ਤੇਰਿਆਂ ਪੈਰਾਂ 'ਤੇ ਚੁੰਨੀ ਧਰਦੀ, ਵੇ ਬਲਬੀਰੋ ਭਾਬੀ
ਸੁਚੇਯਾ ਵੇ ਮਿਨਤਾਂ ਤੇਰੀਆਂ ਕਰਦੀ, ਵੇ ਬਲਬੀਰੋ ਭਾਬੀ
ਸੁਚੇਯਾ ਵੇ ਮਿਨਤਾਂ ਤੇਰੀਆਂ ਕਰਦੀ, ਵੇ ਬਲਬੀਰੋ ਭਾਬੀ
ਨੰਗ ਦੇ ਹਜ਼ਾਰ ਗਿਣ ਮਾਰਾਂ, ਵੇ ਤੇਰੇ ਘਰ ਦਿਓਰਾ
ਬੀਰੋ ਫਿਰੇ ਲੁੱਟਦੀ ਬਹਾਰਾਂ, ਵੇ ਤੇਰੇ ਘਰ ਦਿਓਰਾ
ਓ, ਲੀਕਾਂ ਨਾਲ਼ ਨੱਕ ਦੇ ਕੱਢਾਂ
ਬਣਕੇ ਨਰੈਣੇ ਦੀ ਮੈਂ ਰਹਿਣਾ, ਵੇ ਸੱਚ ਕਹਿੰਦੀ ਬੀਰੋ
ਕੂਕਣਾ ਕੀ, ਮੱਲ ਮੈਂ ਟੁੱਟ ਪੈਣਾ, ਵੇ ਸੱਚ ਕਹਿੰਦੀ ਬੀਰੋ
ਹੋਵੇਂ ਕਿਓਂ ਦਿਓਰਾ ਗੱਲੋ-ਗਾਲੀ, ਵੇ ਮੋਢੇ ਤੋਂ ਲਾਹ ਕੇ?
ਕੀਲੇ 'ਤੇ ਟੰਗਦੇ ਦੋਨਾਲੀ, ਵੇ ਮੋਢੇ ਤੋਂ ਲਾਹ ਕੇ
ਸੁਚੇ ਨੇ ਰੱਬ ਧਿਆਕੇ, LG ਦਾ ਰੌਂਦ ਪਾ ਕੇ
ਖਾਂਦਾ ਸੀ ਘਿਓ ਦੇ ਨਿੱਤ ਚੂਰਮੇਂ, ਵੈਰੀ ਤੋਂ ਬਦਲਾ
ਲੈ ਲਿਆ ਥਰੀਕੇ, ਸੁਚੇ ਸੂਰਮੇ , ਵੈਰੀ ਤੋਂ ਬਦਲਾ
ਲੈ ਲਿਆ ਥਰੀਕੇ, ਸੁਚੇ ਸੂਰਮੇ , ਵੈਰੀ ਤੋਂ ਬਦਲਾ