ਮੈਂ ਚੱਲੀ ਆਂ ਪੇਕੇ, ਸੁਣ ਲੈ ਗੱਲ, ਜਵਾਨਾ ਵੇ
ਇਸ ਵਾਰੀ ਨਹੀਂ ਸੁਣਣਾ ਮੈਂ ਕੋਈ ਹੋਰ ਬਹਾਨਾ ਵੇ
ਮੈਂ ਚੱਲੀ ਆਂ ਪੇਕੇ, ਸੁਣ ਲੈ ਗੱਲ, ਜਵਾਨਾ ਵੇ
ਇਸ ਵਾਰੀ ਨਹੀਂ ਸੁਣਣਾ ਮੈਂ ਕੋਈ ਹੋਰ ਬਹਾਨਾ ਵੇ
ਕਾਹਦਾ ਫੋਕਾਂ ਮਾਣ ਕਰਾਂ ਤੇਰੀ ਸਰਦਾਰੀ 'ਤੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਥੋੜਾ ਜਿਹਾ ਬਸ ਹੋਰ ਸਬਰ ਕਰ, ਮੇਰੀਏ ਜਾਨੇ ਨੀ
ਅਪਣੇ ਵਿਆਹ ਦਾ ਕਰਜ਼ਾ ਦੇਵਾਂ ਮੋੜ ਰਕਾਣੇ ਨੀ
ਥੋੜਾ ਜਿਹਾ ਬਸ ਹੋਰ ਸਬਰ ਕਰ, ਮੇਰੀਏ ਜਾਨੇ ਨੀ
ਅਪਣੇ ਵਿਆਹ ਦਾ ਕਰਜ਼ਾ ਦੇਵਾਂ ਮੋੜ ਰਕਾਣੇ ਨੀ
ਇਸ ਵਾਰੀ ਲਾ ਦੇਣਾ ਏ ਮਗਰੋਂ ਸ਼ਾਹੂਕਾਰਾਂ ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਮੋਗੇ ਕੋਲ ਜ਼ਮੀਨ 50 ਕਿਲਿਆਂ ਦੀ ਢੇਰੀ ਵੇ
ਤਿੰਨ ਮੋਟਰਾਂ ਲੱਗੀਆਂ ਹੁੰਦੀ ਫਸਲ ਬਥੇਰੀ ਵੇ
ਤਿੰਨ ਮੋਟਰਾਂ ਲੱਗੀਆਂ ਹੁੰਦੀ ਫਸਲ ਬਥੇਰੀ ਵੇ
ਯੋ ਖਿੜ ਜਾਂਦਾ ਏ ਨਰਮਾਂ ਜਿਦਾਂ ਫੁੱਲ ਫੁਲਕਾਰੀ ਦੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
Zink, Urea, D.A.P, ਸਭ ਮਹਿੰਗੀਆਂ ਰਿਹਾ ਨੇ
ਇੱਕ ਫਸਲ 'ਤੇ ਹੁੰਦੀਆਂ ਹੁਣ ਅੱਠ-ਨੌਂ ਸਪਰੇਹਾਂ ਨੇ
ਇੱਕ ਫਸਲ 'ਤੇ ਹੁੰਦੀਆਂ ਹੁਣ ਅੱਠ-ਨੌਂ ਸਪਰੇਹਾਂ ਨੇ
ਪੱਕਣ ਤੱਕ ਤਾਂ ਖਰਚ ਪਹੁੰਚਦੇ ਕਈ ਹਜ਼ਾਰਾਂ ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਇੱਕ ਫਸਲ ਦੀ ਵੱਟ, ਤੋਂ ਦੂਜੀ 'ਤੇ ਲੱਗ ਜਾਵੇ ਵੇ
ਅਪਣੇ ਲਈ ਫਿਰ ਦੱਸ ਭਲਾ ਕਿ ਜੱਟ ਕਮਾਵੇਂ ਵੇ
ਅਪਣੇ ਲਈ ਫਿਰ ਦੱਸ ਭਲਾ ਕਿ ਜੱਟ ਕਮਾਵੇਂ ਵੇ
ਚੱਲ ਕੋਠੀ, ਪਾਈਏ ਸ਼ਹਿਰ ਨੌਕਰੀ ਲੱਗ ਸਰਕਾਰੀ 'ਤੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਹਾਂ, ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਜਿਸ ਦੇ ਸਿਰ 'ਤੇ ਰੋਟੀ ਖਾਂਦਾ ਏਹ ਜਗ ਸਾਰਾ ਨੀ
ਦੋ-ਦੋ ਮਹੀਨੇ ਮੰਡੀਆਂ ਦੇ ਵਿੱਚ ਰੁਲੇ ਵੀਚਾਰਾ ਨੀ
ਦੋ-ਦੋ ਮਹੀਨੇ ਮੰਡੀਆਂ ਦੇ ਵਿੱਚ ਰੁਲੇ ਵੀਚਾਰਾ ਨੀ
ਵੋਟਾਂ ਵੇਲੇ ਜੱਟ ਯਾਦ ਆਉਂਦਾ ਸਰਕਾਰਾਂ ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਇਸ ਧੰਦੁ ਕਾਰੇ ਦਾ ਨਾ ਕਿਤੇ ਕਿਨਾਰਾ ਦਿਸਦਾ ਵੇ
ਜੱਟ ਦਿਨੋਂ-ਦਿਨ ਜਾਂਦਾ ਐ ਚੱਕੀ 'ਵਿੱਚ ਪਿਸਦਾ ਵੇ
ਜੱਟ ਦਿਨੋਂ-ਦਿਨ ਜਾਂਦਾ ਐ ਚੱਕੀ 'ਵਿੱਚ ਪਿਸਦਾ ਵੇ
Government ਦੀ ਰਹਿਮਤ ਹੁੰਦੀ ਸਦਾ ਵਪਾਰੀ 'ਤੇ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਹਾਂ, ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਛੱਡ ਕੇ ਮਾਣ, ਮਰਾੜਾਂ ਨੂੰ, ਤੁਰ ਗਿਆ ਲੁਧਿਆਣਾ ਨੀ
ਐਸ਼ ਕਰੇ ਲਖਵਿੰਦਰ, ਭਾਵੇਂ ਲੋਕਾਂ ਭਾਣੇ ਨੀ
ਐਸ਼ ਕਰੇ ਲਖਵਿੰਦਰ, ਭਾਵੇਂ ਲੋਕਾਂ ਭਾਣੇ ਨੀ
ਪਰ ਪਤਾ ਕਹਾਣੀ ਸਾਰੀ ਭੁੱਲਰ ਵਰਗਿਆਂ ਯਾਰਾਂ ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਅਜੇ Safari ਸਮਝ, ਸੋਹਣੀਏ, 5911 ਨੂੰ
ਵੇ ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ
ਅਜੇ Safari ਸਮਝ, ਸੋਹਣੀਏ, 5911 ਨੂੰ
ਹਾਂ, ਮੈਂ ਨਹੀਂ ਆਉਣਾ, ਜੇ ਨਾ ਆਇਆ ਲੈਣ Safari 'ਤੇ