ਮੈਨੂੰ ਆਉਂਦੇ ਨਹੀਂ proof ਜੇ ਦੇਣੇ ਹਾਣ ਦਿਆ
ਤੇਰੇ ਤੋਂ ਕੀ ਲਕੋਨਾ ਵੇ ਰਮਜ਼ਾਂ ਜਾਣਦਿਆ
ਕਰ ਮਾਣ ਵੇ ਇਸੇ ਗੱਲ ਦਾ ਤੇਰੇ ਹੁੰਦਿਆਂ ਕਦੇ ਨੀ ਰੋਈ
ਤੇਰੇ ਨਾਲ ਦਿਲ ਮਿਲਿਆ ਤੇਰੇ ਨਾਲ ਮਹੁੱਬਤ ਹੋਈ
ਤੇਰੇ ਤੋਂ ਨੇੜੇ ਵੇ ਮੈਨੂੰ ਦੂਜਾ ਹੋਰ ਨਾ ਕੋਈ
ਤੇਰੇ ਤੋਂ ਨੇੜੇ ਵੇ ਮੈਨੂੰ ਦੂਜਾ ਹੋਰ ਨਾ ਕੋਈ
ਵੇ ਨਜ਼ਰ ਨਾ ਤੇਰੀ ਮੈਥੋਂ ਕਿਧਰੇ ਹੱਟ ਜਾਵੇ
ਮੈਂ ਸੂਟ ਵੀ ਓਹੀਓ ਪਾਵਾਂ ਜੋ ਤੈਨੂੰ ਜੱਚ ਜਾਵੇ
ਪੁੰਜੇ ਵੀ ਮੈਂ ਪੈਰ ਤੈਨੂੰ ਪੁੱਛ ਪੁੱਛ ਰੱਖਾਂ
ਕੋਈ ਵੀ ਜੇ ਮਸਲਾ ਤੇ ਪਹਿਲਾਂ ਤੈਨੂੰ ਦੱਸਾਂ
ਮਿਲ ਕੇ ਤੂੰ ਜਾਣਾ ਏ ਤੇ ਲੈਜੇ ਨਾਲ ਅੱਖਾਂ
ਇਹਦੇ ਤੋਂ ਕੀ ਵੱਡਾ ਏ ਵੇ ਸੋਹ ਤੇਰੀ ਚੱਕਾਂ
ਤੂੰ ਮੇਰਾ ਇੰਨਾ ਕਾਫ਼ੀ ਕਿਸੇ ਚੀਜ਼ ਦੀ ਲੋੜ ਨਾ ਕੋਈ
ਤੇਰੇ ਨਾਲ ਦਿਲ ਮਿਲਿਆ ਤੇਰੇ ਨਾਲ ਮਹੁੱਬਤ ਹੋਈ
ਮੇਰੇ ਤੋਂ ਨੇੜੇ ਵੇ ਮੈਨੂੰ ਦੂਜਾ ਹੋਰ ਨਾ ਕੋਈ
ਮੈਨੂੰ ਪੋਹ ਦੇ ਪਾਲੇ ਨਿੱਘ ਵਰਗੀ ਤੇਰੀ ਗੱਲ ਵੱਕੜੀ
ਕਹਿ ਸਕੀ ਨੀ ਕਦੇ ਮੈਂ ਖੁੱਲ੍ਹ ਕੇ ਤੈਨੂੰ ਗੱਲ ਵੱਖਰੀ
ਖ਼ਾਬ ਮੇਲੇ ਮੱਸਿਆਂ ਦੇ ਤੇਰੇ ਨਾਲ ਵੇਖੇ
ਭੁੱਲ ਜਾਂਦਾ ਸਭ ਆਵੇ ਤੂੰ ਜਦੋਂ ਚੇਤੇ
ਸੁਰਮੇ ਨੂੰ jealousy ਜੀ ਹੋਣ ਲੱਗੀ ਮੈਥੋਂ
ਹਾਏ ਅੱਖੀਆਂ ਦੇ ਤੇਰੇ ਨਾਲ ਪਏ ਕਾਦੇ ਪੇਚੇ
ਮੰਨਣਾ ਪਊਗਾ ਸਿੱਧੂਆ ਤੈਨੂੰ ਦਿਲ ਵਿੱਚ ਮੇਰੇ ਚੋਰ ਨੀ ਕੋਈ
ਤੇਰੇ ਨਾਲ ਦਿਲ ਮਿਲਿਆ ਤੇਰੇ ਨਾਲ ਮਹੁੱਬਤ ਹੋਈ
ਮੇਰੇ ਤੋਂ ਨੇੜੇ ਵੇ ਮੈਨੂੰ ਦੂਜਾ ਹੋਰ ਨਾ ਕੋਈ
ਮਾਹੀ ਵੇ ਮਾਹੀ ਗੱਡੀ ਆਪ ਮੈਂ ਚਲਾ ਕੇ
ਮਾਹੀ ਵੇ ਮਾਹੀ ਗੱਡੀ ਆਪ ਮੈਂ ਚਲਾ ਕੇ
ਓ ਸ਼ਹਿਰ ਕਮਾਊ ਤੈਨੂੰ ਮੇਰਾ ਫਿਰ ਆਪੇ ਹੀ ਸੋਚ ਲਈ
ਆਪੇ ਹੀ ਸੋਚ ਲਈ ਕਿਹੜੀ ਗਲੀ ਆਉਣਾ ਲਾਕੇ ਸੇਹਰਾ
ਫਿਰ ਆਪੇ ਹੀ ਸੋਚ ਲਈ ਫਿਰ ਆਪੇ ਹੀ ਸੋਚ ਲਈ
ਕਿਹੜੀ ਗਲੀ ਆਉਣਾ ਲਾਕੇ ਸੇਹਰਾ
ਫਿਰ ਆਪੇ ਹੀ ਸੋਚ ਲਈ, ਆਪੇ ਸੋਚ ਲਈ