ਇਸ਼ਕ ਵਿੱਚ ਮੁਕਮਲ ਜਾਂ ਅਧੂਰੇ
ਜੋ ਵੀ ਹੋਏ ਉਹਨਾਂ ਤੋਂ ਜ਼ਿਆਦਾ ਹੋਏ
ਅਸੀਂ ਕਾਫ਼ੀ ਅਰਸੇ ਤੋਂ ਸ਼ਰੀਫ਼ ਸੀ
ਓਹ ਗੁਸਤਾਖ਼ ਤਾਜ਼ਾ ਤਾਜ਼ਾ ਹੋਏ
Tell'em where you're from man
ਹੁਸਨ ਤੇਰੇ ਤੇ ਚੰਨ ਜਿਹੀ ਸਾਦਗੀ
ਦਿਲ ਵੱਟੇ ਕਰ ਕਾਰਵਾਈ ਕਾਗਜ਼ੀ
ਨਜ਼ਰਾਂ ਤਾਂ ਤੈਨੂੰ ਲੱਗਣੀਆਂ ਲਾਜ਼ਮੀ
ਕਾਲਾ ਟਿੱਕਾ ਲਾਉਣਾ ਬਸ ਬਾਕੀ ਆ
ਜਾਨ ਜਾਨ ਸਾਡੇ ਨਾਲ ਲੜੀ ਜਾਵੇ ਓਹ
ਨਖਰਾ ਜੋ ਬੇਮਿਸਾਲ ਕਰੀ ਜਾਵੇ ਓਹ
ਮੁੰਡਿਆਂ ਦੇ ਦਿਲਾਂ ਵਿੱਚ ਵੜੀ ਜਾਵੇ ਓਹ
ਹੋ ਕੱਲ੍ਹ ਸਾਡੇ ਕੋਲ ਦੀ ਨੀ ਤੂੰ ਲੰਘ ਗਈ
ਹੱਸਦੀ ਸੀ ਹੱਸ ਕੇ ਤੂੰ ਜਾਨ ਮੰਗ ਲਈ
ਚੋਰ ਚੋਰ ਚੋਰ ਤੂੰ ਦਿਲਾਂ ਦੀ ਚੋਰਣੀ
ਖਿੜ੍ਹੀ ਫਿਰਦੀ ਏ ਜਿਵੇਂ ਮੇਹ ਵਿੱਚ ਮੋਰਣੀ
ਬਣਾਉਂਦਾ ਫਿਰੇ ਮੁੰਡਿਆਂ ਦਾ ਮੋਰ ਗਬਰੂ
ਦੱਸੀਂ ਸਾਡੇ ਲਾਇਕ ਜੇ ਕੰਮ ਹੋਰ ਨੀ
ਤੇਰਾ ਹਾਲ ਘੈਂਟ ਤੈਨੂੰ ਕਹਿਣੂ ਪੁੱਛਣਾ
ਸਾਡਾ ਕੀ ਏ ਹਾਲ ਬਿੱਲੋ ਸਾਨੂੰ ਪੁੱਛ ਨਾ
ਇੱਕੋ ਹੈ ਸਵਾਲ ਜਿਹੜਾ ਤੁਹਾਨੂੰ ਪੁੱਛਣਾ
ਦਿਲ ਦੇਣਾ ਆ ਜਾਂ ਨਹੀਂ ਸਲਾਹ ਕੀ ਆ
ਜਾਨ ਜਾਨ ਸਾਡੇ ਨਾਲ ਲੜੀ ਜਾਵੇ ਓਹ
ਨਖਰਾ ਜੋ ਬੇਮਿਸਾਲ ਕਰੀ ਜਾਵੇ ਓਹ
ਮੁੰਡਿਆਂ ਦੇ ਦਿਲਾਂ ਵਿੱਚ ਵੜੀ ਜਾਵੇ ਓਹ
ਤਿੱਤਲੀਆਂ ਬੈਠਦੀਆਂ ਤੇਰੇ ਚਿਹਰੇ ਤੇ
ਹੁਣ ਕੀ ਤੂੰ ਭਾਲਦੀ ਏ ਦੱਸ ਮੇਰੇ ਤੇ
ਤੈਨੂੰ ਤੰਗ ਕਰਦੇ ਜੋ ਓਹੋ ਕਿਹੜੇ ਨੇ
ਤੜਕੇ ਦੇ ਨਿਕਲੇ ਆ ਜੱਟ ਫੇਰੇ ਤੇ
ਚਾਂਦੀ ਦੀ ਡੱਬੀ ਓਹ ਮੁੰਡਾ ਕੱਢੇ ਗੀਜੇ 'ਚੋਂ
ਤੂੰ ਕੱਢਦੀ Jalapeno ਜਿਵੇਂ pizza 'ਚੋਂ
ਕਰਾਕੇ ਗਈ ਕੁੜੀ ਧੰਨ ਧੰਨ ਕੋਲ ਦੀ
ਕੇ ਗੋਲੀ ਵਾਂਗੂ ਲੰਘੀ ਮੇਰੇ ਕੰਨ ਕੋਲ ਦੀ
ਤੂੰ ਟੌਰ ਕੱਢੇ ਗਬਰੂ ਆ ਵਹਮ ਕੱਢਦਾ
ਤੈਨੂੰ ਮਿਲਣ ਲਈ ਪੂਰਾ time ਕੱਢਦਾ
ਤੇਰੇ ਏਹ ਸ਼ਰੀਰ ਬਿੱਲੋ ਮਹਿਕਾ ਛੱਡਦਾ
ਜਿਵੇਂ ਲਾਣ ਵਿਚੋਂ ਛੱਡ ਦਿਆਂ ਲਾਚੀਆਂ
ਜਾਨ ਜਾਨ ਸਾਡੇ ਨਾਲ ਲੜੀ ਜਾਣੇ ਓ
ਨਖਰਾ ਜੋ ਬੇਮਿਸਾਲ ਕਰੀ ਜਾਣੇ ਓ
ਮੁੰਡਿਆਂ ਦੇ ਦਿਲਾਂ ਵਿੱਚ ਵੜੀ ਜਾਣੇ ਓ
ਜਾਨ ਜਾਨ ਸਾਡੇ ਨਾਲ ਲੜੀ ਜਾਣੇ ਓ
ਨਖਰਾ ਜੋ ਬੇਮਿਸਾਲ ਕਰੀ ਜਾਣੇ ਓ
ਮੁੰਡਿਆਂ ਦੇ ਦਿਲਾਂ ਵਿੱਚ ਵੜੀ ਜਾਣੇ ਓ
Tell'em where you're from man