LyricFind Logo
LyricFind Logo
Profile image icon
Lyric cover art

Ki Tusi Jande O ?

Apple Music logo
Deezer logo
Spotify logo
Lyrics
ਆਪ ਦੇਖ ਰਹੇ ਹੋ ਸਿੰਗਾ news channel ਪੈ ਕਿ ਤੁਸੀਂ ਜਾਣਦੇ ਓ ?
ਔਰ ਅੱਜ ਹਮ ਬਾਤ ਕਰੇਂਗੇ Deep Chahal ਔਰ ਉਨਕੀ struggle ਕੇ ਬਾਰੇ ਮੈ

Hey Yeah
Akash Jandu on the beat

ਆਏ ਗਏ ਲੋਕ ਜ਼ਿੰਦਗੀ ਚ ਬੜੇ
ਕੌਣ ਭੱਜੇ ਕੌਣ ਖੜੇ
ਕੀਹਦੇ ਲਈ ਕਿੱਥੇ ਅੜੇ
ਖੜੇ ਕਿਹੜੇ ਕਿਹੜੇ ਪਿੱਛੇ
ਇੱਕ ਵਾਰੀ ਅੱਗੇ ਆਉਣ ਲਈ
ਜ਼ਿੰਦਗੀ ਹੀ ਦਾਅ ਤੇ ਲੱਗੀ
ਜ਼ਿੰਦਗੀ ਬਣਾਉਣ ਲਈ
ਸੱਚੀ ਬਹੁਤ ਚੰਗੇ ਮਾੜੇ
ਬੰਦੇਆ ਨਾ ਵਾ ਪਾਏ
ਜਦੋਂ ਘਰੋਂ ਬਾਹਰ ਆਕੇ
ਮੰਜ਼ਿਲਾਂ ਦੇ ਰਾਹ ਪਾਏ
ਮੇਡਲਾਂ ਦੀ ਥਾਂ ਤੇ ਨਮੋਸ਼ੀ ਲਾ ਕੇ ਮੁੜੇਆ
ਕਿੰਨੀ ਬਾਰ ਚਿਹਰੇ ਤੇ ਖਾਮੋਸ਼ੀ ਲਾ ਕੇ ਮੁੜੇਆ
ਕਿਵੇਂ ਰਾਈਜ਼ ਹੋਏ hide seen ਰੱਖੇ ਨੇ
ਜਗ ਕੱਲੀ ਛੱਡੀ ਹੋਈ ਸਾਡੀ ਛਾਪ ਜਾਣਦਾ
ਮੇਰੀ ਮਾਂ ਜਾਣਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ
ਮੇਰੀ ਮਾਂ ਜਾਣਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ

ਗੱਲਾਂ ਕਈ ਜੋ ਨਹੀਂ ਮੈਂ ਕਿਸੇ ਨੂੰ ਵੀ ਦੱਸੀਆਂ
ਸਾਰੇ ਲੁਟੇਰੇ ਹੋ ਕਿਸੇ ਕੋਲੋਂ ਫਸੀ ਨਾ
ਜੁੱਤੀਆਂ ਘਸਾਈਆਂ ਜਿੱਥੇ ਸੜਕਾਂ ਨੂੰ ਪਤਾ
ਰਾਤਾਂ ਕਿੰਨੀਆਂ ਨੀਂ ਸੋਇਆ ਪਈਆਂ ਰੜਕਾਂ ਨੂੰ ਪਤਾ
ਰੋਇਆ ਕਿੰਨੀ ਬਾਰ ਮੇਰੀ ਅੱਖ ਜਾਣਦਾ
ਹਾਲੇ ਦੁਨੀਆ ਨੀਂ ਮੇਰੇ ਬਾਰੇ ਕੱਖ ਜਾਣਦੀ
ਆ ਗਏ ਨੇ ਹੁਣ ਸਾਨੂੰ ਚਿਹਰੇ ਪੱੜਨੇ
ਕੀਹਦੇ ਦਿਲ ਵਿੱਚ ਕੀ ਏ ਸਾਫ ਸਾਫ ਜਾਣਦਾ
ਮੇਰੀ ਮਾਂ ਜਾਣਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ
ਮੇਰੀ ਮਾਂ ਜਾਣਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ

