LyricFind Logo
LyricFind Logo
Profile image icon
Lyric cover art

Wakhre Raah

Apple Music logo
Deezer logo
Spotify logo
Lyrics
ਹਾਏ ਆਜਾ ਗੱਲਾਂ ਕਰ ਲਈਏ ਫਿਰ ਮੌਕਾ ਨਹੀਂ ਮਿਲਣਾ
ਏਹ ਦੁਨੀਆ ਦੁਸ਼ਮਣ ਪਿਆਰਾ ਦੀ ਇੱਥੇ ਸੌਖਾ ਨਹੀਂ ਮਿਲਣਾ
ਏਹ ਦਿਲ ਮਿਲਿਆਂ ਨੂੰ ਜਰਦੀ ਨਾ ਇਸ਼ਕੇ ਵਿੱਚ ਚੱਲਦੀ ਮਰਜ਼ੀ ਨਾ
ਪਹਿਲਾਂ ਮਿਲਦੇ ਰਹੇ,ਫਿਰ ਟੁੱਟਦੇ ਰਹੇ, ਫਿਰ ਰੋ ਰੋ ਹੋਣ ਜੁਦਾ
ਚੱਲਦੇ ਰਹਿਣੇ ਸਾਹ, ਆਸ਼ਿਕ ਦੀ ਏਹੋ ਸਜ਼ਾ ਲੈ ਸੱਜਣਾ
ਅੱਜ ਤੋਂ ਹੋ ਚਲੇ ਆਪਣੇ ਵੱਖਰੇ ਰਾਹ

ਓ ਦਿਨ ਕੱਠੇਆਂ ਜਿਹੜੇ ਗੁਜ਼ਰੇ ਨੇ, ਮੈਨੂੰ ਏਹਨੀ ਜ਼ਿੰਦਗੀ ਕਾਫ਼ੀ ਏ
ਆਪਾਂ ਚਾਹ ਕੇ ਵੀ ਇਕ ਨਾ ਹੋਏ, ਏਹ ਹਸਰਤ ਰਹਿ ਗਈ ਬਾਕੀ ਏ
ਖ਼ਾਬਾਂ ਵਿੱਚ ਮਿਲਿਆ ਕਰ ਮੈਨੂੰ, ਤੇਰਾ ਹਰ ਸੁਪਨਾ ਸੋਹਣਾ ਏ
ਤੇਰੇ ਗੱਲ ਲੱਗ ਕੇ ਹੱਸਣਾ ਮੈਂ, ਤੇਰੇ ਗੱਲ ਲੱਗ ਕੇ ਰੋਣਾ ਏ
ਮੰਨਿਆ ਕਿ ਹੋਏ ਜੁਦਾ, ਪਰ ਸਕਦੇ ਨਹੀਂ ਭੁਲਾ ਲੈ ਸੱਜਣਾ ਅੱਜ ਤੋਂ ਹੋ ਚਲੇ ਆਪਣੇ ਵੱਖਰੇ ਰਾਹ

ਏਹ ਇਸ਼ਕੇ ਦਾ ਦਸਤੂਰ ਰਹਾ, ਦਿਲ ਟੁੱਟ ਕੇ ਹੁੰਦਾ ਚੂਰ ਰਹਾ
ਪਹਿਲਾਂ ਦਿਲ ਹੱਥੋਂ ਮਜਬੂਰ ਰਹਾ, ਫਿਰ ਜੱਗ ਹੱਥੋਂ ਮਜਬੂਰ ਰਹਾ
ਕੱਚਿਆਂ ਤੇ ਤਰਨਾ ਪੈਂਦਾ ਏ, ਦੁੱਖ ਹੱਸ ਕੇ ਜਰਨਾ ਪੈਂਦਾ ਏ
ਅੱਗ ਇਸ਼ਕ ਦੀ ਬਲਦੇ ਰੱਖਣ ਨੂੰ, ਆਸ਼ਿਕ ਨੂੰ ਜਲਨਾ ਪੈਂਦਾ ਏ
ਪੀਰਾਂ ਦਾ ਰੱਬ ਗਵਾਹ, ਸੜ ਸੁਪਨੇ ਹੋਏ ਸਵਾਹ ਲੈ ਸੱਜਣਾ
ਅੱਜ ਤੋਂ ਹੋ ਚਲੇ ਆਪਣੇ ਵੱਖਰੇ ਰਾਹ ਆ

WRITERS

Gagan Sidhu, Raj Gurmeet

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other