ਜਿਹਦੀ ਪਹਿਲੀ ਆ ਪਹਿਚਾਣ ਇਨਸਾਨੀਅਤ ਦੀ
ਮਿੱਟੀ ਜਿੱਥੋਂ ਦੀ ਬਗਾਵਤੀ ਹਵਾਨੀਅਤ ਦੀ
ਜਿੱਥੇ ਸਬਰਾਂ ਤੇ ਸਦਕਾ ਨੇ ਜਨਮ ਲਿਆ
ਲੋਕਾਂ ਸਭ ਦੇ ਭਲੇ ਦਾ ਜਿੱਥੇ ਪਰਣ ਲਿਆ
ਜਿੱਥੇ ਉਥੇ ਨਾ ਸਵਾਲ ਵੀ ਜਵਾਬ ਵੇਖ ਕੇ
ਏਹ ਮਾਣੀ ਜਾਂਦੀ ਮੌਜ ਆ ਪੰਜਾਬ ਵੇਖ ਕੇ
ਨਾ ਪੂਰਾ ਵੇਖਿਆ ਹੈ ਜਾਂਦਾ ਇਕਲਾ ਖ਼ਵਾਬ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਜਿਹੜਾ ਮਿਟਿਆ ਨਾ ਅੱਜ ਤੱਕ ਕਿਸੇ ਤੋਂ ਵਜੂਦ
ਰੂਹਾਂ ਖਾਸ ਤੇ ਖ਼ੂਨ ਵਿਚ ਭਰਿਆ ਬਰੂਦ
ਜਿੱਥੇ ਮੁੱਕ ਜਾਂਦੀ ਗਿਣਤੀ ਨਾ ਮੁੱਕੇ ਸੂਰਮੇ
ਜਿੱਥੇ ਨਿੱਕੀਆਂ ਘਰਾਂ ਚੋਂ ਵੱਡੇ ਉੱਠੇ ਸੂਰਮੇ
ਜਿਹਨੇ ਸਹਿਜ ਅਤੇ ਸਾਦਗੀ ਦਾ ਤਗਮਾ ਕਮਾਇਆ
ਜਿਹਨੇ ਹਰ ਵਾਰ ਬੋਰਡਰਾਂ ਤੇ ਲਹੂ ਹੈ ਗਵਾਇਆ
ਜਿਹਨੇ ਹਾਰੀਆਂ ਮੈਦਾਨਾਂ ਵਿਚ ਜਿੱਤ ਆ ਵਖਾਈ
ਜਿਹਨੇ ਸਿਰ ਤਾਂ ਲਹਾਇਆ ਪਰ ਪਿੱਠ ਨਾ ਲਵਾਈ
ਜਿਹੜਾ ਦੱਬਿਆ ਨਾ ਕਿਸੇ ਦਾ ਦਬਾ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਜੇ ਦੇਖਣੀ ਆ ਕਿੱਧਰੇ ਓਹ ਸੰਗ ਦੀਆਂ ਗੱਲਾਂ
ਘੁੱਲੇ ਹਵਾ 'ਚ ਓਹ ਕੁਦਰਤੀ ਰੰਗ ਦੀਆਂ ਗੱਲਾਂ
ਜੇ ਹੱਕ ਸਚ ਦੀ ਲੜਾਈ ਜਜ਼ਬੇ ਦੀ ਘਾਟ ਨਹੀਂ
ਜਿਹਦੇ ਨਾਲ ਬੈਠ ਕੇ ਖਾ ਲਿਆ ਓਹ ਹੋ ਜੇ ਖ਼ਾਸ ਨਹੀਂ
ਜਿੱਥੇ ਫਿਰਦੇ ਜਵਾਨ ਜੇਬ ਵਿੱਚ ਪਾ ਕੇ ਜ਼ੁਰਤਾਂ
ਜਿੱਥੇ ਮਨ ਨੀਵਾ ਤੇ ਅੰਬਰਾਂ ਤੋਂ ਪਾਰ ਸੁਰਤਾਂ
ਨਾ ਜਾਤਾਂ ਪਾਤਾਂ ਆਲਾ ਵਰਤਦੇ ਹਿਸਾਬ ਵੇਖ ਕੇ
ਏਹ ਮਾਣੀ ਜਾਂਦੀ ਮੌਜ ਆ ਪੰਜਾਬ ਵੇਖ ਕੇ
ਨਾ ਪੂਰਾ ਵੇਖਿਆ ਹੈ ਜਾਂਦਾ ਇਕਲਾ ਖ਼ਵਾਬ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਜਿੱਥੇ ਜ਼ਿੰਦਗੀ ਨੂੰ ਮਿਲਦਾ ਸਕੂਨ ਆ ਕੇ
ਜਿੱਥੇ ਆਪ ਹੀ ਆਂ ਮਿਲਦਾ ਜ਼ੂਨੂਨ ਆ ਕੇ
ਜਿੱਥੇ ਕਣਕ ਦੇ ਸਿੱਟਿਆਂ ਚੋਂ ਨਿਸ਼ਰੇ ਪਿਆਰ
ਜਿੱਥੇ ਉਮਰਾਂ ਲਈ ਨਿਭ ਜਾਂਦਾ ਇਕੋ ਇਕਰਾਰ
ਜਿੱਥੇ ਜਾਨ ਨਾਲੋਂ ਵੱਧ ਆ ਜ਼ੁਬਾਨਾਂ ਦਾ ਅਸੂਲ
ਜਿੱਥੇ ਕੀਤੀਆਂ ਜ਼ੁਬਾਨਾਂ ਕਦੇ ਜਾਨ ਨਾ ਫ਼ਜ਼ੂਲ
ਯਾਰੀ ਲਾਉਂਦੇ ਨਹੀਂ ਫ਼ਖ਼ਰ ਨਵਾਬ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਏਹ ਮਾਣੀ ਜਾਂਦੀ ਲਜ਼ਤ ਪੰਜਾਬ ਵੇਖ ਕੇ
ਨਾ ਪੂਰੀ ਮਾਣੀ ਜਾਵੇ ਇਕਲੀ ਬਸ ਖ਼ਵਾਬ ਵੇਖ ਕੇ
ਰਹੇ ਵੱਸਦਾ ਐ ਦੁਨੀਆਂ ਦੇ ਤਾਜ ਵਰਗਾ
ਸਿਰ ਕੱਢਵਾਂ ਐ ਭੀੜ 'ਚੋਂ ਚਨਾਬ ਵਰਗਾ
ਜੇ ਤਾਂ ਜੰਮਿਆ ਚ’ ਹੋਣਾ ਕੇਰਾ ਗਹਿਰਾ ਮਾਰ ਲੈ
ਏਹਦੀ ਮਾਂਕੇ ਮਹਿਕ ਸਿੱਧੂ ਬੇੜਾ ਤਾਰ ਲੈ