ਹੋ ਅੱਧੇ ਹੋ ਗਏ ਆਂ ਪਾਗਲ ਪੂਰੇ ਕਰ ਦੂਗੀ
ਕੀ ਪਤਾ ਚੜ੍ਹੀ ਜਵਾਨੀ ਵਾਂਗ ਸ਼ਰਾਬ ਦੇ ਚੜ੍ਹ ਜਾਊਗੀ
ਜੇ ਜ਼ੁਲਫ਼ਾਂ ਖੋਲ੍ਹੇ ਸਾਡੇ ਲਈ ਫਿਰ ਧੁੱਪ ਕੀ ਤੇ ਛਾਂ ਕੀ ਏ
ਉਹਨੇ ਜੋ ਕੀਤਾ ਮੇਰੇ ਤੇ ਉਸ ਟੂਣੇ ਦਾ ਨਾਂ ਕੀ ਏ

ਹੋ ਸੋਹਣੇ ਸੂਟ ਨੇ ਵੱਖਰੇ ਜਿਹੇ ਬੜੇ ਕਰਦੀ ਆ ਨਖਰੇ ਜੇ
ਹੌਸਲਾ ਕਰਕੇ ਗੱਲ ਦਿਲ ਦੀ ਕਹਿ ਦਈਏ ਕੱਲੀ ਟੱਕਰੇ ਜੇ
ਹਾਏ ਫੜ ਲਈਏ ਤੇ ਛੱਡਦੇ ਨਹੀਂ ਫਿਰ ਹੱਥ ਕੀਤੇ ਬਾਂਹ ਕੀ ਏ
ਉਹਨੇ ਜੋ ਕੀਤਾ ਮੇਰੇ ਤੇ ਉਸ ਟੂਣੇ ਦਾ ਨਾਂ ਕੀ ਏ
ਉਹਨੇ ਜੋ ਕੀਤਾ ਮੇਰੇ ਤੇ ਉਸ ਟੂਣੇ ਦਾ ਨਾਂ ਕੀ ਏ
ਕੰਨਾਂ ਵਿੱਚ ਵਾਲੀਆਂ ਜੜੀਆਂ ਉਹ ਹੱਸ ਕੇ ਲਾਉਂਦੀ ਹੱਥ ਕੜੀਆਂ
ਰਾਜ਼ ਉਹਦੀ ਖ਼ੂਬਸੂਰਤੀ ਦਾ ਉਹਦੇ ਤੋਂ ਪੁੱਛਦੀਆਂ ਪਰੀਆਂ
ਵਾਰ ਕੇ ਜ਼ਿੰਦਗੀ ਭੁੱਲ ਗਿਆ ਹਾਂ ਹੁਣ ਪਿੱਛੇ ਤੇ ਗਾਂਹ ਕੀ ਏ
ਉਹਨੇ ਜੋ ਕੀਤਾ ਮੇਰੇ ਤੇ ਉਸ ਟੂਣੇ ਦਾ ਨਾਂ ਕੀ ਏ
ਉਹਨੇ ਜੋ ਕੀਤਾ ਮੇਰੇ ਤੇ ਉਸ ਟੂਣੇ ਦਾ ਨਾਂ ਕੀ ਏ
ਗ਼ਾਲਿਬ ਦੇ ਸ਼ੇਰ ਜਿਹੀਆਂ ਅੱਖੀਆਂ ਗਵਾਚ ਗਏ ਜਦੋਂ ਤੱਕੀਆਂ
ਉਹ ਚਿੱਟੇ ਬੱਦਲਾਂ ਦੇ ਵਰਗੀ ਹਾਏ ਨੀਂਦਾਂ ਕਰ ਗਈ ਕੱਚੀਆਂ
ਇਸ਼ਕ ਗੁਰਜੀਤ ਗਿੱਲ ਕਰਦਾ ਜੇ ਇੱਕ ਤਰਫ਼ਾ ਏ ਤਾਂ ਕੀ ਏ