ਕਾਲਾ ਏ ਪਰਾਂਦਾ ਨਾਲ ਮਿੰਡੀਆਂ ਵੀ ਕਾਲੀਆਂ
ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਨੀ ਮੈਂ ਕੁਝ-ਕੁਝ ਨੀ ਕੁਝ-ਕੁਝ ਚੱਕਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਫੁੱਲਾਂ ਉੱਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ
ਨੀ ਮੈਂ ਲੁਕ-ਲੁਕ, ਨੀ ਮੈਂ ਲੁਕ-ਲੁਕ
ਨੀ ਮੈ ਲੁਕ-ਲੁਕ ਤੱਕਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਰੂੜ ਤੁਰ ਜਾਣਾ ਚੰਨ ਅਂਬਰਾ ਦਾ ਅੜੀਓ
ਮੈਨੂ ਫਿਰ ਲੁੱਕ ਲੁੱਕ ਤਕਦਾ ਏ
ਨੀ ਮੈਨੂ ਫਿਰ ਲੁੱਕ ਲੁੱਕ ਤੱਕਦਾ ਏ
ਅਂਬਰਾ ਤੇ ਆਪਣਾ ਨੀ ਵਾਸ੍ਤਾ ਚ੍ਲਦਾ
ਤਾਇਓ ਉਨੁ ਡੱਕਕਨੋ ਨੀ ਥੱਕਦਾ ਏ
ਤਾਇਓ ਉਨੁ ਡੱਕਕਨੋ ਨੀ ਥੱਕਦਾ ਏ
ਨੀ ਮੈਂ ਅੱਖਿਆ ਨੂ ਨੀ ਮੈਂ ਅੱਖਿਆ ਨੂ ਡੱਕਦੀ ਫਿਰਾ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