ਹਵਾ ਵਿੱਚ ਹੋ ਨਾ ਸਵਾਰ ਨੱਢੀਏ
ਓਏ ਐਡਾ ਵੀ ਨਹੀਂ ਵੈਲੀ ਤੇਰਾ ਯਾਰ ਨੱਢੀਏ
ਹਵਾ ਵਿੱਚ ਹੋ ਨਾ ਸਵਾਰ ਨੱਢੀਏ
ਓਏ ਐਡਾ ਵੀ ਨਹੀਂ ਵੈਲੀ ਤੇਰਾ ਯਾਰ ਨੱਢੀਏ
ਜਿਹੜਾ ਲੈ ਕੇ ਪਿਸਤੌਲੀ ਜਿਹੀ ਘੁੰਮਦਾ
ਜਿਹੜਾ ਲੈ ਕੇ ਪਿਸਤੌਲੀ ਜਿਹੀ ਘੁੰਮਦਾ
ਮਿੱਤਰਾਂ ਦਾ ਰਾਹ ਬਿੱਲੋ ਸ਼ੇਰ ਵੀ ਨਹੀਂ ਕੱਟਦੇ
ਇੱਕ ਵਾਰੀ ਬੱਸ ਉਹਨੂੰ ਨਾਂ ਸਾਡਾ ਦੱਸਦੇ
ਮਿੱਤਰਾਂ ਦਾ ਰਾਹ ਬਿੱਲੋ ਸ਼ੇਰ ਵੀ ਨਹੀਂ ਕੱਟਦੇ
ਇੱਕ ਵਾਰੀ ਬੱਸ ਉਹਨੂੰ ਨਾਂ ਸਾਡਾ ਦੱਸਦੇ
ਜਿਹੜੇ ਬਹੁਤੀਆਂ ਕਰਨ ਬਦਮਾਸ਼ੀਆਂ
ਐਵੇਂ ਨਹੀਂ ਬੇਗਾਨੇ ਜ਼ੋਰ ਉੱਤੇ ਬਹੁਤਾ ਮੱਚੀਦਾ
ਕਿਸੇ ਦੇ ਇਸ਼ਾਰਿਆਂ ਤੇ ਇੰਨਾ ਵੀ ਨਹੀਂ ਨੱਚੀਦਾ
ਐਵੇਂ ਨਹੀਂ ਬੇਗਾਨੇ ਜ਼ੋਰ ਉੱਤੇ ਬਹੁਤਾ ਮੱਚੀਦਾ
ਕਿਸੇ ਦੇ ਇਸ਼ਾਰਿਆਂ ਤੇ ਇੰਨਾ ਵੀ ਨਹੀਂ ਨੱਚੀਦਾ
ਕੱਢ ਦਿਆਂਗੇ ਭੁਲੇਖਾ ਸਾਰਾ ਉਸ ਦਾ
ਕੱਢ ਦਿਆਂਗੇ ਭੁਲੇਖਾ ਸਾਰਾ ਉਸ ਦਾ
ਓ ਨਹੀਂ ਰੀਸਾ ਬੌਬੀ ਨਾਗਰਾ ਕਨੇਡੇ ਆਲੀਆ ਚੱਕ ਦੇ ਸ਼ੇਰਾ
ਹੱਦੋਂ ਵੱਧ ਅਸੀਂ ਕਦੇ ਝੱਲੀ ਨਾ ਵੰਗਾਰ ਨੀ
ਕਹਿ ਦੇ ਉਹਨੂੰ ਜਾਵੇ ਨਾ ਔਕਾਤ ਵਿੱਚੋਂ ਬਾਹਰ ਨੀ
ਹੱਦੋਂ ਵੱਧ ਅਸੀਂ ਕਦੇ ਝੱਲੀ ਨਾ ਵੰਗਾਰ ਨੀ
ਕਹਿ ਦੇ ਉਹਨੂੰ ਜਾਵੇ ਨਾ ਔਕਾਤ ਵਿੱਚੋਂ ਬਾਹਰ ਨੀ
ਉਹ ਬੜਾ ਰੱਖਦਾ ਬੁਲੰਦ ਸਦਾ ਹੌਸਲਾ
ਉਹ ਬੜਾ ਰੱਖਦਾ ਬੁਲੰਦ ਸਦਾ ਹੌਸਲਾ