ਓ ਤੇਰੇ ਗੈਰਾਂ ਨਾਲ ਹੋਣ ਲੱਗੇ ਰਾਬਤੇ ਰਕਾਨੇ ਮੇਰੇ ਸਾਬਤੇ ਰਕਾਨੇ ਖਾ ਗਈ ਚਾ
ਤੇਰੀਆਂ ਸੋਚਾਂ 'ਚ ਕੱਲਾ ਬੈਠਾ ਰਹਿੰਦਾ, ਚੰਦਰੇ ਨੇ ਪੰਨੀ ਉੱਤੇ ਲਾ ਲਿਆ ਸਮਾਂ

ਆਸਰੇ ਦਾ ਸੀ ਸਾਊ ਜਿਹਾ ਚੱਕਦਾ guaranty, ਪਿੰਡ ਚੰਡੀਗੜ੍ਹ ਪੂਰਾ ਬਦਨਾਮ ਹੋ ਗਿਆ
ਅੱਖਾਂ ਉੱਤੇ ਡਾਰਕ ਸਰਕਲ ਪੈ ਗਏ ਨੇ, ਤੇ ਤੇਰੀਆਂ ਗਮਾਂ 'ਚ ਜੱਟ ਅੱਧਾ ਰਹਿ ਗਿਆ
ਅੱਧਾ ਰਹਿ ਗਿਆ ਰਕਾਨੇ, ਕਹਿੰਦੇ ਖਹਿ ਗਿਆ ਰਕਾਨੇ
ਓਹਦੀ ਜਿੰਨੀਆਂ ਯਾਰਾਂ ਨਾਲ, ਕੁੜੇ ਚੰਗੀ ਸਾਂਝ ਸੀ
ਅੱਜਕੱਲ੍ਹ ਸਾਰੇ ਮੂੰਹ ਵੱਟ ਲੰਘ ਜਾਂਦੇ, ਘਰੇ ਵੜਦਾ ਨੀ ਕੋਈ ਮਹਿਮਾਨ
ਤੇਰੀਆਂ ਸੋਚਾਂ 'ਚ ਕੱਲਾ ਬੈਠਾ ਰਹਿੰਦਾ, ਚੰਦਰੇ ਨੇ ਪੰਨੀ ਉੱਤੇ ਲਾ ਲਿਆ ਸਮਾਂ
ਤੇਰੀਆਂ ਸੋਚਾਂ 'ਚ ਕੱਲਾ ਬੈਠਾ ਰਹਿੰਦਾ, ਚੰਦਰੇ ਨੇ ਪੰਨੀ ਉੱਤੇ ਲਾ ਲਿਆ ਸਮਾਂ
ਓ ਜਿਹੜਾ ਭਜਦਾ ਸੀ ਨਸ਼ਿਆਂ ਦੇ ਨਾਮ ਤੋਂ, ਉਹ ਪੂਰਾ ਮਗਰੂਰ ਹੋ ਗਿਆ
ਕਹਿੰਦੇ ਉੱਠਦੇ ਹੀ ਕਰਦਾ ਸ਼ਰਾਬ ਸ਼ੁਰੂ, ਸੈੱਟ ਰਹਿਣਾ ਰੂਲ ਹੋ ਗਿਆ

ਹਾਂ, ਹੁਣ ਚੁੱਪ ਜਿਹਾ ਰਹਿੰਦਾ ਜਿਹੜਾ ਬੋਲਦਾ ਸੀ ਬਾਹਲਾ
ਕਹਿੰਦੇ ਨਸ਼ਿਆਂ ਨੇ ਕਰ ਦਿੱਤਾ ਸੋਨ ਗੱਬਰੂ
ਹਾਂ, ਟੁੱਟਿਆ ਸਰੀਰ ਰਹਿੰਦਾ ਲਤ ਲੱਗੀ ਚਿੱਟੇ ਦੀ, ਜੋ ਤੇਰੀਆਂ ਪਿਆਰਾਂ 'ਚ ਸੀ ਯਾਰ
ਤੇਰੀਆਂ ਸੋਚਾਂ 'ਚ ਕੱਲਾ ਬੈਠਾ ਰਹਿੰਦਾ, ਚੰਦਰੇ ਨੇ ਪੰਨੀ ਉੱਤੇ ਲਾ ਲਿਆ ਸਮਾਂ
ਤੇਰੀਆਂ ਸੋਚਾਂ 'ਚ ਕੱਲਾ ਬੈਠਾ ਰਹਿੰਦਾ, ਚੰਦਰੇ ਨੇ ਪੰਨੀ ਉੱਤੇ ਲਾ ਲਿਆ ਸਮਾਂ
ਉੱਠੀ-ਉੱਠੀ ਕੇ ਰੋਂਦੇ ਰਾਤਾਂ ਨੂੰ, ਹੁਣ ਤਾਂ ਸਭ ਭੁੱਲ ਗਿਆ ਬਾਤਾਂ ਨੂੰ
ਤੇਰੇ ਜਾਣ ਪਿੱਛੋਂ ਆਉਣੇ ਖਵਾਬ ਸਾਰੇ ਰੋਲ ਲਏ
ਓ ਜ਼ਿੰਦਗੀ ਦੇ ਪੰਨੇ, ਪੰਨੀਆਂ ਦੇ ਵੱਲ ਮੋੜ ਲਏ
ਹਾਂ, ਮਰਨ ਕਿਨਾਰੇ ਪਿਆ, ਦੇਖ ਪੁੱਤ ਜੱਟ ਦਾ
ਤੇਰੇ ਖਾਧੇ ਧੋਖਿਆਂ ਤੋਂ ਕਿੱਥੇ ਮੁੰਡਾ ਬਚਦਾ
ਓ ਉੱਠਿਆ ਕਮਾਂ 'ਚ ਐਸਾ ਪੈ ਗਿਆ ਰਕਾਨੇ
ਆ ਸੁੱਖ ਬੌਂਦਲ ਵਾਲਾ ਹੁਣ ਰਿਹਾ ਨੀ ਉਹ ਕੱਖ ਦਾ
ਸੁੱਖ ਬੌਂਦਲ ਵਾਲਾ ਹੁਣ ਰਿਹਾ ਨੀ ਉਹ ਕੱਖ ਦਾ
ਓ ਬਚਦਾ ਨੀ, ਬਸ ਕਹਿੰਦੇ ਅੰਤ ਹੀ ਐ ਗੱਬਰੂ ਦਾ, ਭੰਗ ਪਾਣੀ ਜਾਣੀ ਉਹਦੀ ਜਾਨ