LyricFind Logo
LyricFind Logo
Profile image icon
Lyric cover art

Chakney Nu

Apple Music logo
Deezer logo
Spotify logo
Lyrics
ਚੜ੍ਹਦੀ ਜਵਾਨੀ ਸਾਰੇ ਸੱਜਦੇ ਹੀ ਨੇ
ਨੀ ਅੱਲੜ੍ਹ ਪੁਣੇ'ਚ ਠੇਡੇ ਵੱਜਦੇ ਹੀ ਨੇ
ਚੜ੍ਹਦੀ ਜਵਾਨੀ ਸਾਰੇ ਸੱਜਦੇ ਹੀ ਨੇ
ਨੀ ਅੱਲੜ੍ਹ ਪੁਣੇ'ਚ ਠੇਡੇ ਵੱਜਦੇ ਹੀ ਨੇ
ਐਵੇਂ ਹੀ ਜਮਾਨਾ ਪਿਆ ਵੈਰ ਕੁੜੇ
ਸਾਰੇ ਡਿੱਗ ਡਿੱਗ ਹੁੰਦੇ ਨੇ ਸਵਾਰ (ਸਵਾਰ)
ਤੇਰਾ ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ

ਆਸ਼ਕਾਂ ਤੇ ਜ਼ੁਲਫਾ ਦਾ ਜਾਲ ਸੁੱਟ ਸੁੱਟ ਕੇ
ਨੀ ਕਰ ਦਿੱਤੇ ਮੁੰਡੇ ਤੂੰ ਸ਼ੁਦਾਈ ਦਿਲ ਲੁੱਟ ਕੇ
ਆਸ਼ਕਾਂ ਤੇ ਜ਼ੁਲਫਾ ਦਾ ਜਾਲ ਸੁੱਟ ਸੁੱਟ ਕੇ
ਨੀ ਕਰ ਦਿੱਤੇ ਮੁੰਡੇ ਤੂੰ ਸ਼ੁਦਾਈ ਦਿਲ ਲੁੱਟ ਕੇ
ਅਖੀਆਂ ਕਮਾਈ ਜਾਣ ਕਹਿਰ ਕੁੜੇ
ਨੀ ਸਿੱਧਾ ਕਰਨ ਕਲੇਜੇ ਉੱਤੇ ਵਾਰ (ਵਾਰ)
ਤੇਰਾ ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ

ਦੱਬੇ ਪੈਰ ਆਵੀ ਬੂਹੇ ਅਖੀਆਂ ਦੇ ਖੋਲ ਕੇ
ਨੀ ਚੰਦਰਾ ਪਿਆਰ ਕਦੋਂ ਡੰਗਦਾ ਏ ਬੋਲਕੇ
ਦੱਬੇ ਪੈਰ ਆਵੀ ਬੂਹੇ ਅਖੀਆਂ ਦੇ ਖੋਲ ਕੇ
ਨੀ ਚੰਦਰਾ ਪਿਆਰ ਕਦੋਂ ਡੰਗਦਾ ਏ ਬੋਲਕੇ
ਜੋਬਨੇ ਦੀ ਸਿਖਰ ਦੁਪਹਰ ਕੁੜੇ
ਦਿਲ ਕਮਲੇ ਨੇ ਕੀਤੀ ਮੱਤ ਮਾਰ (ਮੱਤ ਮਾਰ)
ਤੇਰਾ ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ

ਮੁੰਡਿਆਂ ਦੀ ਢਾਣੀ ਤੇਰੇ ਗੀਤ ਗਾਉਣ ਲੱਗਪਈ
ਨੀ ਜਦੋ ਦੀ ਤੂੰ ਸੋਣੀਏ ਸ਼ੌਕੀਨੀ ਲਾਉਣ ਲਗਪੀ
ਮੁੰਡਿਆਂ ਦੀ ਢਾਣੀ ਤੇਰੇ ਗੀਤ ਗਾਉਣ ਲੱਗਪਈ
ਨੀ ਜਦੋ ਦੀ ਤੂੰ ਸੋਣੀਏ ਸ਼ੌਕੀਨੀ ਲਾਉਣ ਲਗਪੀ
ਝੋਲੀ ਵਿੱਚ ਪਏ ਅੱਜ ਖੈਰ ਕੁੜੇ
ਰਾਜ ਕਾਕੜਾ ਬਣਾਲਾ ਦਿਲਦਾਰ (ਦਿਲਦਾਰ)
ਤੇਰਾ ਜਾਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਜਾਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਤੇਰਾ ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ
ਜਾਣਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚੱਕਣੇ ਨੂੰ ਖੜ੍ਹੇ ਨੇ ਤਿਆਰ

WRITERS

RAJWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist