LyricFind Logo
LyricFind Logo
Profile image icon
Lyric cover art

Amante

Apple Music logo
Deezer logo
Spotify logo
Lyrics
ਹਾਏ ਨਸਲਾਂ ਚੋਂ ਆਈ ਲੱਗੇ ਪਹਿਲੀ ਬਾਰੀ ਤੂੰ
ਤੈਨੂੰ ਛੁਹ ਕੇ ਹਵਾਵਾਂ ਨੂੰ ਵੀ ਪਿਆਰ ਹੋ ਗਿਆ
ਨੀ ਤੂੰ ਕਾਬਲ ਬਣਾ ਤੀ ਧਰਤੀ ਹੈ ਜੀਉਣ ਲਈ
ਤੈਨੂੰ ਦੇਖ ਚੰਦ ਸੂਰਜ ਦਾ ਯਾਰ ਹੋ ਗਿਆ
ਤੇਰੇ ਹੱਥ ਸੋਹਣੇ ਜਵਾਂ ਰੁੱਖ ਲੱਗੇ ਨਹਿਰਾਂ ਤੇ
ਸੱਚੀ ਕੱਕੀ ਮਿੱਟੀ ਕਰਮਾਂ ਦੀ ਲੱਗੀ ਪੈਰਾਂ ਤੇ
ਅੱਖਾਂ ਨਦੀ ਵਾਂਗੂ ਹੰਜੂ ਜਾਵਾਂ ਪੈਂਦੀ ਭਰਖਾ
ਬਲ ਰਾਤ ਵੇਲੇ ਫ਼ਰਕ ਜਿਓ ਪੈਂਦਾ ਲਹਿਰਾਂ ਤੇ
ਤੇਰੇ ਗੱਲਾਂ ਵਾਲੀ ਲਾਲੀ ਥੋੜੀ ਕਿਵੇਂ ਘੜਦੀ
ਕਿਹੜਾ ਵਰਤਿਆ ਪੈਨ ਤੇ ਸਿਆਹੀ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿਹੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ

ਤੇਰੇ ਵੱਲ ਦੇਖੀ ਸਾਰਾ ਅਸਮਾਨ ਦੇਖਦਾ
ਚਿੱਟੇ ਬੱਦਲ ਵੀ ਤੇਰੇ ਉੱਤੇ ਪਹਿਰਾ ਲਾਉਂਦੇ ਨੇ
ਕੰਨੀ ਵਾਲੇ ਪਾਏ ਕਿੰਨੇ ਨਜ਼ਦੀਕ ਤੇਰੇ ਨੇ
ਓਹ ਵੀ ਮੇਰੇ ਵਾਂਗੂ ਤੇਰੇ ਨਾਲ ਰਹਿਣਾ ਚਾਹੁੰਦੇ ਨੇ
ਨੀ ਤੂੰ ਸ਼ਾਮ ਜਿਹੀ ਸੋਹਣੀ ਤੇ ਮਾਸੂਮ ਰਾਤ ਜੀ
ਮੈਨੂੰ ਲੱਭਿਆ ਏ ਖੁਦਾ ਤੇਰੀ ਮਿਲੀ ਝਾਕ ਜੀ
ਬਸ ਸੁਣਿਆ ਸੀ ਪਰੀਆਂ ਦੇ ਬਾਰੇ ਓਹਨਾਂ ਤੋਂ
ਨੀ ਤੂੰ ਸੱਚੀ ਮੁੱਚੀ ਪਈ ਦਾਦੀ ਦੀ ਕੋਈ ਬਾਤ ਜੀ
ਓਹ ਵੀ ਰੋਜ਼ ਰੋਜ਼ ਦੇਖ ਪਛਤੋਂਦਾ ਹੋਵੇਗਾ
ਕਾਲੇ ਤਿੱਲਾ ਨਾਲ ਪਿੰਡੇ ਤੋਂ ਸਜਾਈ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿੰਨੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿਡੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ

ਮੇਰਾ ਲਾਣਾ ਐ ਕਲੇਰ ਹਾਏ ਪਿੰਡ ਹੇਰੀਆਂ
ਨੀ ਤੂੰ ਖੁਦਾ ਦੀ ਬਣਾਈ ਤੈਨੂੰ ਕਰਾਂ ਸਿਜਦਾ
ਬਸ ਦੇਖੀ ਜਾਵਾਂ ਤੈਨੂੰ ਚਿੜੀ ਵਾਂਗ ਸੋਂਦੀ ਨੂੰ
ਕਾਹਤੋਂ ਦੇਖਦੀ ਨੀ ਮੈਨੂੰ ਕਣੀਆਂ ’ਚ ਭਿੱਜਦਾ
ਗੁੱਟ ਚੂੜੀਆਂ ਨੇ ਤੇਰੇ ਹੱਥ ਚਨਾਬ ਰੰਗੀਆਂ
ਕਿੰਨੀ ਖੂਬ ਲੱਗੇ ਜਦੋਂ ਸਿਰ ਵਾਉਂਦੀ ਕੰਗੀਆਂ
ਕਿਹੜਾ ਵੇਲਾ ਹੋਊ ਜਦੋਂ ਮੇਰੇ ਨਾਲ ਹੱਸੇਂਗੀ
ਜਦੋਂ ਮੰਗੀਆਂ ਦੁਆਵਾਂ ਤੇਰੇ ਲਈ ਹੀ ਮੰਗੀਆਂ
ਤੇਰੇ ਨਿਰਣੇ ਨੇ ਓ ਕਾਲਜੇ ਦੀਦਾਰ ਪਾਉਣ ਨੂੰ
ਮੈਨੂੰ ਲੱਗਦਾ ਐ ਫੋਟੋ ਹੋਊ ਜੜਾਈ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿੰਨੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿੰਨੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ
ਤੇਰੇ ਜਨਮ ਤੋਂ ਬਾਅਦ ਓਹ ਲੜੀ ਤੋੜ ਤੀ
ਤੇਰੇ ਜਿੱਡੀ ਸੋਹਣੀ ਕੁੜੀ ਨੀ ਬਣਾਈ ਰੱਬ ਨੇ

WRITERS

Babandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other