ਨਵਾਂ ਚੜ੍ਹਿਆ ਦੌਰ ਤੇ ਨਵਾਂ ਰੈਪ ਦਾ ਫਲੋ
ਸਿੱਰ ਚੜ੍ਹੇ ਹੈੱਡ ਰਸ਼ ਗੱਡੀ ਚੱਲੇ ਮੇਰੀ ਸਲੋ
ਗੱਲਾਂ ਸੁਣੀ ਗੌਰ ਨਾਲ ਤੈਨੂੰ ਕਹਿਣੀਆਂ ਨੇ ਜੋ
ਬਣੇ ਮਾਈਕ ਤੇ ਜੋ ਕਾਲ ਮੈਂ ਜਾਨੀ ਮੁੰਡਾ ਓਹ
ਲਾਵਾਂ ਦਿਲ ਤੇ ਨਾ ਗੱਲ, ਵੇਹਲ ਰੱਖਦਾ ਨੀ (ਰੱਖਦਾ ਨੀ)
ਮੇਰਾ ਜੋਰ ਉੱਤੇ ਕੰਮ, ਲੰਡੂ ਤਕਦਾ ਨੀ
ਗੱਲ ਦਿਲ ਦੀ ਮੁਹੋਂ ਵੀ ਕਹਿਣੋ ਸੰਗਦਾ ਨੀ ਮੈਂ
ਤੇ ਭਰੇ ਪੰਨੇ ਆ ਹਜ਼ਾਰ ਤਾਂਵੀ ਰਜਦਾ ਨੀ
ਮਾਇਆ ਘੇਰ ਕੇ ਬੈਠੀ ਆ ਦਿਖੇ ਸੁੰਨਾ ਸੁੰਨਾ ਜੱਗ
ਨਿੱਤ ਚੜ੍ਹ ਦੇ ਏ ਦਿਨ ਨਿੱਤ ਪੈਣ ਨਵੇਂ ਜੱਬ
ਰੈਡ ਡੌਟ ਦੀ ਲੇਜ਼ਰਾਂ ਰੱਖੇ ਟ੍ਰਿਗਰਾਂ ਤੇ ਹੱਥ
ਜੇਹੜੇ ਬਣੇ ਬਿਗ ਮਾਊਥ ਸ਼ੱਟ ਕਰ ਦਵਾਂ ਮੈਂ ਸੱਬ
ਬੈਠਾ ਰੀਚ ਤੋਂ ਪਰੇ ਮੈਂ ਰੀਚ ਲੈਂਦੇ ਸਾਰ
ਮੇਰੀ ਲੇਨ ਚ ਮੈਂ ਕਲਾ ਤੇ ਸੋਚ ਬੜੀ ਫਾਰ
ਭੇਜਾ ਰੈਪ ਚ ਸੁਨੇਹੇ ਜੋੜ ਅੱਖਰ ਮੈਂ ਚਾਰ
ਰਵਾ ਅਕੜਾਂ ਤੋਂ ਪਰੇ ਭਾਵੇ ਸਿਖਰਾਂ ਤੇ ਯਾਰ
ਨਵਾਂ ਚੜ੍ਹਿਆ ਦੌਰ ਤੇ ਨਵਾਂ ਰੈਪ ਦਾ ਫਲੋ, ਫਲੋ
ਸਿੱਰ ਚੜ੍ਹੇ ਹੈੱਡ ਰਸ਼ ਗੱਡੀ ਚੱਲੇ ਮੇਰੀ ਸਲੋ, ਸਲੋ
ਗੱਲਾਂ ਸੁਣੀ ਗੌਰ ਨਾਲ ਤੈਨੂੰ ਕਹਿਣੀਆਂ ਨੇ ਜੋ,ਜੋ
ਬਣੇ ਮਾਈਕ ਤੇ ਜੋ ਕਾਲ ਮੈਂ ਜਾਨੀ ਮੁੰਡਾ ਓਹ, ਓਹ
ਥੰਡਾ ਦਿਲ ਤੇ ਦਿਮਾਗ ਈਗੋ ਸਿਰ ਤੇ ਨਾ ਲਵਾਂ
ਦੇਣ ਵਾਲਾ ਇੱਕੋ ਰੱਬ ਖਾਰ ਕਿਸੇ ਤੋਂ ਨਾ ਖਾਵਾਂ
ਕੰਮ ਅੱਧੇ ਜੋ ਝੜੇ ਤਾਂ ਵੱਟੇ ਬਾਈ ਤੋਂ ਕਢਾਵਾਂ
ਜਿੱਥੇ ਮਿਲਦੀ ਨਾ ਮੱਤ ਓਥੇ ਹੱਕ ਨਾ ਜਤਾਵਾਂ
ਐਗਜ਼ੌਸਟਾਂ ਦੇ ਰੌਲੇ ਜਾਂਦੇ ਦਿਲ ਸਾਰੇ ਕੰਬੀ
ਉੱਚੇ ਮਜ਼ਲੀ ਮੁਕਾਮ ਮੈਂ ਦੇਖੀ ਜਾਨੇ ਮੱਲੀ
ਰੱਖਣ ਅੱਪ ਤੇ ਯੱਕੀਂ, ਮੈਨੀਫੈਸਟਾਂ ਸਹਾਰੇ
ਸਮਾ ਭੁੱਲਣ ਨਾ ਬਿਤਾਇਆ ਕੱਲ੍ਹਾ ਕੰਢੇ (ਸੀਸ਼ੋਰ) ਦੇ ਕਿਨਾਰੇ
ਓਹੀ ਰਾਤਾਂ ਨੇ ਬਾਤਾਂ ਨੇ ਬੱਸ ਸਾਥ ਗਏ ਘੱਟ
ਤੁੱਰੇ ਸਿਗੇ ਕੱਠ ਨਾਲ ਓਹਵੇ ਪਿੱਛੇ ਗਏ ਹੱਟ
ਇਕ ਬੋਲਣ ਦਾ ਮੈਂ ਪੱਕਾ, ਦੋੱਜਾ ਤਾਸ਼ ਵਿੱਚ ਯੱਕਾ
ਜਿੱਥੇ ਖਿੱਚਦਾਂ ਲਕੀਰ ਫਿਰ ਪਿੱਛੇ ਨਾ ਮੈਂ ਹਟਾ
ਗੂੰਜੇ ਘੜੀਆਂ ਦੀ ਟਿੱਕ, ਆਖੇ ਉੱਠ ਜਾ ਜਵਾਨਾ
ਘੜ ਤਰਜ਼ਾਂ ਤੇ ਹੀਰੇ ਕਰ ਹੱਕ ਚ ਜਮਾਨਾ
ਓਹੀ ਤੁਰਿਆ ਮੈਂ ਰਾਹ ਜਿੱਥੇ ਫੁੱਲ ਬਣੇ ਕੰਡੇ
ਕੱਢੂ ਬੀਟਾਂ ਚੋਂ ਮੈਂ ਵਰਸ ਤੇ ਪੜ੍ਹੂ ਸਾਰੇ ਠੰਡੇ