ਘਰ ਜੋੜਕੇ ਰੱਖਣੇ ਪੈਂਦੇ ਦੋ-ਦੋ ਥਾਵਾਂ 'ਤੇ
ਭੁੱਬਾਂ ਰੋਕ ਕੇ ਤੁਰਣਾ ਪੈਂਦਾ ਹੁੰਦੀਆਂ ਲਾਵਾਂ 'ਤੇ
ਮਾਂ ਵੀ ਛੱਡ ਕੇ ਪਿੱਛੇ ਰਿਸ਼ਤੇ ਨਾਤੇ ਆਉਂਦੀ ਏ
ਤਾਹੀਂ ਭੈਣਾ ਹਰ ਵਾਰੀ ਹੀ ਜਾਂਦੀਆਂ ਮਾਵਾਂ 'ਤੇ
ਮਾਂ ਤੋਂ ਬਾਅਦ ਜੋ ਸਭ ਤੋਂ ਵੱਡਾ ਸਹਾਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ

ਇੱਕ ਬੋਲ 'ਤੇ ਜਿੱਥੇ ਆਖੋ ਓਥੇ ਹੀ ਰੁਕਦੀ ਏ
ਸ਼ੌਂਕ ਜੋ ਦਿਲ 'ਚ ਦੱਬ ਕੇ ਤਾਅਨੇ, ਮੇਹਣੇ ਚੁੱਕਦੀ ਏ
ਬਾਪੂ ਕੰਮ ਤੋਂ ਆਉਂਦੇ ਨੂੰ ਹੀ ਪਾਣੀ ਪੁੱਛਦੀ ਏ
ਬਾਪੂ ਦੀ ਪੱਗ ਉੱਚੀ ਰੱਖਣ ਲਈ ਝੁੱਕਦੀ ਏ
ਏਹੀ ਤਾਂ ਨਹੀਂ ਚਾਹੁੰਦੀਆਂ ਕਿਸੇ ਦਾ ਮਾੜਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਏਹੀ ਤਾਂ ਨਹੀਂ ਚਾਹੁੰਦੀਆਂ ਕਿਸੇ ਦਾ ਮਾੜਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਸਭ ਤੋਂ ਚੰਗੀ, ਸਭ ਤੋਂ ਸੋਹਣੀ, ਦੁੱਖ ਵੰਡਾਉਂਦੀ ਏ
ਔਖੇ ਮਾੜੇ ਟਾਈਮ 'ਚ ਸਭ ਤੋਂ ਪਹਿਲਾਂ ਆਉਂਦੀ ਏ
ਚੁੰਨੀਆਂ ਦੀ ਰਖਵਾਲੀ, ਹਰਕਤ ਮਾੜੀ ਕਰਦੀ ਨੀ
ਕਿਸੇ ਦੇ ਡਿੱਗਣ 'ਤੇ ਏਹੀ ਜੋ ਤਾਡੀ ਕਰਦੀ ਨੀ
ਕਦੇ ਨਹੀਂ ਚਾਹੁੰਦੀਆਂ ਕਿਤੇ ਵੀ ਪਾਵੇ ਖੀਲਾਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਮਾਂ-ਬਾਪ ਤੋਂ ਬਾਅਦ ਜੋ ਠੰਢੀ ਛਾਂ ਬਣ ਜਾਂਦੀ ਏ
ਘਰ ਵਿੱਚ ਧੀ ਦਾ ਜੰਮਣਾ ਰੱਬ ਦੀ ਥਾਂ ਬਣ ਜਾਂਦੀ ਏ
ਦੂਰ ਹੋ ਕੇ ਵੀ ਦੂਰ ਨਾ ਹੋਵੇ, ਦਿਲ ਵਿੱਚ ਵੱਸਦੀ ਏ
ਘਰ-ਬਾਰ ਤੇ ਵੀਰ ਨੂੰ ਅਰਦਾਸਾਂ ਵਿੱਚ ਰੱਖਦੀ ਏ
ਸਭ ਤੋਂ ਔਖਾ ਪੜ੍ਹਦੀਆਂ ਏ ਪਹਾੜਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਹੈ ਨੀ ਭੈਣ ਤੋਂ ਵੱਧ ਕੇ ਕੁਝ ਵੀ ਪਿਆਰਾ ਦੁਨੀਆਂ 'ਤੇ
ਮਾਂ ਵਿੱਚ ਮੈਨੂੰ ਭੈਣ ਹੈ ਦਿਖਦੀ ਤੇ ਭੈਣ 'ਚ ਦਿਖਦੀ ਮਾਂ
ਰੱਖੜੀ ਤੜਾਗੀ ਇੱਕੋ ਹੀ ਲੱਗਦੀਆਂ ਦੱਸੋ ਕਿੰਝ ਵੱਖ ਗਿਣਾਂ
ਸੁੱਖ ਲੋਟੇ, ਪੈਰੀਂ ਡਿਗ ਜਾ ਜੰਮਣ ਵਾਲਿਆਂ ਦੇ
ਭੈਣਾ ਹਿੱਸੇ ਆਉਂਦੀਆਂ ਕਰਮਾ ਵਾਲਿਆਂ ਦੇ
ਭੈਣਾ ਹਿੱਸੇ ਆਉਂਦੀਆਂ ਕਰਮਾ ਵਾਲਿਆਂ ਦੇ