ਤੁਸੀਂ ਕਲਗੀ ਲਾ ਦਿਓ ਦਾਦੀ ਜੀ
ਤੁਸੀਂ ਛੇਤੀ ਕਰ ਦਿਓ ਤਿਆਰ ਸਾਨੂੰ
ਜੌਂ ਜੌਂ ਬੀਤੀ ਨਾਲ ਸਾਡੇ ਸਾਰੀ ਆਖ ਸੁਣਵਾਂਗੇ
ਤੁਸੀਂ ਫ਼ਿਕਰ ਕਿਓ ਕਰਦੇ ਦਾਦੀ ਜੀ ਅਸੀਂ ਦਾਦਾ ਜੀ ਕੋਲ ਜਾਂਵਾਂਗੇ
ਕਿਵੇਂ ਸਰਸਾ ਨਦੀ ਤੇ ਆ ਕੇ ਵੱਡੇ ਵੀਰੇ ਵਿੱਛੜੇ ਸੀ
ਊਹ ਟਾਇਮ ਆਊਣ ਉਤੇ ਸਾਰੇ ਚੰਗੇ ਮਾੜੇ ਨਿਤਰੇ ਸੀ
ਛੋਟੇ ਹੱਥਾਂ ਨੂੰ ਹੱਥ ਕੜੀਆਂ ਤੌ ਕੰਧ ਦਾ ਹਾਲ ਸੁਣਾਵਾਂ ਗੇ
ਤੁਸੀਂ ਫ਼ਿਕਰ ਕਿਓ ਕਰਦੇ ਦਾਦੀ ਜੀ ਅਸੀਂ ਦਾਦਾ ਜੀ ਕੋਲ ਜਾਂਵਾਂਗੇ
ਛੋਟੇ ਸਮਝ ਰਿਹਾ ਏ ਉਹੋ ਗੋਬਿੰਦ ਦੇ ਲਾਲਾ ਨੂੰ
ਅਸੀਂ ਸੋਚਾਂ ਵਿੱਚ ਪਾ ਦੇਣਾ ਏ ਉਹਦੇਆ ਖਿਆਲਾ ਨੂੰ
ਸਿੰਘ ਤੇਜ ਨਿਹਾ ਵਿੱਚ ਖੜਕੇ ਵੀ ਫ਼ਤਿਹ ਦੀ ਫ਼ਤਿਹ ਬੁਲਾਵਾ ਗੇ
ਤੁਸੀਂ ਫ਼ਿਕਰ ਕਿਓ ਕਰਦੇ ਦਾਦੀ ਜੀ ਅਸੀਂ ਦਾਦਾ ਜੀ ਕੋਲ ਜਾਂਵਾਂਗੇ