ਜਦ ਬੀਤ ਗਿਆ ਸਮਾਂ ਤਾਂ ਕਹਿੰਦੀ ਹੁਣ ਸਭ ਆਮ ਜਿਹਾ ਲੱਗਦੈ
ਗੱਲਾਂ ਤਾਂ ਉਹਦੀਆਂ ਮੁੱਕ ਗਈਆਂ ਤੇ ਹੁਣ ਪਿਆਰ ਵੀ ਘਟ ਹੀ ਗਿਆ ਲੱਗਦੈ
ਤਾਂਹੀਓਂ ਤਾਂ ਕਾਲ ਮੇਰੇ ਦੀ ਵੇਟ ਹੀ ਨੀ ਕਰਦੀ
ਪਹਿਲਾਂ ਤਾਂ ਦਿਲ ਟੁੱਟਣ ਤੋਂ ਤੇ ਹੁਣ ਤੋੜਨ ਤੋਂ ਨੀ ਡਰਦੀ
ਕਹਿੰਦੀ ਦਿਲ ਤੋੜ ਕੇ ਮੈਂ ਮੀਤ ਨੂੰ ਸ਼ਾਇਰ ਬਣਾ ਦੂੰਗੀ
ਡੂੰਘੀ ਸੱਟ ਦੇ ਕੇ ਫੱਟ ਭਰਨੇ ਮੈਂ ਲਫ਼ਜ਼ਾਂ ਨੂੰ ਸਿਖਾ ਦੂੰਗੀ
ਡੂੰਘੀ ਸੱਟ ਦੇ ਕੇ ਫੱਟ ਭਰਨੇ ਮੈਂ ਲਫ਼ਜ਼ਾਂ ਨੂੰ ਸਿਖਾ ਦੂੰਗੀ
ਦੂਰ ਜਾਣ ਤੋਂ ਪਹਿਲਾਂ ਸੁਣ ਲਈਂ ਜੋ ਜੋ ਸੀ ਹੱਡ ਬੀਤੀ
ਗੱਲਾਂ ਚ ਆ ਕੇ ਲੋਕਾਂ ਦੀ ਤੂੰ ਚੰਗੀ ਨਹੀਂ ਕੀਤੀ
ਹੋਣੀ ਭੁੱਲ ਗਈ ਯਾਦ ਤਾਂ ਤੈਨੂੰ ਕਿੱਥੋਂ ਹੋਵਾਂਗੇ
ਬਣੂਗਾ ਮਹਿਲ ਸੋਚਿਆ ਸੀ ਜਦ ਇਕੱਠੇ ਹੋਵਾਂਗੇ
ਦੂਰ ਜਾਣ ਤੋਂ ਪਹਿਲਾਂ ਸੁਣ ਲਈਂ ਜੋ ਜੋ ਸੀ ਹੱਡ ਬੀਤੀ
ਗੱਲਾਂ ਚ ਆ ਕੇ ਲੋਕਾਂ ਦੀ ਤੂੰ ਚੰਗੀ ਨਹੀਂ ਕੀਤੀ
ਦਿਨ ਬੀਤ ਗਏ ਇੱਕ ਯਾਦ ਪੁਰਾਣੀ ਬਣ ਕੇ
ਸਾਡਾ ਪਿਆਰ ਰਹਿ ਗਿਆ ਇੱਕ ਕਹਾਣੀ ਬਣ ਕੇ
ਦੂਰ ਤੈਥੋਂ ਹੋਣਾ ਮੇਰੀ ਤਕਦੀਰ ਸੀ
ਪਤਾ ਨੀ ਕਿਉਂ ਮੇਰੇ ਹੱਥ ਤੇ ਨੀ ਤੇਰੇ ਨਾਂ ਦੀ ਲਕੀਰ ਸੀ
