LyricFind Logo
LyricFind Logo
Profile image icon
Lyric cover art

Nehar Kinare

Apple Music logo
Deezer logo
Spotify logo
Lyrics
ਲਾ ਲ ਲਾ ਲ ਲਾ
ਹਮੱਮ ਹਮੱਮ

ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਵੇ, ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ

ਇੱਕ ਤੂੰ ਹੋਵੇ ਇੱਕ ਮੈਂ ਹੋਵਾ
ਇੱਕ ਤੂੰ ਹੋਵੇ ਇੱਕ ਮੈਂ ਹੋਵਾ
ਅੰਬੀਆਂ ਦੀ ਸੰਗਨੀ ਛਾਂ ਹੋਵੇ

ਇਸ ਜਗ ਦੀਆਂ ਨਜ਼ਰਾਂ ਤੋਂ ਓਹਲੇ
ਬਸ ਵੱਖਰੀ ਜਿਹੀ ਕੋਈ ਥਾਂ ਹੋਵੇ
ਤੇਰੇ ਕਦਮਾਂ ਵਿੱਚ ਵਿਛਾ ਦੇਆ ਅੰਬਰਾਂ ਦੇ ਤਾਰੇ
ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਮੇਰੇ ਹਾਣ ਦੇ ਆ ਸਭ ਜਾਣ ਦੇ ਆ
ਮੇਰੇ ਹਾਣ ਦੇ ਆ ਸਭ ਜਾਣ ਦੇ ਆ
ਆ ਹਿੱਕ ਤੇ ਸੋ ਜਾ ਸਿਰ ਧਰ ਕੇ
ਆ ਬੈਠ ਸਾਹਮਣੇ ਹਾਣ ਦੀਏ
ਤੇਨੂੰ ਵੇਖ ਲਵਾ ਅੱਜ ਜੀ ਭਰ ਕੇ
ਸਦਾ ਖੈਰਾਂ ਮੰਗਦੇ ਤੇਰੀਆਂ ਮੇਰੇ ਨੈਨ ਕੁਆਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ

ਲਾ ਲ ਲਾ ਲ ਲਾ

ਤੂੰ ਪਿਆਰ ਮੇਰਾ ਸੰਸਾਰ ਮੇਰਾ
ਤੂੰ ਪਿਆਰ ਮੇਰਾ ਸੰਸਾਰ ਮੇਰਾ
ਤੇਰੇ ਸਾਹ ਨਾਲ ਆਉਂਦਾ ਸਾਹ ਮੈਨੂੰ
ਮੈਂ ਤੇਰੇ ਵਿੱਚ ਸਮਾ ਜਾਵਾਂ
ਘੁਟ ਕੇ ਗਲਵਕੜੀ ਪਾ ਮੈਨੂੰ
ਜਦ ਛਣਕਣ ਵੰਗਾ ਤੇਰੀਆਂ
ਦੁੱਖ ਟੁੱਟ ਜਾਣ ਸਾਰੇ
ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ

ਚਾਹ ਚੜ੍ਹ ਜਾਵੇ ਸਮਾਂ ਖੜ ਜਾਵੇ
ਚਾਹ ਚੜ੍ਹ ਜਾਵੇ ਸਮਾਂ ਖੜ ਜਾਵੇ
ਮੇਰਾ ਤੇਰਿਆ ਹੱਥਾਂ ਵਿੱਚ ਮੂੰਹ ਹੋਵੇ
ਤੇਰੇ ਵਾਲਾ ਵਿੱਚ ਹੱਥ ਫੇਰ ਦੇਆਂ
ਤੇਰਾ ਫਰਕ ਰਿਹਾ ਲੂੰ ਲੂੰ ਹੋਵੇ
ਲਖਵਿੰਦਰਾ ਤੇਰੇ ਪਿਆਰ ਤੋਂ ਕਈ ਜਨਮ ਮੈਂ ਵਾਰੀ
ਆਂ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਵੇ ਮੈਂ ਪੀਂਘ ਝੁਟਾਉਂ ਹਾਣੀਆ ਤੂੰ ਗਿਣੀਂ ਹੁਲਾਰੇ

WRITERS

Lakhwinder Maan

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

From This Artist