ਨੀ ਤੈਨੂੰ ਕਿਹਦੇ ਵਰਗੀ ਆਖਦਾਂ ਮੈਨੂੰ ਸਮਝ ਨੀ ਆਉਂਦੇ ਢੰਗ
ਤੇਰੇ ਨਾਂ ਤੇ ਲੜਨ ਫ਼ਰਿਸ਼ਤੇ ਦਰਗਾਹ ਵਿੱਚ ਹੋ ਗਈ ਜੰਗ
ਨੀ ਤੇਰਾ ਕੱਚੀਆਂ ਛੱਲੀਆਂ ਨਾਲ ਦਾ ਮੈਨੂੰ ਇੰਨ ਬਿੰਨ ਲੱਗਦਾ ਰੰਗ
ਤੂੰ ਲੈ ਕੇ ਲੀਲਣ ਸ਼ਹਿਰ ਲਾਹੌਰ ਤੋਂ
ਸੀ ਮੈਂ ਚੜ੍ਹਦੇ ਵੱਲ ਦਾ ਸੂਰਮਾ ਤੇਰੀ ਗੁੱਤ ਅਜਗਰ ਗਈ ਡੰਗ
ਜਦ ਵੀ ਧੁੱਪਾਂ ਚੜ੍ਹਦੀਆਂ ਤੇਰਾ ਇਸ਼ਕ ਮਾਰਦਾ ਹਾਕਾਂ ਨੀ
ਤੇਰੇ ਜਿਸਮ ਚੋਂ ਧੂਫ਼ਾਂ ਮਹਿਕੀਆਂ ਤੇਰਾ ਜੋਗੀਆਂ ਵਰਗਾ ਝਾਕਾ ਨੀ
ਤੂੰ ਉੜਾ ਜਿਵੇਂ ਪੰਜਾਬੀ ਦਾ ਮੈਂ ਆੜਾ ਤੇ ਬਾਅਦ ਕੁੜੇ
ਵਸਲ ਵਿਛੋੜਾ ਦੋਵੇਂ ਤੂੰ ਤੂੰ ਪੀੜਾਂ ਦੀ ਫ਼ਰਿਆਦ ਕੁੜੇ
ਤੂੰ ਕਵਿਤਾਵਾਂ ਗ਼ਜ਼ਲਾਂ ਸ਼ਾਇਰੀ ਗੀਤਕਾਰੀਆਂ ਵਰਗੀ ਐਂ
ਤੂੰ ਰੁੱਤਾਂ ਧੁੱਪਾਂ ਸ਼ਾਮਾਂ ਗਰਮੀ ਰਾਤਾਂ ਪਿਆਰੀਆਂ ਵਰਗੀ ਐਂ
ਤੇਰਾ ਕੰਗਣ ਚੂੜੀ ਝਾਂਜਰ ਟਿੱਕਾ ਗਾਣੀ ਬਾਲੀ ਰੱਬ ਨੇ ਘੜ ਕੇ ਪਾਇਆ ਐ
ਤੂੰ ਫ਼ਰੂਰ ਫ਼ਕੀਰੀ ਲੋਰ ਮੁਹੱਬਤ ਹਰ ਆਸ਼ਿਕ ਤੇਰਾ ਜਾਇਆ ਐ
ਨੀ ਤੂੰ ਸਿੰਘਜੀਤ ਚਣਕੋਈਆਂ ਦੀ ਸ਼ਾਇਰੀ ਨੂੰ ਲਾਉਂਦੀ ਭਾਗ ਰਹੀਂ
ਨੀ ਤੂੰ ਸਿੰਘਜੀਤ ਚਣਕੋਈਆਂ ਦੀ ਸ਼ਾਇਰੀ ਨੂੰ ਲਾਉਂਦੀ ਭਾਗ ਰਹੀਂ