LyricFind Logo
LyricFind Logo
Profile image icon
Lyric cover art

ILAHI

Apple Music logo
Deezer logo
Spotify logo
Lyrics
ਮੁਹੱਬਤਾਂ ਨੇ ਪਾਕ ਕੁੜ੍ਹੇ
ਹਰ ਗੱਲ ਤੇਰੇ ਨਾਲ ਜੁੜੇ
ਦਿਲ ਨੂੰ ਸਕੂਨ ਮੇਰੇ ਆਉਂਦਾ
ਨੀ ਤੂੰ ਜਦ ਨਾਲ ਤੁਰੇਂ
ਚਿਹਰੇ ਤੇ ਨੂਰ ਇਲਾਹੀ
ਭੁੱਲ ਕਿੱਥੋਂ ਹੋਣਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਤੈਥੋਂ ਕੋਈ ਸੋਹਣਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਲਿਸ਼ਕੇਂ ਜਿਉਂ ਸੋਨਾ ਨੀ
ਬਿਨ ਤੇਰੇ ਹੋਰ ਨਾ ਦਿਸਦਾ

ਤਰੀਫ਼ਾਂ ਕਰ ਸੁੱਕ ਜਾਣ
ਬੁੱਲਾਂ ਨੂੰ ਹਰਾਉਂਗੀ
ਭੌਰਾਂ ਨੂੰ ਵੀ ਸੁਰਤ ਨਾ
ਫੁੱਲਾਂ ਨੂੰ ਹਰਾਉਂਗੀ
ਮਹਿੰਗੇ ਤੋਂ ਨੀ ਮਹਿੰਗੇ
ਨੱਗ ਫਿੱਕੇ ਜਿਹੇ ਲੱਗਦੇ
ਮੁਰੀਦ ਤੇਰੇ ਹੋ ਗਏ ਸਾਰੇ
ਜੌਰਾਂ ਨੂੰ ਹਰਾਉਂਗੀ
ਫ਼ੱਕਰਾਂ ਤੇ ਗੌਰ ਜਿਹਾ ਕਰਲਾ
ਦਿਲ ਕਹਿੰਦੇ ਲਾਉਣਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਤੈਥੋਂ ਕੋਈ ਸੋਹਣਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਲਿਸ਼ਕੇਂ ਜਿਉਂ ਸੋਨਾ ਨੀ
ਬਿਨ ਤੇਰੇ ਹੋਰ ਨਾ ਦਿਸਦਾ

ਸਦਕੇ ਤੇਰੇ ਮੈਂ ਜਾਵਾਂ
ਹੱਸਣੇ ਦੇ ਢੰਗ ਤੇ
ਬੇਰੰਗੀ ਜ਼ਿੰਦਗੀ
ਨੂੰ ਰੰਗਾਂ ਵਿੱਚ ਰੰਗਦੇਂ
ਖ਼ੁਦਾ ਮਿਹਰਬਾਨ ਹੋਇਆ
ਸੋਹਣੀਏ ਤਾਸੀਰ ਤੇ
ਹੂਰ ਨੀ ਤੂੰ ਐਸੀ
ਜੋ ਦੁਆਵਾਂ ਵਿੱਚ ਮੰਗਦੇ
ਰਾਹਵਾਂ ਦਾ ਇਲਮ ਜੇ ਹੁੰਦਾ
ਰਾਹੀ ਬਣ ਆਉਂਦਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਤੈਥੋਂ ਕੋਈ ਸੋਹਣਾ ਨੀ
ਬਿਨ ਤੇਰੇ ਹੋਰ ਨਾ ਦਿਸਦਾ
ਲਿਸ਼ਕੇਂ ਜਿਉਂ ਸੋਨਾ ਨੀ
ਬਿਨ ਤੇਰੇ ਹੋਰ ਨਾ ਦਿਸਦਾ

WRITERS

GURPINDER SINGH, SIMRANJEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other