LyricFind Logo
LyricFind Logo
Profile image icon
Lyric cover art

Spellbound

Apple Music logo
Deezer logo
Spotify logo
Lyrics
ਇੱਕ ਮੇਰਾ ਦਿਲ, ਤੇ ਦਿਲ ਵਿੱਚ ਤੂੰ ਤੇ ਤੇਰੇ ਖ਼ਿਆਲ ਕੁੜੇ
ਦੂਜੀ ਤੇਰੀ ਅੱਖ, ਅੱਖਾਂ ਵਿੱਚ ਲੱਖ ਨੇ ਤੇਰੇ ਸਵਾਲ ਕੁੜੇ
ਸੱਚੀ ਤੂੰ ਰੂਹ ਦੇ ਵਰਗੀ, ਗਹਿਰੇ ਜਿਹੇ ਖੂਹ ਦੇ ਵਰਗੀ
ਬਰੀਸ਼ ਦੇ ਪਿੱਛੋਂ ਆਉਂਦੀ, ਜਿਹੜੀ ਖੁਸ਼ਬੂ ਦੇ ਵਰਗੀ
ਨਜ਼ਰ ਪਏ ਜੇ ਤੇਰੇ ਤੇ, ਓਥੇ ਹੀ ਖੜ ਜਾਵੇ
ਬਿਨਾ ਪੀਤੇ ਜਾਂ ਕੁਝ ਕੀਤੇ, ਨਸ਼ਾ ਜੇਹਾ ਚੜ੍ਹ ਜਾਵੇ
ਬੁਝਾਰਤ ਪਾਉਣੀ ਆ ਨੀ, ਹੱਥ ਨਾ ਆਉਣੀ ਆ ਨੀ
ਇੰਨਾ ਤਾਂ ਦੱਸਜਾ ਅਲੜੇ, ਸਾਥੋਂ ਕੀ ਚਾਉਣੀ ਆ ਨੀ
ਵੇਖ ਚਿਲਮਨ ਆਲੇ ਤਾਰੇ ਸੜਦੇ ਨੇ ਜੁਗਨੂੰ ਵੀ ਸਾਰੇ
ਜਿੱਥੋਂ ਜਿੱਥੋਂ ਲੰਘ ਜਾਵੇਂ ਮੁੰਡੇ ਮੁੜ ਮੁੜ ਵੇਂਹਦੇ ਮੁਟਿਆਰੇ ਨੀ
ਓ ਕਾਗ਼ਜ਼ਾਂ ਤੇ ਸਿਆਹੀ, ਚੰਨ ਦੇਵੇ ਗਵਾਹੀ
ਨੂਰ ਲੱਗੇ ਇਲਾਹੀ, ਤੇਰਾ ਹਾਂ ਤੇਰਾ ਹਾਂ
ਰੂਪ ਤੇਰੇ ਦੇ ਚਾਅਈਂ, ਛੱਡ ਦਿੱਤੀ ਖੁਦਾਈ
ਅੜੀ ਲੱਗੇ ਸ਼ੁਦਾਈ, ਤੇਰਾ ਹਾਂ ਤੇਰਾ
ਇੱਕ ਮੇਰਾ ਦਿਲ, ਤੇ ਦਿਲ ਵਿੱਚ ਤੂੰ ਤੇ ਤੇਰੇ ਖ਼ਿਆਲ ਕੁੜੇ
ਦੂਜੀ ਤੇਰੀ ਅੱਖ, ਅੱਖਾਂ ਵਿੱਚ ਲੱਖ ਨੇ ਤੇਰੇ ਸਵਾਲ ਕੁੜੇ
ਸੱਚੀ ਤੂੰ ਰੂਹ ਦੇ ਵਰਗੀ, ਗਹਿਰੇ ਜਿਹੇ ਖੂਹ ਦੇ ਵਰਗੀ
ਬਾਰਿਸ਼ ਦੇ ਪਿੱਛੋਂ ਆਉਂਦੀ, ਜਿਹੜੀ ਖੁਸ਼ਬੂ ਦੇ ਵਰਗੀ
ਤੂੰ ਹੀ ਕਰ ਹੱਲ, ਹੋਵੇ ਨਾ ਗੱਲ ਨੀ ਮੈਥੋਂ ਬਿਆਨ ਕੁੜੇ
ਮੈਂ ਕਰ ਦੇਵਾਂ ਮੇਰੀ ਇਹ ਜਾਨ ਤੈਥੋਂ ਕੁਰਬਾਨ ਕੁੜੇ
ਸੋਹਣੀ ਤੂੰ ਗ਼ਜ਼ਲਾਂ ਵਰਗੀ, ਰੀਝ ਤੇਰੀ ਅਜ਼ਲਾਂ ਵਰਗੀ
ਤੇਰੇ ਬਿਨ ਵੰਝਾ ਆਂ ਮੈਂ, ਮੈਨੂੰ ਤੂੰ ਫ਼ਜ਼ਲਾ ਵਰਗੀ
ਇੱਕ ਮੇਰਾ ਦਿਲ, ਤੇ ਦਿਲ ਵਿੱਚ ਤੂੰ ਤੇ ਤੇਰੇ ਖ਼ਿਆਲ ਕੁੜੇ
ਦੂਜੀ ਤੇਰੀ ਅੱਖ, ਅੱਖਾਂ ਵਿੱਚ ਲੱਖ ਨੇ ਤੇਰੇ ਸਵਾਲ ਕੁੜੇ
ਇੱਕ ਮੇਰਾ ਦਿਲ, ਤੇ ਦਿਲ ਵਿੱਚ ਤੂੰ ਤੇ ਤੇਰੇ ਖ਼ਿਆਲ ਕੁੜੇ
ਦੂਜੀ ਤੇਰੀ ਅੱਖ, ਅੱਖਾਂ ਵਿੱਚ ਲੱਖ ਨੇ ਤੇਰੇ ਸਵਾਲ ਕੁੜੇ

WRITERS

Arry Gill

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None