ਚੱਕ ਜ਼ੁਲਫ਼ਾਂ ਨੂੰ ਕੰਨ ਉੱਤੇ ਰੱਖਣਾ
ਤੇਰਾ ਟੇਢਾ ਜਿਹਾ ਸੰਗ ਨਾਲ ਤੱਕਣਾ
ਚੱਕ ਜ਼ੁਲਫ਼ਾਂ ਨੂੰ ਕੰਨ ਉੱਤੇ ਰੱਖਣਾ
ਤੇਰਾ ਟੇਢਾ ਜਿਹਾ ਸੰਗ ਨਾਲ ਤੱਕਣਾ
ਗੁੱਸਾ ਨੱਕ ਉੱਤੇ ਬਾਹਲਾ ਸੋਹਣਾ ਲੱਗਦਾ
ਡਰ ਲੱਗਦਾ ਰਕਾਨੇ ਚਾਉੜਾ ਦੱਸਣਾ
ਤੈਨੂੰ ਰੀਝਾਂ ਨਾਲ ਰੱਬ ਨੇ ਸ਼ਿੰਗਾਰਿਆ
ਅੰਬਰਾਂ ਤੋਂ ਆਈ ਲੱਗੇ ਹੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ
ਸੂਰਤ ਸੀਰਤ ਬਾ ਕਮਾਲ ਤੇਰੀ ਨੀ
ਮੋਰਨੀਆਂ ਵਰਗੀ ਆ ਚਾਲ ਤੇਰੀ ਨੀ
ਸੂਰਤ ਸੀਰਤ ਬਾ ਕਮਾਲ ਤੇਰੀ ਨੀ
ਮੋਰਨੀਆਂ ਵਰਗੀ ਆ ਚਾਲ ਤੇਰੀ ਨੀ
ਬੁੱਲ੍ਹਾਂ ਆਲੇ ਹਾਸੇ ਕਰਦੇ ਨੇ ਸਾਜ਼ਿਸ਼ਾਂ
ਦੋਵੇਂ ਰਲ਼ ਕੱਢਦੇ ਆ ਜਾਨ ਮੇਰੀ ਨੀ
ਅੱਖ ਭਰ ਕੇਰਾ ਜਿਹਨੂੰ ਤੱਕ ਲੈਂਦੀ ਐਂ
ਆਸ਼ਿਕਾਂ ਚ ਹੋਜੇ ਮਸ਼ਹੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ
ਖੁੱਲ੍ਹੀਆਂ ਅੱਖਾਂ ਚ ਤੇਰਾ ਚਿਹਰਾ ਘੁੰਮਦਾ
ਬੰਦ ਕਰਾਂ ਆਉਣ ਤੇਰੇ ਖ਼ਾਬ ਸੋਹਣੀਏ
ਖੁੱਲ੍ਹੀਆਂ ਅੱਖਾਂ ਚ ਤੇਰਾ ਚਿਹਰਾ ਘੁੰਮਦਾ
ਬੰਦ ਕਰਾਂ ਆਉਣ ਤੇਰੇ ਖ਼ਾਬ ਸੋਹਣੀਏ
ਪੁੱਛ ਨਾ ਪਿਆਰ ਕਿੰਨਾ ਜ਼ਿਆਦਾ ਕਰਦਾ
ਇਸ਼ਕ ਚ ਲੱਗੇ ਨਾ ਹਿਸਾਬ ਸੋਹਣੀਏ
ਇਸ਼ਕ ਚ ਲੱਗੇ ਨਾ ਹਿਸਾਬ ਸੋਹਣੀਏ
ਇਸ਼ਕ ਤੇਰੇ ਦਾ ਇਹ ਫ਼ਿਤੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ
ਦਿਲ ਕਰੇ ਤੇਰਾ ਪਰਛਾਵਾਂ ਬਣ ਜਾਵਾਂ
ਪਲ ਵੀ ਨਾ ਹੋਵਾਂ ਤੈਥੋਂ ਦੂਰ ਸੋਹਣੀਏ