LyricFind Logo
LyricFind Logo
Profile image icon
Lyric cover art

Phull

Apple Music logo
Deezer logo
Spotify logo
Lyrics
ਤੈਨੂੰ ਲੈ ਕੇ ਦੇਣੇ ਫੁੱਲ ਜਿਹੜੇ ਤੈਨੂੰ ਆ ਪਸੰਦ
ਮੈਨੂੰ ਤੂੰ ਹੀ ਦਿੱਸਦੀ ਜਦ ਅੱਖਾਂ ਕਰਾਂ ਬੰਦ
ਤੈਨੂੰ ਲੈ ਕੇ ਦੇਣੇ ਫੁੱਲ ਜਿਹੜੇ ਤੈਨੂੰ ਆ ਪਸੰਦ
ਮੈਨੂੰ ਤੂੰ ਹੀ ਦਿੱਸਦੀ ਜਦ ਅੱਖਾਂ ਕਰਾਂ ਬੰਦ
ਤਾਰਿਆਂ ਵਰਗੀ ਤੈਨੂੰ ਅੰਬਰ ਵੀ ਮੰਗਦੇ
ਨੇੜੇ-ਨੇੜੇ ਹੋ ਕੇ ਦਿਲ ਸਾਡੇ ਕਿਉਂ ਸੰਗਦੇ
ਬੇਰੰਗ ਜਿਹੀ ਜ਼ਿੰਦਗੀ ਨੂੰ ਆ ਕੇ ਤੂੰ ਰੰਗਦੇ
ਤੇਰੇ ਹੀ ਖ਼ਿਆਲ ਮੇਰੇ ਦਿਲ ਵਿੱਚ ਲੰਘਦੇ
ਕਰ ਲਵੀਂ call ਤੈਨੂੰ ਯਾਦ ਜਦ ਮੇਰੀ ਆਊ
ਕੰਮ-ਕਾਜ ਸਾਰੇ ਮੈਂ ਛੱਡ ਦੇਣੇ ਆਂ
ਤੇਰਾ ਹੱਥ ਫੜ ਕੇ ਮੈਂ ਜੱਗ ਘੁੰਮਣਾ ਵੇ
ਤਿੰਨ ਮਿੱਠੇ ਬੋਲ ਤੈਨੂੰ ਅੱਜ ਕਹਿਣੇ ਆਂ
ਲੈ ਕੇ ਦੇਣੀ ਵਾਲੀਆਂ ਜਿਹੜੀ ਤੈਨੂੰ ਜੱਚਦੀ
ਸੋਹਣੀ ਬਾਹਲੀ ਲੱਗਦੀ ਜਦੋਂ ਤੂੰ ਹੱਸਦੀ
ਅੱਖਾਂ ਹੀ ਅੱਖਾਂ 'ਚ ਮੈਨੂੰ ਗੱਲ ਕੋਈ ਦੱਸਦੀ
ਤੂੰ ਹੀ ਘਰ ਮੇਰਾ ਤੇਰੇ ਨਾਲ ਰੂਹ ਵੱਸਦੀ
ਤੈਨੂੰ ਲੈ ਕੇ ਦੇਣੇ ਫੁੱਲ ਜਿਹੜੇ ਤੈਨੂੰ ਆ ਪਸੰਦ
ਮੈਨੂੰ ਤੂੰ ਹੀ ਦਿੱਸਦੀ ਜਦ ਅੱਖਾਂ ਕਰਾਂ ਬੰਦ
ਤੈਨੂੰ ਲੈ ਕੇ ਦੇਣੇ ਫੁੱਲ ਜਿਹੜੇ ਤੈਨੂੰ ਆ ਪਸੰਦ
ਮੈਨੂੰ ਤੂੰ ਹੀ ਦਿੱਸਦੀ ਜਦ ਅੱਖਾਂ ਕਰਾਂ ਬੰਦ
ਹੱਥਾਂ ਵਿੱਚ ਫੁੱਲ ਮੇਰੇ ਤੇਰੇ ਹੱਥਾਂ ਵਾਂਗੂ ਲੱਗੇ
ਮੁਝ ਸਾਹਿਬਾ ਦਾ ਤੂੰ ਮਿਰਜ਼ਾ
ਚੰਨ ਤੋਂ ਦੂਰ ਤਾਰੇ ਦਾ ਨਾ ਦਿਲ ਲੱਗੇ
ਮੰਗਾਂ ਤੇਰੀ ਖ਼ੈਰ ਜਾ ਕੇ ਗਿਰਜ਼ਾ
ਤੈਨੂੰ ਵੇਖ ਦਿਲ ਵਿੱਚ ਉੱਠਦੀ ਲਹਿਰ
ਬਾਝੋਂ ਤੇਰੇ ਲੱਗਦੀ ਜ਼ਿੰਦਗੀ ਜ਼ਹਿਰ
ਖ਼ਿਆਲਾਂ ਵਿੱਚ ਤੇਰੇ ਨਾਂ ਦੀ ਵਗਦੀ ਨਹਿਰ
ਤੈਥੋਂ ਦੂਰੀ ਹੋਣੀ ਆ ਰੱਬ ਦਾ ਕਹਿਰ
ਮੈਨੂੰ ਲੈ ਕੇ ਦੇਵੀਂ ਫੁੱਲ ਜਿਹੜੇ ਮੈਨੂੰ ਆ ਪਸੰਦ
ਮੈਨੂੰ ਤੂੰ ਹੀ ਦਿੱਸਦਾ ਜਦ ਅੱਖਾਂ ਕਰਾਂ ਬੰਦ

WRITERS

LAL CHAND, KAMALJIT SINGH

PUBLISHERS

Lyrics © IPRS

Share icon and text

Share

See A Problem With Something?

Lyrics

Other