ਸਿੰਗਾ ਬੋਲਦਾ ਵੀਰੇ

ਹੋ ਮੇਰੇ ਬਾਰੇ ਸੁਣਿਆ ਤੂੰ ਕੀ ਕੀ ਆਇਆ ਏ
ਮੇਰੇ ਬਾਰੇ ਕਿਹਣੇ ਦੱਸ ਭੜਕਾਇਆ ਏ
ਹਾਂ ਇਸ ਗਾਣੇ ਵਿੱਚ ਧੱਕੇ ਨਾਲ ਗਾਉਣ ਆਇਆ ਮੈਂ
ਮੈਨੂੰ ਲੱਗੇ ਗਾਣਾ ਮੇਰੇ ਲਈ ਬਣਾਇਆ ਤੇ
ਹੋ ਸੁਣ ਮੇਰੀ ਗੱਲ ਸਾਫ ਸਾਫ ਬੋਲੂਗਾ
ਜੇਹੜਾ ਬੋਲੂ ਸਾਡੇ ਬਾਰੇ ਓਹਦਾ ਸਿਰ ਖੋਲੂਗਾ
ਹੋ ਮਿਹਨਤ ਆ ਕੀਤੀ ਇਥੇ ਤਾਂ ਹੀ ਆ ਕੇ ਖੜੇ ਆ
ਮਿਊਜ਼ਿਕ ਦੇ ਲਈ ਘਰ ਦੇ ਨਾਲ ਲੜਿਆ
ਹੋ ਫਿਰ ਚਲ ਗਏ ਗੀਤ ਤੇ ਸਟਾਰਾਂ ਵਿੱਚ ਨਾਮ ਆ
ਘਰ ਬਾਰ ਲੱਖਾ ਫਿਰ ਓਹਦਾ ਨੀਂ ਆਰਾਮ ਆ
ਓਹ ਰੇਂਜ ਮੇਰੀ ਦੀ ਪਿੱਛੇ ਭੱਜਦੇ ਤਾਂ ਬਹੁਤ ਨੇ
3-4 ਬਾਰੀ ਪਹਿਲਾਂ ਛੱਡ ਦਿੱਤੇ ਮੌਤ ਨੇ
ਓਹ ਲੱਖਾਂ ਹੁੰਦੇ ਨੇ ਦਵਾਲੇ
ਜਦੋਂ ਗੌਣ ਵੇਲੇ ਹੁੰਦਾ ਮੈਂ
ਹੋਵਾ ਰੂਮ ਵਿੱਚ ਕੱਲਾ
ਜਦੋਂ ਰੋਂ ਵੇਲੇ ਹੁੰਦਾ ਮੈਂ
ਓਹ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਤੂੰ ਬਣੇਗਾ
ਫੋਟੋਆਂ ਕਰਾਉਣ ਵਾਸਤੇ ਜੇ ਨੀਂ ਤੂੰ ਕਰੇਂਗਾ
ਓਹ ਕਾਹਦਾ ਆ ਸਿੰਗਾ ਐਟਿਟਿਊਡ ਕਿੰਨਾ ਭਰਿਆ
ਆਪਾਂ ਹੀ ਚਲਾਏ ਗਾਣੇ ਆਪਾਂ ਹਿਟ ਕਰਾਇਆ
ਓਹ ਹੌਲੀ ਹੌਲੀ ਤੇਰੇ ਬਾਰੇ ਸਾਜਿਸ਼ਾਂ ਬਣਾਉਂਗੇ
ਮੇਹਫਿਲਾਂ ਚ ਬੈਠ ਕੇ ਤੇਰੀ ਖਿੱਲੀ ਵੀ ਉਡਾਉਂਗੇ
ਓਹ ਹੌਲੀ ਹੌਲੀ ਤੇਰੇ ਬਾਰੇ ਸਾਜਿਸ਼ਾਂ ਬਣਾਉਂਗੇ
ਮੇਹਫਿਲਾਂ ਚ ਬੈਠ ਕੇ ਤੇਰੀ ਖਿੱਲੀ ਵੀ ਉਡਾਉਂਗੇ
ਖਿੱਲੀ ਵੀ ਉਡਾਉਂਗੇ ਹੋ ਕਾਕਾ ਖਿੱਲੀ ਵੀ ਉਡਾਉਂਗੇ
ਤਾਂ ਹੀ ਤਾਂ ਸਿੰਗੇ ਨੇ ਅੱਜ ਤੱਕ ਪੈਰ ਫੜੇ ਨਾ
ਗੁੰਡੇ ਬੰਦੇ ਸਟਾਰਾਂ ਨਾਲ ਜਾ ਕੇ ਫੋਟੋ ਕਰੇ ਨਾ
ਚਾਹੇ ਹੱਸ ਕੇ ਬੁਲਾ ਲੈ ਤੇਰੀ ਬੇਅੱਜ਼ਤੀ ਤਾਂ ਹੋਊਗੀ
ਹੱਸੂਗਾ ਦਿਮਾਗ ਤੇਰਾ ਅੱਖ ਤੇਰੀ ਰੋਉਂਗੀ
ਹੱਸੂਗਾ ਦਿਮਾਗ ਤੇਰਾ ਅੱਖ ਤੇਰੀ ਰੋਉਂਗੀ

