ਛਲੀ ਵਾਂਗਰਾ ਜੁਦਾਈ ਮੈਨੂੰ ਭੋਰ ਭੋਰ ਖਾ ਗਈ
ਛਲੀ ਵਾਂਗਰਾ ਜੁਦਾਈ ਮੈਨੂੰ ਭੋਰ ਭੋਰ ਖਾ ਗਈ
ਤੇਰੇ ਮੇਰੇ ਵੇ ਪਿਆਰ ਚ ਤਰੇੜ ਤਾਂ ਨਹੀਂ ਆ ਗਈ
ਤੱਕ ਜੱਗ ਦੇ ਨਜ਼ਾਰੇ ਮਗਰੂਰ ਹੀ ਨਾ ਹੋਜੀ
ਮਗਰੂਰ ਹੀ ਨਾ ਹੋਜੀ, ਮਗਰੂਰ ਹੀ ਨਾ ਹੋਜੀ
ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋਜੀ
ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋਜੀ
ਵੇ ਮੈ ਹੰਜੂਆਂ ਦੇ ਵੈਨ ਬੜੇ ਰੋਕ ਰੋਕ ਰੱਖੇ
ਵੇ ਮੈਂ ਤੇਰੇ ਪਿੱਛੇ ਥਾ ਥਾ ਰਗੜੇ ਨੇ ਮੱਥੇ
ਵੇ ਮੈ ਹੰਜੂਆਂ ਦੇ ਵੈਨ ਬੜੇ ਰੋਕ ਰੋਕ ਰੱਖੇ
ਵੇ ਮੈਂ ਤੇਰੇ ਪਿੱਛੇ ਥਾ ਥਾ ਰਗੜੇ ਨੇ ਮੱਥੇ
ਵੇ ਕਿਸੇ ਹੋਰ ਦੇ ਨੈਣਾ ਦਾ ਕਿਤੇ ਨੂਰ ਹੀ ਨਾ ਹੋਜਾਈ
ਚੰਨਾ ਦੂਰ ਹੁੰਦਾ ਹੁੰਦਾ ਕੀਤੇ ਦੂਰ ਹੀ ਨਾ ਹੋਜੀ
ਦੱਸ ਵਾਅਦੇ ਕਰੇਗਾ ਕੇਹੜੇ ਜਨਮਾਂ ਚ ਪੂਰੇ
ਚੰਨਾ ਜੇ ਰਹਿ ਗਏ ਸਾਡੇ ਸੁਪਨੇ ਅਧੂਰੇ
ਦੱਸ ਵਾਅਦੇ ਕਰੇ ਗਾ ਕਿਹੜੇ ਜਨਮਾਂ ਚ ਪੂਰੇ
ਚੰਨਾ ਜੇ ਰਹਿ ਗਏ ਸਾਡੇ ਸੁਪਨੇ ਅਧੂਰੇ
ਰਵੇ ਰਿਸਦਾ ਹਮੇਸ਼ਾ ਤੂੰ ਨਾਸੂਰ ਹੀ ਨਾ ਹੋਜੀ
ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋਜੀ
ਚੰਨਾ ਦੂਰ ਹੁੰਦਾ ਹੁੰਦਾ ਐਵੇਂ ਦੂਰ ਹੀ ਨਾ ਹੋਜੀ