ਹੂਰ ਐਸੀ ਜੰਮੀ ਨਾ ਜੋ ਮਿੱਤਰਾਂ ਤੇ ਮਰੀ ਨੀ
ਖੋ ਲੈਣ ਨੀਂਦਾਂ ਅੱਖ ਜਿੱਥੇ ਜਿੱਥੇ ਲੜੀ ਨੀ
3-4 ਰਹਿਗੇ ਹੋਇਆ ਬਾਕੀਆਂ ਚੋਂ ਬਾਰੀ ਨੀ
ਖੱਬੇ ਹੱਥ ਰਿਚਰਡ ਮਿੱਲੇ, ਸੱਜੇ ਹੱਥਕੜੀ ਨੀ
ਹੁੱਡ ਵਿਚ ਬਾਲ ਕਾਰਾ ਜਿਵੇਂ ਸਟੈਫ ਕਰੀ ਨੀ
ਆਥਣੇ ਨੂੰ ਮਾਈਂਡ ਨੂੰ ਅਜ਼ੂਲ ਰਹਿੰਦੀ ਚੜ੍ਹੀ ਨੀ
ਓ ਵੀ ਹਿਤ ਹੋਗੇ ਜਿੰਨਾ ਰੀਸ ਸਾਡੀ ਕਰੀ ਨੀ
ਮੰਨ ਨੀਵਾਂ ਮੱਤ ਉੱਚੀ, ਮੁੱਛ ਰਹਿੰਦੀ ਖੜੀ ਨੀ
ਰਹਿਂਦੀ ਏ ਸਾੜ ਦੀ ਦੁਨੀਆ ਸਾਲੀ
ਗੱਡੀ ਆ ਕਾਲੀ, ਪੇਚਾ ਨਾ ਪਾ ਲਈ
ਦਿਲ ਸਾਂਭਾਲੀ, ਜਾਣਾ ਮੈਂ ਟਾਲੀ
ਭੁੱਲ ਕੇ ਵੀ ਨਾ ਤੂੰ ਅੱਖ ਮਿਲਾ ਲਈ
ਸੋਹਣੀ ਭਾਵੇਂ ਲੱਗੇ ਮੈਨੂੰ ਬਲੀ ਬਲੀ ਬਲੀ ਬਲੀ
ਟੇਢਾ ਟੇਢਾ ਟੱਕ ਨਾ ਤੂੰ ਬੁੱਲੀਆਂ ਚੋਂ ਹੱਸ ਨੀ
ਪਿਆਰ ਆਲਾ ਗੇੜਾ ਖਾ ਕੇ ਹੋਜੂ ਤੇਰੀ ਬੱਸ ਨੀ
ਮੇਰੇ ਵਾਰੇ ਸਹੇਲੀਆਂ ਨਾਲ ਕਰੀ ਡਿਸਕਸ ਨੀ
ਗਿਰਲ ਗੈਂਗ ਤੇਰੀ ਦਾ ਏ ਮੁੰਡਾ ਹੀ ਕ੍ਰਸ਼ ਨੀ
ਸਾਡੇ ਵਾਰੇ ਸੁਣਿਆ ਜੋ ਸੱਚ ਜਮਾਂ ਸੱਚ ਨੀ
ਕੁਰਤੇ ਪਜਾਮੇ ਪਾਉਂਦੇ ਵੈੱਲੀ ਸਾਡਾ ਟੱਚ ਨੀ
ਸ਼ੋਰ ਸ਼ੌਟ ਲਿਓਨਾਰਡੋ ਵਾਂਗੂ ਜਾਣਾ ਜੱਚ ਨੀ
ਕਿੰਨੀ ਵਾਰੀ ਦੱਸਿਆ ਮੈਂ ਬੱਚ ਕੁੜੇ ਬੱਚ ਨੀ
ਜਿਹੜਾ ਤੈਨੂੰ ਦੱਸਿਆ ਏ ਸੱਚ ਜਮਾਂ ਸੱਚ ਨੀ