜਾਈ ਸੀ ਮੈਂ ਜ਼ਿੰਦਗੀ ਦੀ ਬੇੜੀ ਵੇ
ਜੇ ਤੂੰ ਪਾਰ ਨਾ ਲਾਉਣਾ ਸੀ ਕਿਉਂ ਗੱਲ ਸੀ ਛੇੜੀ ਵੇ
ਜੇ ਤੂੰ ਪਾਰ ਨਾ ਲਾਉਣਾ ਸੀ ਕਿਉਂ ਗੱਲ ਸੀ ਛੇੜੀ ਵੇ
ਤੂੰ ਐਦਾਂ ਨਾ ਕਰ ਵੇ ਮੈਨੂੰ ਲੋੜ ਆ ਤੇਰੀ ਵੇ
ਤੇਰੇ ਹੱਥ ਫੜਾਈ ਸੀ ਮੈਂ ਜ਼ਿੰਦਗੀ ਦੀ ਬੇੜੀ ਵੇ
ਜੋ ਕਰਦਾ ਹੁੰਦਾ ਪਿਆਰ ਉਹ ਖਿਲਾਫ ਨਹੀਂ ਹੁੰਦਾ
ਮੇਰੇ ਨਾਲ ਜੋ ਹੋਇਆ ਏ ਮੈਥੋਂ ਮਾਫ ਨਹੀਂ ਹੁੰਦਾ
ਪਿਆਰ ਦੇ ਨਾਮ ਉੱਤੇ ਮਜ਼ਾਕ ਨਹੀਂ ਹੁੰਦਾ
ਹਰ ਵਾਰ ਤਾਂ ਲਿਖਤਾਂ ਚ ਇਨਸਾਫ ਨਹੀਂ ਹੁੰਦਾ
ਰਹਬਰ ਵੇ ਲਿਖਤਾਂ ਚ ਇਨਸਾਫ ਨਹੀਂ ਹੁੰਦਾ
ਲੋਕਾਂ ਵਿਚ ਬਹਿ ਕੇ ਨਾ ਗੱਲ ਮੇਰੀ ਛੇੜੀ ਵੇ
ਜੇ ਤੈਨੂੰ ਪਤਾ ਨਹੀਂ ਗਲਤੀ ਕੀ ਤੇਰੀ ਵੇ
ਤੂੰ ਐਦਾਂ ਨਾ ਕਰ ਵੇ ਮੈਨੂੰ ਲੋੜ ਆ ਤੇਰੀ ਵੇ
ਤੇਰੇ ਹੱਥ ਫੜਾਈ ਸੀ ਮੈਂ ਜ਼ਿੰਦਗੀ ਦੀ ਬੇੜੀ ਵੇ
ਇਸ ਦੁਨੀਆ ਦੇ ਵਿਚ ਮੈਂ ਹੁਣ ਕਦ ਮਿਲੂਗੀ ਤੈਨੂੰ
ਕਿ ਤੂੰ ਪਹਿਚਾਣੇਗਾ ਮੈਂ ਜਦ ਮਿਲੂਗੀ ਤੈਨੂੰ
ਜੇ ਰੱਬ ਨੇ ਸੱਦ ਲਿਆ ਫੇਰ ਜੱਗ ਮਿਲੂਗਾ ਤੈਨੂੰ
ਮੈਨੂੰ ਛੱਡਕੇ ਤਾਂ ਹੁਣ ਸਭ ਮਿਲੂਗਾ ਤੈਨੂੰ
ਹੁਣ ਆਉਣ ਲੱਗੀ ਆ ਮੈਨੂੰ ਸਾਹਾਂ ਵਿਚ ਦੇਰੀ ਵੇ
ਨਾ ਲਾਈਂ ਆਉਣ ਲੱਗਾ ਮੇਰੇ ਸਿਵੇ ਤੇ ਦੇਰੀ ਵੇ
ਤੂੰ ਐਦਾਂ ਨਾ ਕਰ ਵੇ ਮੈਨੂੰ ਲੋੜ ਆ ਤੇਰੀ ਵੇ
ਤੇਰੇ ਹੱਥ ਫੜਾਈ ਸੀ ਮੈਂ ਜ਼ਿੰਦਗੀ ਦੀ ਬੇੜੀ ਵੇ
ਯੇ ਸਾਂਸੇ ਭੀ ਐਸੀ ਹੈ ਇਹਨੇ ਦੂਰ ਨਹੀਂ ਕਰ ਸਕਤੇ
ਬੋਲ ਤੋ ਸਕਤੇ ਹੈ ਤੁਝੇ ਮਜ਼ਬੂਰ ਨਹੀਂ ਕਰ ਸਕਤੇ