ਲੱਖਾਂ ਚ ਇੱਕ ਮੈਂ ਹੁੰਦਾ ਸੀ ਹੁਣ ਕੱਖ ਪਛਾਣੇ ਨਾ
ਕੀਤਾ ਸੀ ਮੈਂ ਜੋ ਜੋ ਤੇਰਾ ਕੁਝ ਵੀ ਜਾਣੇ ਨਾ
ਲੱਖਾਂ ਚ ਇੱਕ ਮੈਂ ਹੁੰਦਾ ਸੀ ਹੁਣ ਕੱਖ ਪਛਾਣੇ ਨਾ
ਕੀਤਾ ਸੀ ਮੈਂ ਜੋ ਜੋ ਤੇਰਾ ਕੁਝ ਵੀ ਜਾਣੇ ਨਾ
ਬਰਬਾਦ ਤਾਂ ਹੁਣ ਹੋ ਜਾਵਾਂਗੇ ਤੂੰ ਜਸ਼ਨ ਮਨਾ ਲਈਂ ਨੀ
ਮੈਨੂੰ ਕੱਢ ਕੇ ਦਿਲ ਦੇ ਵਿੱਚ ਕਿਸੇ ਹੋਰ ਨੂੰ ਪਾ ਲਈਂ ਨੀ
ਦੂਰ ਜਾਣ ਤੋਂ ਪਹਿਲਾਂ ਸੁਣ ਲਈਂ ਜੋ ਜੋ ਸੀ ਹੱਡ ਬੀਤੀ
ਗੱਲਾਂ ਚ ਆ ਕੇ ਲੋਕਾਂ ਦੀ ਤੂੰ ਚੰਗੀ ਨਹੀਂ ਕੀਤੀ
ਅੱਜ ਫੇਰ ਉਹਨੂੰ ਯਾਦ ਕਰਕੇ ਮੈਂ ਰੋ ਪਿਆ
ਜੋ ਆਪਣੇ ਹੋਏ ਨੀ ਉਹਦੀਆਂ ਯਾਦਾਂ ਨਾਲ ਮੈਂ ਸੌ ਗਿਆ
ਰੱਬ ਕਰੇ ਦੁਬਾਰਾ ਹੁਣ ਸਵੇਰ ਨਾ ਆਵੇ
ਤੇ ਕਦੇ ਉਹਦੀ ਯਾਦ ਮੈਨੂੰ ਫੇਰ ਨਾ ਆਵੇ
ਤੇ ਕਦੇ ਉਹਦੀ ਯਾਦ ਮੈਨੂੰ ਫੇਰ ਨਾ ਆਵੇ
ਇੱਕ ਵਾਰੀ ਕਰ ਲਈਂ ਯਾਦ ਤੂੰ ਮੁੜ ਅਹਿਸਾਸ ਤਾਂ ਹੋ ਜਾਊ
ਜੇ ਮਰਦਾ ਵੇਖਣਾ ਚਾਹਵੇਂਗੀ ਜ਼ਿੰਦਾ ਲਾਸ਼ ਮੈਂ ਹੋ ਜਾਊ
ਇੱਕ ਵਾਰੀ ਕਰ ਲਈਂ ਯਾਦ ਤੂੰ ਮੁੜ ਅਹਿਸਾਸ ਤਾਂ ਹੋ ਜਾਊ
ਜੇ ਮਰਦਾ ਵੇਖਣਾ ਚਾਹਵੇਂਗੀ ਜ਼ਿੰਦਾ ਲਾਸ਼ ਮੈਂ ਹੋ ਜਾਊ
ਜਿੰਨਾ ਕੀਤਾ ਤੇਰਾ ਕੋਈ ਹੋਰ ਨਾ ਕਰ ਪਾਊ
ਤੂੰ ਕੀ ਜਾਣੇ ਮੀਤ ਤੇਰੇ ਬਿਨ ਪਲ ਵੀ ਨਾ ਰਹਿ ਪਾਊ