ਆ ਸੁਣ

ਓਹ ਖ਼ਵਾਬਾਂ ਵਾਲੀ ਜ਼ਿੰਦਗੀ ਨੂੰ
ਖ਼ਵਾਬਾਂ ਵਿੱਚ ਰਹਿਣ ਦੋ
ਧਾਈ ਦਿਨ ਪਰੋਣੀ ਨੂੰ ਨਜ਼ਾਰੇ ਬੱਸ ਲੈਣ ਦੋ
ਓਹ ਈਜ਼ੀ ਹੋ ਜਾਏਗਾ ਸਟਾਰ ਬੰਨ ਵੇਹਮ ਦਿਲੋਂ ਕੱਢ ਦੀ
ਸਭ ਸਾਥ ਛੱਡ ਜਾਂਦੇ ਪਰ ਕਲਮ ਨੀਂ ਛੱਡਦੀ

ਕੀ ਤੁਸੀਂ ਜਾਣਦੇ ਓ ਕਿੰਨੀ ਬਾਰ ਡਿੱਗ ਉੱਠਿਆ
ਕੀ ਜਾਣਦੇ ਓ ਕਿੰਨੀ ਵਾਰ ਹੋਰ ਟੁੱਟਿਆ
ਦੀਧ ਨੂੰ ਪਤਾ ਰੋਟੀ ਖਾਦੀ ਏ ਕੀ ਨੀਂ
ਸੋਚਾ ਲਿਖਣ ਲੱਗੇ ਨਾ ਕੇ ਆਜ਼ਾਦੀ ਏ ਕੇ ਨੀਂ
ਕੋਈ ਚੰਗਾ ਕਿਉਂ ਏ ਤੇ ਕੋਈ ਮਾੜਾ ਕਿਉਂ
ਹਰ ਕਿਸੇ ਤੋਂ ਪ੍ਰਾਬਲਮ ਐਨਾ ਸਾੜਾ ਕਿਉਂ
ਹੌਂਸਲੇ ਬਣੇ ਤੇ ਕਿਵੇਂ ਭਰੇ ਜਜ਼ਬੇ
ਮੇਰੀ ਮਾਂ ਦਾ ਕੱਲਾ ਕੱਲਾ ਕੀਤਾ ਜਾਪ ਜਾਣਦਾ
ਮੇਰੀ ਮਾਂ ਜਾਂਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ
ਮੇਰੀ ਮਾਂ ਜਾਂਦੀ ਯਾ ਮੇਰਾ ਬਾਪ ਜਾਣਦਾ
ਕੀ ਕੀ ਜੱਟ ਉੱਤੇ ਬੀਤੀ ਯਾ ਮੈਂ ਆਪ ਜਾਣਦਾ

WRITERS

MANPREET SINGH PARMAR, GURDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist